ਐਵੇਂ ਨਹੀਂ ਦੁਨੀਆਂ ਤੇ ਟਰੂਡੋ ਟਰੂਡੋ ਹੁੰਦੀ – ਹੁਣ ਇੰਡੀਆ ਵਾਲਿਆਂ ਲਈ ਕਰਤਾ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਕਰੋਨਾ ਦੀ ਸਥਿਤੀ ਬਹੁਤ ਸਾਰੇ ਦੇਸ਼ਾਂ ਵਿੱਚ ਫਿਰ ਤੋਂ ਭਿਆਨਕ ਹੁੰਦੀ ਜਾ ਰਹੀ ਹੈ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕਈ ਅਹਿਮ ਫ਼ੈਸਲੇ ਲਾਗੂ ਕੀਤੇ ਜਾ ਰਹੇ ਹਨ ਜਿਸ ਨਾਲ ਦੇਸ਼ ਦੇ ਲੋਕਾਂ ਦੀ ਸੁਰੱਖਿਆ ਨੂੰ ਕਾਇਮ ਰੱਖਿਆ ਜਾ ਸਕੇ। ਦੁਨੀਆਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਅਮਰੀਕਾ ਵਿਚ ਜਿਥੇ ਕਰੋਨਾ ਟੀਕਾਕਰਨ ਤੋਂ ਬਾਅਦ ਕਰੋਨਾ ਕੇਸਾਂ ਦੀ ਗਿਣਤੀ ਵਿਚ ਠਹਿਰਾਵ ਨਜ਼ਰ ਆ ਰਿਹਾ ਹੈ। ਜਿਸ ਨੂੰ ਵੇਖਦੇ ਹੋਏ ਅਮਰੀਕਾ ਦੇ ਲੋਕਾਂ ਨੇ ਰਾਹਤ ਦੀ ਸਾਹ ਲਈ ਹੈ। ਕਿਉਂਕਿ ਵਿਸ਼ਵ ਵਿਚ ਸਭ ਤੋਂ ਵਧੇਰੇ ਪ੍ਰਭਾਵਿਤ ਅਮਰੀਕਾ ਹੋਇਆ ਹੈ।

ਜਿੱਥੇ ਕਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ। ਐਵੇਂ ਨਹੀਂ ਦੁਨੀਆਂ ਤੇ ਟਰੂਡੋ ਟਰੂਡੋ ਹੁੰਦੀ ,ਹੁਣ ਇੰਡੀਆਂ ਵਾਲਿਆਂ ਲਈ ਇਹ ਵੱਡਾ ਐਲਾਨ ਕੀਤਾ ਹੈ। ਭਾਰਤ ਵਿੱਚ ਜਿੱਥੇ ਕਰੋਨਾ ਦੀ ਸਥਿਤੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਖਤਰਨਾਕ ਹੁੰਦੀ ਜਾ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਵੀ ਭਾਰਤ ਨੂੰ ਬਣਦੀ ਸਹਾਇਤਾ ਦਿੱਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਹੈ। ਉਥੇ ਹੀ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮਦਦ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਟਵੀਟ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਇਸ ਸਮੇਂ ਭਾਰਤ ਦੇ ਲੋਕ ਦੁਖਦਾਈ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਐਂਬੂਲੈਂਸ ਸੇਵਾਵਾਂ ਤੋਂ ਲੈ ਕੇ ਨਿੱਜੀ ਸੁਰੱਖਿਆ ਉਪਕਰਣ ਦੀ ਖਰੀਦ ਲਈ ਹਰ ਚੀਜ਼ ਦੀ ਸਹਾਇਤਾ ਲਈ ਅਸੀਂ ਰੈੱਡ ਕਰਾਸ ਕੈਨੇਡਾ ਵੱਲੋਂ ਇੰਡੀਆ ਰੈਡ ਕਰਾਸ ਨੂੰ 10 ਮਿਲੀਅਨ ਡਾਲਰ ਦਾ ਯੋਗਦਾਨ ਦੇ ਰਹੇ ਹਾਂ। ਇਸ ਬਾਰੇ ਕੈਨੇਡੀਅਨ ਮੰਤਰੀ ਵੱਲੋਂ ਵੀ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ।

ਜਿਨ੍ਹਾਂ ਕਿਹਾ ਕਿ 10 ਮਿਲੀਅਨ ਡਾਲਰ ਭਾਰਤ ਨੂੰ ਮੁਹਈਆ ਕਰਵਾਏ ਗਏ ਹਨ ਤਾਂ ਜੋ ਉਹ covid 19 ਦਾ ਮੁਕਾਬਲਾ ਕਰ ਸਕਣ। ਭਾਰਤ ਵਿਚ ਬੁਧਵਾਰ ਨੂੰ 3 ਲੱਖ ਤੋਂ ਵਧੇਰੇ ਨਵੇਂ ਕਰੋਨਾ ਦੇ ਮਾਮਲੇ ਦਰਜ ਕੀਤੇ ਗਏ ਹਨ। ਜਿਸ ਨਾਲ 24 ਘੰਟਿਆਂ ਦੌਰਾਨ ਇਹ ਅੰਕੜਾ ਦੇਸ਼ ਵਿਚ 3, 60,960 ਨਵੇਂ ਕੇਸ ਸਾਹਮਣੇ ਆਏ ਹਨ, 3,293 ਲੋਕਾਂ ਦੀ ਜਾਨ ਕਰੋਨਾ ਕਰਨ ਚਲੇ ਗਈ ਹੈ। ਅਮਰੀਕਾ,ਕੈਨੇਡਾ, ਸਿੰਘਾਪੁਰ ਫਰਾਂਸ ਆਦਿ ਵੱਲੋਂ ਵੀ ਭਾਰਤ ਦੀ ਸਹਾਇਤਾ ਕੀਤੀ ਜਾ ਰਹੀ ਹੈ। ਸਿੰਗਾਪੁਰ ਤੋਂ 256 ਆਕਸੀਜਨ ਸਲੰਡਰ ਭਾਰਤ ਭੇਜੇ ਗਏ ਹਨ।