ਪੰਜਾਬ : ਸਕੂਲਾਂ ਦੇ ਇਹਨਾਂ ਵਿਦਿਆਰਥੀਆਂ ਲਈ ਆਈ ਵੱਡੀ ਖਬਰ ਕੱਲ੍ਹ ਦੇ ਬਾਰੇ ਵਿਚ – ਬੱਚਿਆਂ ਚ ਖੁਸ਼ੀ

ਆਈ ਤਾਜਾ ਵੱਡੀ ਖਬਰ

ਸੂਬੇ ਵਿੱਚ ਕਰੋਨਾ ਦਾ ਕਹਿਰ ਦਿਨ-ਬਦਿਨ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਜਿਸ ਨਾਲ ਲੋਕਾਂ ਨੂੰ ਕਰੋਨਾ ਦੇ ਪ੍ਰਭਾਵ ਵਿੱਚ ਆਉਣ ਤੋਂ ਬਚਾਇਆ ਜਾ ਸਕੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉੱਚ ਅਧਿਕਾਰੀਆਂ ਨਾਲ ਪੰਜਾਬ ਵਿਚ ਕਰੋਨਾ ਦੀ ਸਥਿਤੀ ਨੂੰ ਭਾਂਪਦੇ ਹੋਏ ਸਾਰਿਆਂ ਨਾਲ ਵਿਚਾਰ ਚਰਚਾ ਕੀਤੀ ਗਈ। ਉਸ ਤੋਂ ਬਾਅਦ ਵੀ ਬਹੁਤ ਸਾਰੇ ਅਹਿਮ ਫੈਸਲੇ ਲੈਂਦੇ ਹੋਏ ਅੱਜ ਇਥੇ ਪੰਜਾਬ ਦੇ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਸੀ ।

ਉਥੇ ਹੀ ਕੋਰੋਨਾ ਨੂੰ ਕਾਬੂ ਕਰਨ ਲਈ ਰਾਤ ਦਾ ਕਰਫਿਊ ਲਾਗੂ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਵੱਲੋਂ ਲਾਗੂ ਕੀਤੇ ਗਏ ਆਦੇਸ਼ਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। ਪੰਜਾਬ ਦੇ ਇਹਨਾਂ ਵਿਦਿਆਰਥੀਆਂ ਲਈ ਕੱਲ ਦੇ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਬੱਚਿਆਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਰੇ ਸਕੂਲਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਕੱਲ ਤੱਕ 9ਵੀਂ ਅਤੇ ਗਿਆਰਵੀਂ ਕਲਾਸ ਦੇ ਨਤੀਜੇ ਅਪਲੋਡ ਕੀਤੇ ਜਾਣ। ਇਕ ਵਾਰ ਸਕੂਲ ਨਤੀਜੇ ਅਪਲੋਡ ਕਰ ਲੈਂਦਾ ਹੈ ਤਾਂ ਇਸ ਨੂੰ ਦੁਬਾਰਾ ਚੈੱਕ ਕਰੇ ਤਾਂ ਜੋ ਕਿਸੇ ਗਲਤੀ ਦੀ ਗੁਜਾਇਸ਼ ਨਾ ਰਹਿ ਸਕੇ। ਉਥੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿਹਾ ਗਿਆ ਹੈ ਕਿ ਨਿਰਧਾਰਤ ਤਰੀਕ ਤੋਂ ਬਾਅਦ ਨਤੀਜਾ ਅਪਲੋਡ ਕਰਨ ਵਾਲੇ ਸਕੂਲਾਂ ਨੂੰ ਪੈਨਲਟੀ ਦੇਣੀ ਪਵੇਗੀ।

ਬੋਰਡ ਨੇ ਅਪ੍ਰੈਲ ਦੇ ਪਹਿਲੇ ਹਫਤੇ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤੇ ਹੁਣ ਜਦੋਂ ਨਿਰਧਾਰਤ ਮਿਤੀ ਤੋਂ ਦੋ ਦਿਨ ਬਚੇ ਹਨ ਤਾਂ ਸਕੂਲ ਨੂੰ ਫਿਰ ਯਾਦ ਕਰਾਇਆ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ ਉਨ੍ਹਾਂ ਦਾ ਨਤੀਜਾ ਆਰ ਐਲ ਸੂਚੀ ਵਿਚ ਰੱਖਿਆ ਜਾਵੇ। ਕੰਪਾਰਟਮੈਂਟ ਵਿਸ਼ਾ ਪਾਸ ਕਰਨ ਤੋਂ ਬਾਅਦ ਕੀ ਵਿਦਿਆਰਥੀਆਂ ਦਾ ਨਤੀਜਾ ਅਪਲੋਡ ਹੋ ਸਕੇਗਾ। ਸਕੂਲ ਨੂੰ ਕਿਹਾ ਗਿਆ ਹੈ ਕਿ ਸ਼ੈਸ਼ਨ 2020- 21 ਦੇ ਨੌਵੀ ਅਤੇ ਗਿਆਰਵੀ ਕਲਾਸ ਦੇ ਵਿਦਿਆਰਥੀਆਂ ਦੇ ਨਤੀਜੇ ਸਕੂਲਾਂ ਵੱਲੋਂ ਲੌਗਇਨ ਆਈ ਡੀ ਤੇ ਅਪਲੋਡ ਕਰ ਦਿੱਤੇ ਜਾਣ।