ਹੁਣੇ ਹੁਣੇ ਪੰਜਾਬ ਚ ਇਥੇ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਜਿੱਥੇ ਕਰੋਨਾ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ ਉਥੇ ਹੀ ਹੋਣ ਵਾਲੇ ਸੜਕ ਹਾਦਸਿਆਂ ਦੇ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਜਾਨ ਹਰ ਰੋਜ਼ ਹੀ ਹੋਣ ਵਾਲੇ ਸੜਕ ਹਾਦਸਿਆਂ ਨੇ ਲੈ ਲਈ ਹੈ। ਪਿਛਲੇ ਸਾਲ ਤੋਂ ਲੈ ਕੇ ਜਿੱਥੇ ਕਰੋਨਾ ਦੀ ਮਾਰ ਅਜੇ ਤੱਕ ਲੋਕਾਂ ਉੱਪਰ ਪੈ ਰਹੀ ਹੈ ਉਥੇ ਹੀ ਹੋਣ ਵਾਲੇ ਸੜਕ ਹਾਦਸਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪਤਾ ਨਹੀਂ ਇਨ੍ਹਾਂ ਹਾਦਸਿਆਂ ਦੇ ਵਿਚ ਕਿੰਨੇ ਲੋਕ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ। ਇਸ ਸੰਸਾਰ ਤੋਂ ਜਾਣ ਵਾਲੇ ਅਜਿਹੇ ਲੋਕਾਂ ਦੀ ਵੀ ਕਮੀ ਉਨ੍ਹਾਂ ਦੇ ਪਰਿਵਾਰ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਪੰਜਾਬ ਚ ਹੁਣ ਏਥੇ ਕਹਿਰ ਵਾਪਰਿਆ ਹੈ,ਜਿੱਥੇ ਮੌਤ ਹੋਈ ਹੈ। ਜਿਸ ਕਾਰਨ ਸੋਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਇਹ ਘਟਨਾ ਜਲੰਧਰ ਦੇ ਡੀਏਵੀ ਕਾਲਜ ਦੇ ਕੋਲ ਫਲਾਈਓਵਰ ਤੇ ਵਾਪਰੀ ਹੈ। ਜਿੱਥੇ ਇੱਕ ਐਕਟੀਵਾ ਤੇ ਜਾ ਰਹੇ ਪਿਉ-ਪੁੱਤਰ ਨੂੰ ਇਕ ਤੇਜ਼ ਰਫ਼ਤਾਰ ਟਰੱਕ ਵੱਲੋਂ ਟੱਕਰ ਮਾਰ ਦਿੱਤੀ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕੇ ਐਕਟਿਵਾ ਤੇ ਜਾ ਰਹੇ ਪੁੱਤਰ ਦੀ ਹਾਦਸੇ ਦੌਰਾਨ ਮੌਕੇ ਤੇ ਹੀ ਮੌਤ ਹੋ ਗਈ। ਜਿਸ ਦਾ ਪਿਤਾ ਐਕਟੀਵਾ ਚਲਾ ਰਿਹਾ ਸੀ ਤੇ ਇਹ ਨੌਜਵਾਨ ਪਿੱਛੇ ਬੈਠਾ ਹੋਇਆ ਸੀ।

ਉੱਥੇ ਹੀ ਪਿਤਾ ਨੂੰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਤੇ ਜਲੰਧਰ ਦੇ ਹੀ ਸੱਤਿਅਮ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਉਹ ਜੇਰੇ ਇਲਾਜ ਹਨ। ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਦਾ ਪਿਤਾ ਉਸ ਨੂੰ ਇੱਕ ਕ੍ਰਿਕਟ ਅਕੈਡਮੀ ਵਿੱਚ ਕੋਚਿੰਗ ਤੋਂ ਬਾਅਦ ਆਪਣੇ ਨਾਲ ਘਰ ਲੈ ਕੇ ਜਾ ਰਿਹਾ ਸੀ। ਨੌਜਵਾਨ ਕ੍ਰਿਕਟ ਖੇਡਣ ਦਾ ਸ਼ੁਕੀਨ ਸੀ ਤੇ ਜੋ ਕੋਚਿੰਗ ਲੈ ਰਿਹਾ ਸੀ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਟਰੱਕ ਚਾਲਕ ਨੂੰ ਹਾਦਸੇ ਦੌਰਾਨ ਕਾਬੂ ਕਰ ਲਿਆ ਗਿਆ।

ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੇ ਜਾਣ ਤੇ ਪੁਲਿਸ ਮੌਕੇ ਉਪਰ ਪਹੁੰਚ ਗਈ। ਪੁਲਿਸ ਦੇ ਆਉਣ ਤੇ ਲੋਕਾਂ ਵੱਲੋਂ ਟਰੱਕ ਚਾਲਕ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਪੁਲਿਸ ਵੱਲੋਂ ਟਰੱਕ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਹੀ ਪੁਲੀਸ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।