ਆਈ ਤਾਜਾ ਵੱਡੀ ਖਬਰ
ਦੇਸ਼ ਵਿੱਚ ਪਿਛਲੇ ਸਾਲ ਤੋਂ ਕਰੋਨਾ ਦੇ ਚੱਲਦੇ ਹੋਏ ਮਾਰਚ ਦੌਰਾਨ ਹੀ ਬੱਚਿਆਂ ਦੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਜੋ ਬੱਚਿਆਂ ਨੂੰ ਕਰੋਨਾ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ ਜਾ ਸਕੇ। ਸਰਕਾਰ ਵੱਲੋਂ ਪਿਛਲੇ ਸਾਲ ਮਾਰਚ ਵਿੱਚ ਤਾਲਾਬੰਦੀ ਕੀਤੀ ਗਈ ਸੀ ਤਾਂ ਜੋ ਕਰੋਨਾ ਨੂੰ ਵਧਣ ਤੋਂ ਰੋਕਿਆ ਜਾ ਸਕੇ। ਜਿਸ ਦੇ ਚੱਲਦੇ ਹੋਏ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਸਨ। ਉਥੇ ਹੀ ਬੱਚਿਆਂ ਨੂੰ ਕੁਝ ਪ੍ਰੀਖਿਆਵਾਂ ਤੋਂ ਬਿਨਾਂ ਹੀ ਨਵੀਆਂ ਕਲਾਸਾਂ ਵਿੱਚ ਕੀਤਾ ਗਿਆ ਸੀ। ਪਰ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਵਿਦਿਅਕ ਅਦਾਰਿਆਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਪਰ ਮੁੜ ਤੋਂ ਕਰੋਨਾ ਦੇ ਵਾਧੇ ਨੇ ਫਿਰ ਤੋਂ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਲਈ ਮਜਬੂਰ ਕਰ ਦਿੱਤਾ।
ਸੀ ਬੀ ਐਸ ਈ ਸਕੂਲਾਂ ਦੇ ਵਿਦਿਆਰਥੀਆਂ ਲਈ ਇੱਕ ਵੱਡਾ ਐਲਾਨ ਹੋ ਗਿਆ ਹੈ ਜਿਸ ਨਾਲ ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਹੈ। ਸੀ ਬੀ ਐਸ ਈ ਬੋਰਡ ਵੱਲੋਂ ਉਨ੍ਹਾਂ ਬੱਚਿਆਂ ਨੂੰ ਇੱਕ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ। ਜਿੱਥੇ ਬੱਚਿਆਂ ਦੇ ਨਤੀਜੇ ਇੰਟਰਨਲ ਅਸੈੱਸਮੈਂਟ ਦੇ ਅਧਾਰ ਤੇ ਤਿਆਰ ਕੀਤੇ ਜਾ ਰਹੇ ਹਨ। ਅਗਰ ਬੱਚੇ ਇਨ੍ਹਾਂ ਅੰਕਾਂ ਤੋਂ ਸੰਤੁਸ਼ਟ ਨਹੀਂ ਹੋਣਗੇ ਤਾਂ ਉਹ ਵਧੇਰੇ ਅੰਕ ਹਾਸਲ ਕਰਨ ਲਈ ਪ੍ਰੀਖਿਆਵਾਂ ਦੇ ਸਕਣਗੇ। ਇਸ ਦੌਰਾਨ ਅਗਰ ਇੱਕ ਵਾਰ ਵਿਦਿਆਰਥੀਆਂ ਸਫ਼ਲ ਹੋ ਜਾਣਗੇ ਤਾਂ ਉਹ ਦੁਬਾਰਾ ਕੰਪਾਰਮੈਂਟ ਪ੍ਰੀਖਿਆ ਦੇ ਕੇ ਅੰਕਾਂ ਨੂੰ ਵਧਾ ਸਕਦੇ ਹਨ। ਸੀ ਬੀ ਐਸ ਈ ਸਕੂਲਾਂ ਵੱਲੋਂ ਖੁਦ ਮੁਲੰਕਣ ਕਮੇਟੀ ਨਾਲ ਵਿਦਿਆਰਥੀਆਂ ਦਾ ਨਤੀਜਾ ਤਿਆਰ ਕੀਤਾ ਜਾਵੇਗਾ।
ਸੀ ਬੀ ਐਸ ਈ ਬੋਰਡ ਵੱਲੋਂ ਦਸਵੀਂ ਜਮਾਤ ਵਿੱਚ ਅੰਦਰੂਨੀ ਮੁਲਾਂਕਣ ਨੀਤੀ ਰਾਹੀਂ ਹੀ ਵਿਦਿਆਰਥੀਆਂ ਨੂੰ ਵੱਖ-ਵੱਖ ਹੋਈਆਂ ਅੰਦਰੂਨੀ ਪ੍ਰੀਖਿਆਵਾਂ ਵਿੱਚ 80 ਅੰਕ ਲੈਣੇ ਜ਼ਰੂਰੀ ਕੀਤੇ ਹਨ। 20 ਅੰਕ ਫਾਈਨਲ ਸਟੇਜ ਦੇ ਅੰਦਰੂਨੀ ਅੰਕਾ ਵਿਚੋਂ ਦਿੱਤੇ ਜਾਣਗੇ। ਇਨ੍ਹਾਂ 80 ਅੰਕਾਂ ਵਿੱਚ ਬੱਚਿਆਂ ਨੂੰ ਯੂਨੀਕ ਟੈਸਟ ਦੇ 10 ਅੰਕ ਦਿੱਤੇ ਜਾਣਗੇ, ਅਰਧ ਪ੍ਰੀਖਿਆਵਾਂ ਦੇ 30 ਅੰਕ , ਪ੍ਰੀ ਬੋਰਡ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਦੇ ਆਧਾਰ ਤੇ 40 ਅੰਕ ਦਿੱਤੇ ਜਾਣਗੇ।
ਇਸਦੇ ਅਨੁਸਾਰ ਬੱਚਿਆਂ ਦੇ ਅੰਕ ਘੋਸ਼ਿਤ ਕੀਤੇ ਜਾਣਗੇ। ਬੱਚੇ ਦੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਸਕੂਲਾਂ ਨੂੰ ਆਪ ਤਿਆਰ ਕਰਨਾ ਪਵੇਗਾ। ਸੀ ਬੀ ਐਸ ਈ ਸੈਪਲ ਪੇਪਰ ਦੇ ਅਧਾਰ ਤੇ ਕੰਪਾਰਟਮੈਂਟ ਪ੍ਰਸ਼ਨ ਤਿਆਰ ਕੀਤੇ ਜਾਣਗੇ। ਸੀ ਬੀ ਐਸ ਈ ਨੂੰ ਕੰਪਾਰਟਮੈਂਟ ਪ੍ਰੀਖਿਆ ਪ੍ਰਸ਼ਨ ਪੱਤਰ ਦੀ ਕਾਪੀ ਭੇਜਣੀ ਹੋਵੇਗੀ, ਸੀ ਬੀ ਐਸ ਈ ਵੱਲੋਂ ਜਾਂਚ ਤੋਂ ਬਾਅਦ ਮਨਜੂਰੀ ਦਿੱਤੇ ਜਾਣ ਤੇ ਹੀ ਕੰਪਾਰਟਮੈਂਟ ਪ੍ਰੀਖਿਆ ਲਈ ਜਾਵੇਗੀ। ਇਸ ਸਬੰਧੀ ਸਾਰੀ ਜਾਣਕਾਰੀ ਸੀ ਬੀ ਐਸ ਈ ਬੋਰਡ ਦੀ ਅਧਿਕਾਰਤ ਵੈਬਸਾਈਟ ਤੇ ਜਾਰੀ ਕੀਤੀ ਗਈ ਹੈ।
Previous Postਸਾਵਧਾਨ : ਜਲੰਧਰ ਵਾਲਿਆਂ ਲਈ ਹੁਣ ਹੋ ਗਿਆ ਇਹ ਐਲਾਨ – ਆਈ ਤਜਸ ਵੱਡੀ ਖਬਰ
Next Postਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ 12 ਅਪ੍ਰੈਲ ਨੂੰ ਮੁਖ ਮੰਤਰੀ ਕਰਨ ਜਾ ਰਹੇ ਇਹ ਕੰਮ – ਹੁਣੇ ਹੁਣੇ ਆਈ ਤਾਜਾ ਵੱਡੀ ਖਬਰ