ਆਈ ਤਾਜਾ ਵੱਡੀ ਖਬਰ
ਹੁਣ ਫਿਰ ਭਾਰਤ ਵਿਚ ਵੀ ਕਰੋਨਾ ਦਾ ਕਹਿਰ ਫਿਰ ਤੋਂ ਵਧਦਾ ਜਾ ਰਿਹਾ ਹੈ । ਜਿਸ ਕਾਰਨ ਸਭ ਸੂਬਿਆਂ ਦੀਆਂ ਸਰਕਾਰਾਂ ਇਸ ਨੂੰ ਲੈ ਕੇ ਚਿੰਤਤ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਈ ਡਾਕਟਰਾਂ ਨਾਲ ਅੱਜ ਨਾਲ ਕਰੋਨਾ ਉਪਰ ਵਿਚਾਰ ਚਰਚਾ ਕੀਤੀ ਜਾਵੇਗੀ। ਕਰੋਨਾ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਕਰੋਨਾ ਟੈਸਟ ਅਤੇ ਕਰੋਨਾ ਟੀਕਾਕਰਨ ਦੀ ਸਮਰਥਾ ਨੂੰ ਵਧਾਉਣ ਦੇ ਆਦੇਸ਼ ਵੀ ਲਾਗੂ ਕੀਤੇ ਗਏ ਹਨ। ਜਿੱਥੇ ਟੀਕਾਕਰਨ ਆਰੰਭ ਕਰ
ਦਿੱਤਾ ਗਿਆ ਹੈ ਉਥੇ ਹੀ ਕਰੋਨਾ ਕੇਸਾਂ ਵਿਚ ਕਮੀ ਹੁੰਦੀ ਨਜ਼ਰ ਨਹੀਂ ਆ ਰਹੀ। ਕਰੋਨਾ ਕਾਰਣ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਸੂਬਾ ਮਹਾਰਾਸ਼ਟਰ ਹੈ,ਜਿੱਥੇ ਤੇਜ਼ੀ ਨਾਲ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਵੀ ਇਹ ਪਿੰਡ ਵੀ ਬਣਿਆ ਮਿਨੀ ਕੰਟੇਨਮੈਂਟ ਜੋਨ,ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਵਿਚ ਵੀ ਜਿਥੇ ਕੈਪਟਨ ਸਰਕਾਰ ਵੱਲੋਂ ਬਹੁਤ ਸਾਰੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਥੇ ਹੀ ਅੱਜ ਭਿੱਖੀਵਿੰਡ ਦੇ ਪਿੰਡ ਮਾਣਕਪੁਰ
ਵਿੱਚ ਵੀ ਕਰੋਨਾ ਨਾਲ ਸੰਕ੍ਰਮਿਤ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਇੱਕ ਗ੍ਰੰਥੀ ਸਿੰਘ ਦਾ ਦੇਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਗ੍ਰੰਥੀ ਸਿੰਘ ਦੇ ਸੰਪਰਕ ਵਿੱਚ ਆਉਣ ਵਾਲੇ ਬਹੁਤ ਸਾਰੇ ਲੋਕਾਂ ਦਾ ਕਰੋਨਾ ਟੈਸਟ ਕੀਤਾ
ਗਿਆ। ਜਿਸ ਸਬੰਧੀ ਸੀ ਐਚ ਸੀ ਘਰਿਆਲਾ ਦੇ ਐਸ ਐਮ ਓ ਡਾਕਟਰ ਨੀਤੂ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗ੍ਰੰਥੀ ਸਿੰਘ ਦੇ ਸੰਪਰਕ ਵਿੱਚ ਆਉਣ ਵਾਲੇ 141 ਸ਼ੱਕੀ ਵਿਅਕਤੀਆਂ ਦਾ ਕਰੋਨਾ ਟੈਸਟ ਕੀਤਾ ਗਿਆ। ਜਿਸ ਵਿੱਚੋਂ 42 ਲੋਕ ਕਰੋਨਾ ਸੰਕਰਮਿਤ ਪਾਏ ਗਏ ਹਨ। ਉਥੇ ਹੀ 506 ਵਿਅਕਤੀਆਂ ਦੇ ਆਰ ਟੀ ਪੀਸੀਆਰ ਸੈਂਪਲ ਲਏ ਗਏ ਹਨ। ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਡਾਕਟਰ ਨੀਤੂ ਨੇ ਦੱਸਿਆ ਕਿ ਪਰਮਜੀਤ ਸਿੰਘ ਬਲਾਕ ਐਜੂਕੇਟਰ ਦੀ ਅਗਵਾਈ ਹੇਠ
ਮਾਣਕਪੁਰ ਵਿੱਚ ਪਿਛਲੇ ਦੋ ਦਿਨਾਂ ਤੋਂ ਮੈਡੀਕਲ ਟੀਮਾਂ ਵੱਲੋਂ ਜਾਂਚ ਕੈਂਪ ਲਗਾਇਆ ਗਿਆ। ਡਾਕਟਰ ਨੀਤੂ ਵੱਲੋਂ ਪਿੰਡ ਵਾਸੀਆਂ ਨੂੰ ਘਰ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ ਮਾਸਕ ਲਗਾਓ ਅਤੇ ਹੱਥਾਂ ਨੂੰ ਸੇਨੇਟਾਈਜ਼ਰ ਪ੍ਰਤੀ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਸੰਕ੍ਰਮਿਤ ਹੋਣ ਵਾਲੇ 42 ਵਿਅਕਤੀਆਂ ਨੂੰ ਕਰੋਨਾ ਕਿੱਟ ਦੇ ਕੇ ਘਰ ਵਿਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਕ ਹੀ ਪਿੰਡ ਦੇ ਇੰਨੇ ਵਿਅਕਤੀਆਂ ਦੇ ਪਾਜ਼ਿਟਿਵ ਹੋਣ ਉਪਰੰਤ ਸਿਹਤ ਵਿਭਾਗ ਵੱਲੋਂ ਪਿੰਡ ਨੂੰ ਮਿਲੀ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ।