ਆਟੋ ਰਿਕਸ਼ਾ ਚਲਾਉਣ ਵਾਲੇ ਨੇ ਅਰਬਪਤੀ ਬਣ ਕੇ ਹੁਣ ਦਾਨ ਕੀਤੀ 1 ਕਰੋੜ ਦੀ ਆਕਸੀਜਨ – ਦੇਖੋ ਪੂਰੀ ਖਬਰ

ਆਈ ਤਾਜਾ ਵੱਡੀ ਖਬਰ

ਦੁਨੀਆਂ ਵਿਚ ਜਿਥੇ ਫੈਲੀ ਹੋਈ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਉੱਥੇ ਹੀ ਇਸ ਦੁੱਖ ਦੀ ਘੜੀ ਵਿੱਚ ਹਰ ਇਕ ਇਨਸਾਨ ਵੱਲੋਂ ਆਪਣੇ ਵੱਲੋਂ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ। ਤਾਂ ਜੋ ਉਹ ਇਸ ਦੁੱਖ ਦੀ ਘੜੀ ਵਿੱਚੋਂ ਨਿਕਲਣ ਵਿਚ ਕਾਮਯਾਬ ਹੋ ਸਕਣ। ਇਸ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਬਹੁਤ ਸਾਰੇ ਲੋਕਾਂ ਵੱਲੋਂ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਉੱਥੇ ਹੀ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਸਿਆਣੇ ਸੱਚ ਹੀ ਕਹਿੰਦੇ ਹਨ ਕਿ ਜਦੋਂ ਉੱਪਰ ਵਾਲ਼ਾ ਦਿੰਦਾ ਹੈ, ਤਾਂ ਛੱਪਰ ਪਾੜ ਕੇ ਦਿੰਦਾ ਹੈ। ਬਹੁਤ ਸਾਰੇ ਅਜਿਹੇ ਲੋਕਾਂ ਦੀ ਕਿਸਮਤ ਚਮਕਦੀ ਹੋਈ ਦੇਖੀ ਹੈ ਜਿਨ੍ਹਾਂ ਬਾਰੇ ਕਿਸੇ ਨੇ ਕਲਪਨਾ ਵੀ ਨਹੀ ਕੀਤੀ ਹੁੰਦੀ।

ਬਹੁਤ ਸਾਰੇ ਲੋਕਾਂ ਦੀ ਕਿਸਮਤ ਚਮਕਣ ਲੱਗੇ ਸਮਾਂ ਨਹੀਂ ਲੱਗਦਾ। ਅਜੇਹੇ ਲੋਕ ਲੋਕਾਂ ਦੇ ਦੁੱਖ ਨੂੰ ਸਮਝ ਸਕਦੇ ਹਨ। ਆਟੋ ਰਿਕਸ਼ਾ ਚਲਾਉਣ ਵਾਲੇ ਨੇ ਅਰਬਪਤੀ ਬਣ ਕੇ ਹੁਣ ਦਾਨ ਕੀਤੀ ਇੱਕ ਕਰੋੜ ਦੀ ਆਕਸੀਜਨ। ਦੇਸ਼ ਜਿੱਥੇ ਇਸ ਵੇਲੇ ਕਰੋਨਾ ਦੀ ਆਫ਼ਤ ਨਾਲ ਲੜ ਰਿਹਾ ਹੈ। ਉਥੇ ਹੀ ਦੇਸ਼ ਵਿੱਚ ਜਿੱਥੇ ਮਰੀਜਾਂ ਦੀ ਗਿਣਤੀ ਵਧ ਰਹੀ ਹੈ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਹੋਣ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿਸ ਵਾਸਤੇ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਅੱਗੇ ਆ ਕੇ ਮਦਦ ਕੀਤੀ ਜਾ ਰਹੀ ਹੈ। ਇਸ ਦੁੱਖ ਦੀ ਘੜੀ ਵਿੱਚ ਮਹਾਰਾਸ਼ਟਰ ਵਿਚ ਨਾਗਪੁਰ ਦੇ ਇੱਕ ਟਰਾਂਸਪੋਰਟ ਕਾਰੋਬਾਰੀ ਵੱਲੋਂ ਅੱਗੇ ਆ ਕੇ ਮਦਦ ਕੀਤੀ ਜਾ ਰਹੀ ਹੈ।

ਜਿਸ ਨੇ ਆਕਸੀਜਨ ਦੀ ਕਮੀ ਨੂੰ ਦੇਖਦੇ ਹੋਏ ਨਾਗਪੁਰ ਦੇ ਵਿੱਚ 400 ਮੀਟਰਿਕ ਟਨ ਆਕਸੀਜਨ ਦਾਨ ਕੀਤੀ ਹੈ। ਤਾਂ ਜੋ ਕੋਈ ਵੀ ਮਰੀਜ਼ ਆਕਸੀਜ਼ਨ ਦੀ ਕਮੀ ਕਾਰਨ ਕਰੋਨਾ ਦਾ ਸ਼ਿਕਾਰ ਨਾ ਹੋ ਜਾਏ। ਇਸ ਕਾਰੋਬਾਰੀ ਵੱਲੋਂ 1 ਕਰੋੜ ਰੁਪਏ ਦੀ ਆਕਸੀਜਨ ਦਾਨ ਕੀਤੀ ਗਈ ਹੈ। 1995 ਤੋਂ 2001 ਦੇ ਵਿਚਕਾਰ ਇਸ ਵਿਅਕਤੀ ਵੱਲੋਂ ਆਟੋ ਰਿਕਸ਼ਾ ਚਲਾਇਆ ਜਾਂਦਾ ਸੀ। ਇਸ ਦੀ ਸਖਤ ਮਿਹਨਤ ਸਦਕਾ ਹੀ ਅੱਜ ਇਸ ਵਿਅਕਤੀ ਕੋਲ ਇਕ ਵੱਡੀ ਟਰਾਂਸਪੋਰਟ ਕੰਪਨੀ ਹੈ।

ਜਿਸ ਵਿੱਚ 1200 ਕਰਮਚਾਰੀ ਕੰਮ ਕਰਦੇ ਹਨ ਅਤੇ 300 ਵੱਡੇ ਟਰੱਕ ਤੇ ਟੈਂਕਰ ਹਨ। ਪਿਆਰੇ ਖਾਨ ਦਾ ਨੇਪਾਲ ਤੋ ਭੂਟਾਨ ਤੱਕ ਸਾਰੇ ਭਾਰਤ ਵਿੱਚ ਇੱਕ ਵੱਡਾ ਟਰਾਂਸਪੋਰਟ ਕਾਰੋਬਾਰ ਹੈ। ਜਿਸ ਨੇ ਟਰਾਂਸਪੋਰਟ ਨੈਟਵਰਕ ਰਾਹੀਂ ਨਾਗਪੁਰ ਤੋਂ ਆਕਸੀਜਨ ਦੀ ਸਪਲਾਈ ਕੀਤੀ ਹੈ। 10 ਦਿਨਾਂ ਵਿਚ ਉਸਨੇ 25 ਟੈਂਕਰਾਂ ਰਾਹੀਂ ਨਾਗਪੁਰ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ 400 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਹੈ। ਇਹ 25 ਟੈਂਕਰ ਹਰ ਦਿਨ ਬੇਲਾਰੀ, ਵਿਸ਼ਾਖਾਪਟਨਮ , ਭਿਲਾਈ ਤੋਂ ਆਕਸੀਜਨ ਦੀ ਸਪਲਾਈ ਕਰ ਰਹੇ ਹਨ।