ਹਵਾਈ ਯਾਤਰੀਆਂ ਲਈ ਆਈ ਵੱਡੀ ਖਬਰ – 15 ਮਈ ਤੱਕ ਲਈ ਹੋਇਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਦੁਨੀਆ ਵਿੱਚ ਜਿਸ ਸਮੇਂ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਦੇਸ਼ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਕਿਉਂਕਿ ਕਰੋਨਾ ਦੇ ਚੱਲਦੇ ਹੋਏ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਨੇ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਲਿਆ ਸੀ। ਜਿਸ ਕਾਰਣ ਹਵਾਈ ਆਵਾਜਾਈ ਨੂੰ ਬੰਦ ਕਰਨਾ ਪਿਆ ਸੀ। ਤਾਂ ਜੋ ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾਣ ਵਾਲੇ ਯਾਤਰੀਆਂ ਦੇ ਨਾਲ ਕਰੋਨਾ ਕੇਸਾਂ ਵਿੱਚ ਵਾਧਾ ਨਾ ਹੋ ਸਕੇ। ਸਭ ਦੇਸ਼ਾਂ ਵੱਲੋਂ ਆਪਣੇ ਦੇਸ਼ ਦੀਆਂ ਸਰਹੱਦਾਂ ਤੇ ਵਧਾਈ ਗਈ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ, ਹਵਾਈ ਆਵਾਜਾਈ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ।

ਪਿਛਲੇ ਸਾਲ ਮਾਰਚ ਤੋਂ ਹੀ ਬੰਦ ਕੀਤੀਆਂ ਗਈਆਂ ਹਵਾਈ ਉਡਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਰੋਜ਼ਗਾਰ ਵੀ ਚਲੇ ਗਏ। ਹਵਾਈ ਯਾਤਰੀਆਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ 15 ਮਈ ਤੱਕ ਲਈ ਹੋਇਆ ਇਹ ਐਲਾਨ। ਹੁਣ ਸਪਾਈਸ ਜੈੱਟ ਵੱਲੋਂ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇੱਕ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਕਿਉਂਕਿ ਕਰੋਨਾ ਦੇ ਵਾਧੇ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਆਪਣੀਆਂ ਯਾਤਰਾਵਾਂ ਰੱਦ ਕਰਨੀਆਂ ਪੈ ਰਹੀਆਂ ਹਨ।

ਜਿਸ ਨਾਲ ਯਾਤਰੀਆਂ ਅਤੇ ਹਵਾਈ ਉਡਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਚਲਦੇ ਹੋਏ ਹੀ ਕੁਝ ਉਡਾਨਾਂ ਵੱਲੋਂ ਲੋਕਾਂ ਨੂੰ ਰਾਹਤ ਦੇਣ ਦੀ ਘੋਸ਼ਣਾ ਕੀਤੀ ਹੈ। ਯਾਤਰੀ ਆਪਣੀ ਯਾਤਰਾ ਦੇ ਪੰਜ ਦਿਨ ਪਹਿਲਾਂ ਯਾਤਰਾ ਕਰਨ ਦੀ ਤਰੀਕ ਨੂੰ ਬਿਨਾਂ ਚਾਰਜ ਦਿਤੇ ਹੋਏ ਹੀ ਬਦਲ ਸਕਦਾ ਹੈ। ਪਹਿਲਾਂ ਇਸ ਸੁਵਿਧਾ ਵਾਸਤੇ ਯਾਤਰੀ ਨੂੰ 7 ਦਿਨ ਪਹਿਲਾ ਸੂਚਿਤ ਕਰਨਾ ਪੈਂਦਾ ਸੀ। ਉਸ ਤੋਂ ਬਾਅਦ ਹੀ ਬਦਲਾਅ ਕੀਤਾ ਜਾਂਦਾ ਸੀ। ਯਾਤਰੀਆਂ ਨੂੰ ਦਿੱਤੀ ਗਈ ਰਾਹਤ ਨਾਲ ਲੋਕਾਂ ਦੀ ਪ੍ਰੇਸ਼ਾਨੀ ਦੂਰ ਹੋ ਜਾਵੇਗੀ।

ਪਰ ਹੁਣ ਸਪਾਈਸਜੈੱਟ ਦੀ ਇਸ ਨਵੀਂ ਪੇਸ਼ਕਸ਼ ਦੇ ਤਹਿਤ 15 ਮਈ ਤੱਕ ਦੀ ਯਾਤਰਾ ਲਈ 10 ਮਈ ਤੱਕ ਬੁੱਕ ਕੀਤੀਆਂ ਜਾਣ ਵਾਲੀਆਂ ਟਿਕਟਾਂ ਤੇ ਹੀ ਇਹ ਰਾਹਤ ਮਿਲ ਸਕਦੀ ਹੈ,ਇਸਦਾ ਉਹਨਾਂ ਨੂੰ ਫਾਇਦਾ ਹੋਵੇਗਾ ਜੋ 15 ਮਈ ਤੱਕ ਘਰੇਲੂ ਹਵਾਈ ਯਾਤਰਾ ਦੀ ਯੋਜਨਾ ਬਣਾ ਰਹੇ ਹਨ। ਇਸ ਤਰ੍ਹਾਂ ਹੀ ਇੰਡੀਗੋ ਵੱਲੋਂ ਵੀ 30 ਅਪ੍ਰੈਲ 2021 ਤੱਕ ਕੀਤੀ ਜਾਣ ਵਾਲੀ ਨਵੀਂ ਬੁਕਿੰਗ ਚੇਜ ਫੀਸ ਮਾਫ ਕੀਤੀ ਹੈ। ਕਿਉਂਕਿ ਕਰੋਨਾ ਦੇ ਵਧ ਰਹੇ ਕੇਸਾਂ ਦੇ ਕਾਰਨ ਹੀ ਕੰਪਨੀਆ ਵੱਲੋਂ ਯਾਤਰੀਆਂ ਲਈ ਇਹ ਛੋਟ ਦਿੱਤੀ ਜਾ ਰਹੀ ਹੈ।