ਆਈ ਤਾਜਾ ਵੱਡੀ ਖਬਰ
ਸੂਬੇ ਵਿੱਚ ਜਿੱਥੇ ਕਰੋਨਾ ਕੇਸਾਂ ਵਿੱਚ ਇਜ਼ਾਫਾ ਦਰਜ ਕੀਤਾ ਜਾ ਰਿਹਾ ਹੈ, ਉਥੇ ਹੀ ਵਾਪਰਨ ਵਾਲੇ ਹੋਰ ਬਹੁਤ ਸਾਰੇ ਹਾਦਸਿਆਂ ਵਿੱਚ ਅਣਗਿਣਤ ਲੋਕਾਂ ਦੀ ਜਾਨ ਜਾ ਰਹੀ ਹੈ। ਹਰ ਰੋਜ਼ ਹੀ ਸਾਹਮਣੇ ਆਉਣ ਵਾਲੇ ਅਜਿਹੇ ਹਾਦਸੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਹਰ ਰੋਜ਼ ਹੀ ਸਾਹਮਣੇ ਆਉਣ ਵਾਲੇ ਇਨ੍ਹਾਂ ਸੜਕ ਹਾਦਸਿਆਂ ਵਿੱਚ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਪਰਿਵਾਰਾਂ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਵਾਪਰਨ ਵਾਲੇ ਸੜਕ ਹਾਦਸੇ ਬਹੁਤ ਸਾਰੇ ਲੋਕਾਂ ਦੀ ਗਲਤੀ ਨਾਲ ਵਾਪਰ ਜਾਂਦੇ ਹਨ ਤੇ ਕੁਝ ਅਪਣੀ ਗਲਤੀ ਕਾਰਨ। ਸਰਕਾਰ ਵੱਲੋਂ ਜਿਥੇ ਵਾਹਨ ਚਾਲਕਾਂ ਨੂੰ ਸੁਰੱਖਿਆ ਦੇ ਨਾਲ ਗੱਡੀ ਚਲਾਉਣ ਲਈ ਹਦਾਇਤਾਂ ਜਾਰੀ ਕੀਤੀਆ ਜਾਦੀਆ ਹਨ।
ਉੱਥੇ ਹੀ ਅਣਗਹਿਲੀ ਦੇ ਕਾਰਨ ਹਾਦਸੇ ਵਾਪਰਨ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਵਿਆਹ ਤੋਂ ਵਾਪਸ ਆ ਰਹਿਆ ਨਾਲ ਭਿਆਨਕ ਸੜਕ ਹਾਦਸਾ ਵਾਪਰਨ ਕਾਰਨ ਲਾਸ਼ਾਂ ਦੇ ਢੇਰ ਲੱਗ ਗਏ ਹਨ ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਰੇਵਾੜੀ ਜ਼ਿਲੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗੁਰੂਗ੍ਰਾਮ ਜਿਲੇ ਦੇ ਮੋਕਲਵਾਸ ਪਿੰਡ ਦੇ 5 ਨੌਜਵਾਨ ਇਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆਪਣੇ ਪਿੰਡ ਆ ਰਹੇ ਸਨ।
ਜਦੋਂ ਕਾਰ ਵਿਚ ਸਵਾਰ ਇਹ ਪੰਜ ਨੌਜਵਾਨ ਪਿੰਡ ਖ਼ੇੜਾਣਾ, ਜ਼ਿਲ੍ਹਾ ਮਹਿੰਦਰਗੜ੍ਹ ਤੋਂ ਵਾਪਸ ਪਰਤੇ ਤਾਂ ਨਾਰਨੌਲ ਰੋਡ ਤੇ ਕੁੰਡ ਪਿੰਡ ਕੋਲ ਕਾਰ ਨੂੰ ਇੱਕ ਡੰਪਰ ਨੇ ਟੱਕਰ ਮਾਰ ਦਿੱਤੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿੱਚ ਕਾਰ ਦੇ ਪਰਖੱਚੇ ਉੱਡ ਗਏ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲੀਸ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ।
ਜਿੱਥੇ ਚਾਰ ਨੌਜਵਾਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ, ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੈ। ਵਾਪਰੇ ਇਸ ਭਿਆਨਕ ਸੜਕ ਹਾਦਸੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ ਹੈ। ਪੁਲਿਸ ਵੱਲੋਂ ਡੰਪਰ ਨੂੰ ਕਬਜ਼ੇ ਵਿਚ ਲੈ ਕੇ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਫਿਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
Previous Postਕੁੜੀ ਨੂੰ ਇਕੋ ਦਿਨ ਚ 6 ਟੀਕੇ ਕੋਰੋਨਾ ਵੈਕਸੀਨ ਦੇ ਲਗਾ ਦਿੱਤੇ – 24 ਘੰਟਿਆਂ ਬਾਅਦ ਫਿਰ ਜੋ ਹੋਇਆ ਦੇਖ ਸਭ ਰਹਿ ਗਏ ਹੈਰਾਨ
Next Postਆ ਰਹੀ ਮਾੜੀ ਖਬਰ : ਪੰਜਾਬੀ ਦਾ ਪਸੰਦੀਦਾ ਇਹ ਦੇਸ਼ 2022 ਦੇ ਅਖੀਰ ਤੱਕ ਨਹੀਂ ਖੋਲ੍ਹੇਗਾ ਅੰਤਰਰਾਸ਼ਟਰੀ ਸਰਹੱਦਾਂ