ਆਈ ਤਾਜਾ ਵੱਡੀ ਖਬਰ
ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਜਿੱਥੇ ਮੁੜ ਤੋਂ ਕਰੋਨਾ ਦੀ ਅਗਲੀ ਲਹਿਰ ਫਿਰ ਤੋਂ ਹਾਵੀ ਹੁੰਦੀ ਜਾ ਰਹੀ ਹੈ। ਉਥੇ ਹੀ ਭਾਰਤ ਦੇ ਵਿਚ ਵੀ ਕਰੋਨਾ ਦੀ ਦੂਜੀ ਲਹਿਰ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਭਾਰਤ ਵਿੱਚ ਸਭ ਤੋਂ ਵਧੇਰੇ ਪ੍ਰਭਾਵਿਤ ਹੋਣ ਵਾਲਾ ਸੂਬਾ ਮਹਾਰਾਸ਼ਟਰ ਹੈ। ਇਸ ਤੋਂ ਇਲਾਵਾ ਪੰਜਾਬ, ਉੱਤਰ ਪ੍ਰਦੇਸ਼, ਝਾਰਖੰਡ ਆਦਿ ਹੋਰ ਵੀ ਬਹੁਤ ਸਾਰੇ ਸੂਬਿਆਂ ਵਿੱਚ ਕਰੋਨਾ ਆਪਣਾ ਕਹਿਰ ਵਰਸਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਵੱਧ ਪ੍ਰਭਾਵਤ ਹੋਣ ਵਾਲੇ ਜ਼ਿਲਿਆਂ ਅੰਦਰ ਰਾਤ ਦਾ ਕਰਫਿਊ ਵੀ ਲਾਗੂ ਕੀਤਾ ਗਿਆ। ਉਥੇ ਹੀ ਜਿਲ੍ਹਿਆਂ ਵਿੱਚ ਵਧ ਰਹੇ ਕਰੋਨਾ ਦੇ ਪ੍ਰਭਾਵ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕਈ ਅਹਿਮ ਐਲਾਨ ਕੀਤੇ ਹਨ।
ਹੁਣ ਪੰਜਾਬ ਚ ਅਚਾਨਕ ਇਨ੍ਹਾਂ ਇਲਾਕਿਆਂ ਨੂੰ ਐਲਾਨਿਆ ਗਿਆ ਹੈ ਮਾਈਕਰੋ ਕੰਟੇਨਮੈਂਟ ਜ਼ੋਨ। ਪ੍ਰਾਪਤ ਜਾਣਕਾਰੀ ਅਨੁਸਾਰ ਦੋਆਬੇ ਦੇ ਜ਼ਿਲ੍ਹਾ ਜਲੰਧਰ ਦੇ ਵਿਚ ਕਰੋਨਾ ਦੇ ਲਗਾਤਾਰ ਮਾਮਲੇ ਵਧ ਰਹੇ ਹਨ। ਜਿਸ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ, ਅਗਰ ਜ਼ਿਲ੍ਹੇ ਵਿਚ ਕਰੋਨਾ ਦੀ ਸਥਿਤੀ ਕਾਬੂ ਹੇਠ ਨਹੀਂ ਆਉਂਦੀ, ਤਾਂ ਤਾਲਾਬੰਦੀ ਵੀ ਲਗਾਈ ਜਾ ਸਕਦੀ ਹੈ। ਜਲੰਧਰ ਜ਼ਿਲੇ ਦੇ ਵਿਚ ਰੋਜ਼ਾਨਾ 400 ਤੋਂ ਵਧੇਰੇ ਕਰੋਨਾ ਕੇਸ ਸਾਹਮਣੇ ਆ ਰਹੇ ਹਨ। ਜੋ ਜਿਲਾ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।
ਜਲੰਧਰ ਜ਼ਿਲ੍ਹੇ ’ਚ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਇਸੇ ਕਰਕੇ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਮਾਈਕ੍ਰੋ ਕੰਟੇਨਮੈਂਟ ਜ਼ੋਨ ਅਰਬਨ ’ਚ ਨਿਊ ਕਰਤਾਰ ਨਗਰ, ਸ਼ਿਵ ਮੰਦਿਰ ਵਾਲੀ ਗਲੀ, ਤਹਿਸੀਲ ਜਲੰਧਰ-2, ਮਾਸਟਰ ਤਾਰਾ ਸਿੰਘ, ਚਾਚਾ ਰੌਣਕੀ ਰਾਮ ਗਲੀ, ਮਕਾਨ ਨੰਬਰ-441, ਤਹਿਸੀਲ ਜਲੰਧਰ-1 ,ਤਹਿਸੀਲ ਸ਼ਾਹਕੋਟ ਗਲੀ ਗਿਆਨੀ ਖਰੋੜੇ ਵਾਲੀ, ਮਿਲਾਪ ਚੌਕ, ਤਹਿਸੀਲ ਜਲੰਧਰ-1, ਗ੍ਰੋਵਰ ਕਾਲੋਨੀ,ਪਲਾਟ ਨੰਬਰ-3, ਪਿੱਛੇ ਹੋਟਲ ਰਾਜ ਮਹਿਲ, ਮਕਾਨ ਨੰਬਰ-350, ਬਸਤੀ ਦਾਨਿਸ਼ਮੰਦਾ ਸ਼ਾਮਲ ਹੈ।
ਇਹ ਇਲਾਕੇ ਕੰਟੇਨਮੈਂਟ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜਲੰਧਰ ਦੇ ਅਰਬਨ ਮੋਤਾ ਸਿੰਘ ਨਗਰ, ਮਕਾਨ ਨੰਬਰ.240-674 ਤੱਕ ਨੂੰ ਕੰਟੇਨਮੈਂਟ ਜ਼ੋਨ ,ਇਸੇ ਦੇ ਨਾਲ ਪਿੰਡ ਫਜ਼ਲਪੁਰ, ਨੇੜੇ ਪੁਦੀਨਾ ਫੈਕਟਰੀ, ਤਹਿਸੀਲ ਸ਼ਾਹਕੋਟ ਮਾਈਕ੍ਰੋ ਕੰਟੇਨਮੈਂਟ ਜ਼ੋਨ ਰੂਰਲ ਦੀ ਕੈਟੇਗਿਰੀ ’ਚ ਸ਼ਾਮਲ ਕੀਤੇ ਗਏ ਹਨ।
Home ਤਾਜਾ ਖ਼ਬਰਾਂ ਸਾਵਧਾਨ : ਹੁਣ ਪੰਜਾਬ ਚ ਇਥੇ ਅਚਾਨਕ ਇਹਨਾਂ ਇਹਨਾਂ ਇਲਾਕਿਆਂ ਨੂੰ ਐਲਾਨਿਆ ਗਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ
Previous Postਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਚ ਲਾਕ ਡਾਊਨ ਦੇ ਬਾਰੇ ਚ ਆਇਆ ਇਹ ਵੱਡਾ ਬਿਆਨ
Next Postਪੰਜਾਬ ਚ ਦੇ ਇਸ ਜਿਲ੍ਹੇ ਚ ਵੀ ਲੱਗ ਸਕਦਾ ਹੁਣ ਲਾਕ ਡਾਊਨ – ਆਈ ਇਹ ਤਾਜਾ ਵੱਡੀ ਖਬਰ