ਆਈ ਤਾਜਾ ਵੱਡੀ ਖਬਰ
ਵਿਸ਼ਵ ਵਿਚ ਫੈਲੀ ਹੋਈ ਕਰੋਨਾ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਬਹੁਤ ਸਾਰੇ ਦੇਸ਼ ਇਸ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਡਰ ਦੇ ਸਾਏ ਹੇਠ ਜੀ ਰਹੇ ਹਨ। ਭਾਰਤ ਵਿੱਚ ਵੀ ਕਰੋਨਾ ਦੀ ਦੂਜੀ ਲਹਿਰ ਫਿਰ ਤੋਂ ਬਹੁਤ ਜ਼ਿਆਦਾ ਹਾਵੀ ਹੁੰਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਬਹੁਤ ਸਾਰੇ ਸੂਬਿਆਂ ਵਿੱਚ ਕਰੋਨਾ ਨਾਲ ਪ੍ਰਭਾਵਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਉਥੇ ਹੀ ਮੌਤਾਂ ਦੀ ਗਿਣਤੀ ਵੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਪੰਜਾਬ ਦੇ ਵਿੱਚ ਵੀ ਸਰਕਾਰ ਵੱਲੋਂ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਜਿੱਥੇ ਤਾਲਾਬੰਦੀ ਕੀਤੀ ਗਈ ਹੈ ,ਉਥੇ ਹੀ ਰਾਤ ਦਾ ਕਰਫਿਊ ਵੀ ਲਾਗੂ ਕੀਤਾ ਗਿਆ ਹੈ। ਕਰੋਨਾ ਦੇ ਵਧ ਰਹੇ ਕੇਸਾਂ ਕਾਰਨ ਹਰ ਇਨਸਾਨ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ।
ਪੰਜਾਬ ਵਿੱਚ ਇਸ ਰੂਟ ਤੇ ਸਫ਼ਰ ਕਰਨ ਵਾਲਿਆਂ ਲਈ ਇਹ ਜ਼ਰੂਰੀ ਖਬਰ ਸਾਹਮਣੇ ਆਈ ਹੈ ,ਜਿਸ ਨਾਲ ਕਿਤੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਵਿੱਚ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਜਿਥੇ ਤਾਲਾਬੰਦੀ ਕੀਤੀ ਗਈ ਹੈ ਉਥੇ ਹੀ ਬੱਸ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ ਵੀ ਬਹੁਤ ਜ਼ਿਆਦਾ ਕਮੀ ਆਈ ਹੈ। ਇਸ ਕਮੀ ਨੂੰ ਦੇਖਦੇ ਹੋਏ ਹੀ ਬਸ ਸਰਵਿਸ ਨੂੰ ਘੱਟ ਕਰ ਦਿੱਤਾ ਗਿਆ ਹੈ। ਜਿਸ ਕਾਰਨ ਦਿੱਲੀ ਜਾਣ ਵਾਲੀਆਂ ਸਵਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਉਂਕਿ ਪੰਜਾਬ ਵਿੱਚ ਰੋਡਵੇਜ਼ ਵੱਲੋਂ ਲੰਮੇ ਰੂਟ ਦੀਆਂ ਕਈ ਬੱਸਾਂ ਨੂੰ ਯਾਤਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਬੰਦ ਕੀਤਾ ਗਿਆ ਹੈ। ਉਥੇ ਹੀ ਯਾਤਰੀਆਂ ਦੀ ਸਮੱਸਿਆ ਨੂੰ ਦੇਖਦੇ ਹੋਏ ਕਪੂਰਥਲਾ ਡਿਪੂ ਦੀਆਂ ਪੀਆਰਟੀਸੀ ਦੀਆਂ ਬੱਸਾਂ ਦਿੱਲੀ ਲਈ ਰਵਾਨਾ ਹੋ ਰਹੀਆਂ ਹਨ। ਜਲੰਧਰ ਤੋਂ ਲੁਧਿਆਣਾ ਹੋ ਕੇ ਜਾ ਰਹੀਆਂ ਹਨ। ਲੁਧਿਆਣਾ ਤੋਂ ਜਾ ਰਹੀਆਂ ਬੱਸਾਂ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਜਲੰਧਰ ਤੋਂ ਲੁਧਿਆਣਾ ਆ ਕੇ ਦਿੱਲੀ ਦੀ ਬਸ ਲੈਣੀ ਪੈਦੀ ਹੈ।
ਉਥੇ ਹੀ ਬੱਸਾਂ ਦੀ ਜਾਣਕਾਰੀ ਲਈ ਟੈਲੀਫ਼ੋਨ ਨੰਬਰ ਜਲੰਧਰ ਲਈ 0181-2223755 ਅਤੇ ਲੁਧਿਆਣਾ ਲਈ 0161-2447015 ਲਈ ਜਾਰੀ ਕੀਤੇ ਗਏ ਹਨ। ਇਨ੍ਹਾਂ ਨੰਬਰਾਂ ਉਪਰ ਬੱਸ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ। ਉੱਥੇ ਹੀ ਸਾਰੇ ਯਾਤਰੀਆਂ ਨੂੰ ਕਰੋਨਾ ਦੀ ਨੈਗੇਟਿਵ ਰਿਪੋਰਟ ਨਾਲ ਲੈ ਕੇ ਆਉਣ ਬਾਰੇ ਵੀ ਆਖਿਆ ਗਿਆ ਹੈ, ਨਹੀਂ ਤਾਂ ਦਿੱਲੀ ਦੇ ਬਾਰਡਰ ਤੋਂ ਵਾਪਸ ਭੇਜਿਆ ਜਾ ਰਿਹਾ ਹੈ।
Home ਤਾਜਾ ਖ਼ਬਰਾਂ ਪੰਜਾਬ : ਇਸ ਰੂਟ ਤੇ ਸਫ਼ਰ ਕਰਨ ਵਾਲਿਆਂ ਲਈ ਆਈ ਇਹ ਜਰੂਰੀ ਖਬਰ – ਕਿਤੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ
ਤਾਜਾ ਖ਼ਬਰਾਂ
ਪੰਜਾਬ : ਇਸ ਰੂਟ ਤੇ ਸਫ਼ਰ ਕਰਨ ਵਾਲਿਆਂ ਲਈ ਆਈ ਇਹ ਜਰੂਰੀ ਖਬਰ – ਕਿਤੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ
Previous Postਹੁਣੇ ਹੁਣੇ ਬਾਦਲ ਪ੍ਰੀਵਾਰ ਲਈ ਆਈ ਮਾੜੀ ਖਬਰ – ਹੋਈ ਇਸ ਮਸ਼ਹੂਰ ਲੀਡਰ ਦੀ ਅਚਾਨਕ ਮੌਤ
Next Postਪੰਜਾਬ ਚ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਬਿਜਲੀ ਬਿੱਲ ਮਾਫ ਕਰਵਾਉਣ ਨੂੰ ਲੈ ਕੇ ਆਈ ਇਹ ਵੱਡੀ ਖਬਰ