ਕਰਲੋ ਘਿਓ ਨੂੰ ਭਾਂਡਾ ਇਹਨਾਂ ਲੋਕਾਂ ਲਈ ਕੇਂਦਰ ਸਰਕਾਰ ਤੋਂ ਆ ਗਈ ਇਹ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਅੱਜ ਜਿੱਥੇ ਕਰੋਨਾ ਦੇ ਦੌਰ ਕਾਰਨ ਦੁਨੀਆਂ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਉਥੇ ਹੀ ਦੁਨੀਆਂ ਵਿੱਚ ਹਰ ਇਨਸਾਨ ਸੁੱਖ-ਸਹੂਲਤਾਂ ਵਾਲੀ ਜ਼ਿੰਦਗੀ ਮਾਨਣਾ ਚਾਹੁੰਦਾ ਹੈ। ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜੀਓਣ ਵਾਸਤੇ ਇਨਸਾਨ ਕਈ ਤਰਾਂ ਦੇ ਕੰਮ ਕਰਦਾ ਹੈ। ਪੜ੍ਹਾਈ ਤੋਂ ਬਾਅਦ ਇਨਸਾਨ ਆਪਣਾ ਇੱਕ ਪੱਕਾ ਰੁਜ਼ਗਾਰ ਬਣਾ ਲੈਂਦਾ ਹੈ ਤਾਂ ਜੋ ਉਸ ਜ਼ਰੀਏ ਉਹ ਆਪਣੀ ਜ਼ਿੰਦਗੀ ਦੀਆਂ ਤਮਾਮ ਲੋੜਾਂ ਨੂੰ ਪੂਰਾ ਕਰ ਸਕੇ। ਸਬੰਧਤ ਵਿਭਾਗ ਵਿੱਚ ਕੰਮ ਕਰਦੇ ਸਮੇਂ ਉਸ ਨੂੰ ਕਈ ਉਮੀਦਾਂ ਵੀ ਹੁੰਦੀਆਂ ਹਨ। ਕੀਤੇ ਜਾਂਦੇ ਚੰਗੇ ਕੰਮ ਕਾਜ ਦੀ ਬਦੌਲਤ ਵਿਭਾਗ ਵੱਲੋਂ ਆਪਣੇ ਕਰਮਚਾਰੀਆਂ ਨੂੰ ਤਰੱਕੀਆਂ ਅਤੇ ਹੋਰ ਆਰਥਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਦੇਸ਼ ਅੰਦਰ ਲਗਭਗ ਦੋ ਤਰ੍ਹਾਂ ਦੇ ਕਰਮਚਾਰੀ ਹਨ ਇੱਕ ਉਹ ਜੋ ਆਪਣਾ ਕਾਰੋਬਾਰ ਖੁਦ ਕਰਦੇ ਹਨ ਤੇ ਦੂਜੇ ਉਹ ਜੋ ਸਰਕਾਰ ਵੱਲੋਂ ਬਣਾਏ ਗਏ ਅਦਾਰਿਆਂ ਦੇ ਵਿਚ ਬਤੌਰ ਇੱਕ ਮੁਲਾਜ਼ਮ ਵਜੋਂ ਕੰਮ ਕਰਦੇ ਹਨ। ਹੁਣ ਇਨ੍ਹਾਂ ਲੋਕਾਂ ਲਈ ਕੇਂਦਰ ਸਰਕਾਰ ਤੋਂ ਇਕ ਮਾੜੀ ਖਬਰ ਸਾਹਮਣੇ ਆਈ ਹੈ। ਕਾਫੀ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਕਰਮਚਾਰੀਆਂ ਨੂੰ 7ਵੇਂ ਪੇ ਕਮਿਸ਼ਨ ਬਾਰੇ ਇਹ ਮਾੜੀ ਖਬਰ ਮਿਲੀ ਹੈ ਕਿ ਸਰਕਾਰ ਵੱਲੋਂ ਜੁਲਾਈ 2021 ਤੱਕ ਕਿਤੇ ਵੀ ਮਹਿੰਗਾਈ ਭੱਤੇ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਜਾਵੇਗਾ।

ਕਰੋਨਾ ਸਥਿਤੀ ਨੂੰ ਦੇਖਦੇ ਹੋਏ ਇਸ ਨੂੰ ਟਾਲ ਦਿੱਤਾ ਗਿਆ ਹੈ। ਪਹਿਲਾਂ ਹੀ ਖ਼ਬਰ ਦੇ ਅਨੁਸਾਰ ਮਹਿੰਗਾਈ ਭੱਤੇ ਵਿੱਚ 17 ਤੋਂ 28 ਫੀਸਦੀ ਵਾਧਾ ਹੋਣ ਦੀ ਉਮੀਦ ਜਤਾਈ ਗਈ ਸੀ। ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਕਰਮਚਾਰੀਆਂ ਦੀ ਤਨਖਾਹ ਵਿੱਚ ਡੀ ਏ ਦੇ ਵਾਧਾ ਹੋਣ ਨਾਲ ਚੋਖਾ ਵਾਧਾ ਹੋਵੇਗਾ। ਜਿਸ ਦਾ 35 ਲੱਖ ਕਰਮਚਾਰੀਆਂ ਨੂੰ ਲਾਭ ਹੋਣਾ ਸੀ। ਹੁਣ ਕਰਮਚਾਰੀਆਂ ਨੂੰ 17 ਫੀਸਦੀ ਡੀ ਏ ਹੀ ਦਿੱਤਾ ਜਾ ਰਿਹਾ ਹੈ ਜੋ ਪਹਿਲਾਂ ਹੀ ਲਾਗੂ ਹੈ।

ਜਦ ਕਿ ਜੁਲਾਈ ਤੱਕ 17 ਤੋਂ 28 ਫੀਸਦੀ ਦਾ ਵਾਧਾ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ।ਕੁਝ ਦਿਨ ਪਹਿਲਾਂ ਹੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ ਤੇ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਦਿੱਤਾ ਜਾਵੇਗਾ। ਪਰ ਕਰੋਨਾ ਦੇ ਚਲਦੇ ਹੋਏ ਸਰਕਾਰ ਵੱਲੋਂ ਇਸ ਵਾਧੇ ਤੋਂ ਇਨਕਾਰ ਕਰ ਦਿੱਤਾ ਗਿਆ ਹੈ।