ਆਈ ਤਾਜਾ ਵੱਡੀ ਖਬਰ
ਆਏ ਦਿਨ ਸੜਕ ਹਾਦਸਿਆਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਬਹੁਤ ਸਾਰੀਆਂ ਕੀਮਤੀ ਜਾਨਾਂ ਇਨ੍ਹਾਂ ਹਾਦਸਿਆਂ ਦੇ ਵਿੱਚ ਅਜਾਈਂ ਚਲੇ ਜਾਂਦੀਆਂ ਹਨ। ਸਮੇਂ ਦੀ ਸਰਕਾਰ ਇਨ੍ਹਾਂ ਹਾਦਸਿਆਂ ਤੇ ਥੰਮ੍ਹ ਪਾਉਣ ਲਈ ਬਹੁਤ ਸਾਰੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਦੀ ਹੈ। ਪ੍ਰੰਤੂ ਫਿਰ ਵੀ ਇਹ ਹਾਦਸੇ ਨਹੀਂ ਰੁਕ ਰਹੇ। ਇਸੇ ਤਰ੍ਹਾਂ ਪੰਜਾਬ ਵਿੱਚ ਇਕ ਬਹੁਤ ਹੀ ਮੰ-ਦ-ਭਾ-ਗੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਹਰ ਪਾਸੇ ਸੋਗ ਦੀ ਲਹਿਰ ਛਾ ਗਈ।
ਦਰਅਸਲ ਪੰਜਾਬ ਦੇ ਵਿੱਚ ਜਲੰਧਰ ਪਠਾਨਕੋਟ ਹਾਈਵੇ ਦੇ ਨਜ਼ਦੀਕ ਇਕ ਵੱਡਾ ਹਾਦਸਾ ਵਾਪਰ ਗਿਆ। ਇਸ ਸੜਕ ਹਾਦਸੇ ਦੇ ਦੌਰਾਨ ਇਕ ਗੱਡੀ ਵਿਚ ਸਵਾਰ ਦੱਸ ਵਿਅਕਤੀ ਬੁਰੀ ਤਰ੍ਹਾਂ ਜ਼-ਖ਼-ਮੀ ਹੋ ਗਏ। ਜਿਨ੍ਹਾਂ ਨੂੰ ਜ਼ੇਰੇ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਦੱਸ ਦਈਏ ਕਿ ਇਹ ਹਾਦਸਾ ਦੁਪਹਿਰ ਦੇ ਸਮੇਂ ਵਾਪਰਿਆ। ਇਸ ਹਾਦਸੇ ਦੇ ਵਿੱਚ ਜੰਮੂ ਕਸ਼ਮੀਰ ਦੇ ਕਠੂਆ ਇਲਾਕੇ ਤੋਂ ਜਲੰਧਰ ਵੱਲ ਇਕ ਗੱਡੀ ਪੱਲੇਦਾਰਾਂ ਨੂੰ ਲੈ ਕੇ ਆ ਰਹੀ ਸੀ ਅਤੇ ਇਹ ਗੱਡੀ ਬੇਕਾਬੂ ਹੋ ਗਈ ਅਤੇ ਹਾਈਵੇਅ ਤੇ ਪਲਟ ਗਈ ਜਿਸ ਦੌਰਾਨ ਇਹ ਹਾਦਸੇ ਦਾ ਸ਼ਿ-ਕਾ-ਰ ਹੋ ਗਈ।
ਦੱਸ ਦੇਈਏ ਕਿ ਵਾਹਨ ਚਾਲਕ ਸਮੇਤ ਇਸ ਵਿੱਚ ਮੌਜੂਦ ਪੱਲੇਦਾਰ ਹਨ। ਜਿਨ੍ਹਾਂ ਦੀ ਪਹਿਚਾਨ ਰਾਮ ਲਾਲ, ਬਬਲੂ, ਲੇਖ ਰਾਜ, ਅਸ਼ੋਕ, ਪੱਪੂ, ਅਮਰਨਾਥ, ਯਸ਼ਪਾਲ ਅਤੇ ਡਰਾਇਵਰ ਦੀ ਪਹਿਚਾਣ ਤਰਸੇਮ ਨਾਮ ਦੇ ਵਿਅਕਤੀ ਦੀ ਹੋਈ ਹੈ।ਇਸ ਹਾਦਸੇ ਦੇ ਵਿੱਚ ਸ਼ਿ-ਕਾ-ਰ ਹੋਏ ਜ਼ਖ਼ਮੀਆਂ ਨੂੰ ਸਥਾਨਕ ਪੁਲੀਸ ਦੇ ਵੱਲੋਂ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਿਸ ਦੌਰਾਨ ਪੱਲੇਦਾਰਾਂ ਨੇ ਇਹ ਬਿਆਨ ਦਿੱਤਾ ਹੈ ਕਿ ਉਹ ਮਜ਼ਦੂਰੀ ਦਾ ਕੰਮ ਕਰਨ ਲਈ ਜਲੰਧਰ ਜਾ ਰਹੇ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਹੈ।
ਦੱਸ ਦੇਈਏ ਕਿ ਇਹ ਹਾਦਸੇ ਦਿਨ ਪਰ ਦਿਨ ਵਧਦੇ ਜਾ ਰਹੇ ਹਨ ਜਿਸ ਤੇ ਰੋਕਥਾਮ ਪਾਉਣ ਲਈ ਸਰਕਾਰਾਂ ਵੱਲੋਂ ਸ-ਖ਼-ਤੀ ਨਾਲ ਸੜਕ ਸੰਬੰਧਤ ਨਿਯਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸੜਕ ਹਾਦਸੇ ਜ਼ਿਆਦਾਤਰ ਅ-ਣ-ਗ-ਹਿ-ਲੀ ਦੇ ਕਾਰਨ ਵਾਪਰਦੇ ਹਨ ਜਾਂ ਸੜਕ ਨਿਯਮਾਂ ਦੀ ਉਲੰਘਣਾ ਕਾਰਨ ਵਾਪਰਦੇ ਹਨ। ਇਸ ਲਈ ਹਮੇਸ਼ਾਂ ਸਡ਼ਕ ਹਾਦਸਿਆਂ ਤੋਂ ਬਚਣ ਲਈ ਅਤੇ ਆਪਣੀ ਕੀਮਤੀ ਜਾਨ ਨੂੰ ਬਚਾਉਣ ਲਈ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈ।
Previous Postਕੇਂਦਰ ਸਰਕਾਰ ਵਲੋਂ ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਇਹਨਾਂ ਲਈ ਹੋ ਗਿਆ ਇਹ ਐਲਾਨ – ਤਾਜਾ ਵੱਡੀ ਖਬਰ
Next Postਪੰਜਾਬ ਸਰਕਾਰ ਵਲੋਂ 30 ਅਪ੍ਰਰੈਲ ਤਕ ਸਕੂਲ ਬੰਦ ਕਰਨ ਤੋਂ ਬਾਅਦ ਹੁਣ ਆਈ ਇਥੋਂ ਇਥੋਂ ਇਹ ਵੱਡੀ ਖਬਰ