ਆਈ ਤਾਜਾ ਵੱਡੀ ਖਬਰ
ਉਸ ਰੱਬ ਦੀ ਬਣਾਈ ਹੋਈ ਇਸ ਦੁਨੀਆਂ ਦੇ ਵਿਚ ਕਰੋੜਾਂ ਦੀ ਸੰਖਿਆ ਦੇ ਵਿਚ ਜੀਵ-ਜੰਤੂ ਮੌਜੂਦ ਹਨ ਜੋ ਕਿਸੇ ਨਾ ਕਿਸੇ ਢੰਗ ਦੇ ਨਾਲ ਇੱਕ ਦੂਜੇ ਦੇ ਨਾਲ ਜੁੜੇ ਹੋਏ ਹਨ। ਇਸ ਧਰਤੀ ਦੇ ਉਤੇ ਮਨੁੱਖ ਇੱਕ ਅਜਿਹਾ ਜੀਵ ਹੈ ਜਿਸ ਨੇ ਆਪਣੀ ਸਮਝ ਅਤੇ ਬੁੱਧੀ ਦੇ ਸਦਕਾ ਆਪਣੇ ਜੀਵਨ ਨੂੰ ਬਹੁਤ ਅਸਾਨ ਬਣਾ ਲਿਆ ਹੈ। ਪਰ ਆਪਣੇ ਜੀਵਨ ਨੂੰ ਜਿਉਣ ਵਾਸਤੇ ਉਸ ਨੂੰ ਬਾਕੀ ਦੇ ਜੀਵ ਜੰਤੂਆਂ ਉਪਰ ਨਿਰਭਰ ਰਹਿਣਾ ਪੈਂਦਾ ਹੈ। ਦੁੱਧ ਅਤੇ ਇਸ ਤੋਂ ਬਣੀਆਂ ਹੋਈਆਂ ਤਮਾਮ ਖਾਣ ਪੀਣ ਦੀਆਂ ਵਸਤੂਆਂ ਦੇ ਵਾਸਤੇ ਮਨੁੱਖ ਦੁਧਾਰੂ ਪਸ਼ੂਆਂ ਉਪਰ ਨਿਰਭਰ ਕਰਦਾ ਹੈ ਜਿਨ੍ਹਾਂ ਦੇ ਵਿਚ ਗਾਵਾਂ ਅਤੇ ਮੱਝਾਂ ਮੁੱਖ ਰੂਪ ਵਿੱਚ ਸ਼ਾਮਲ ਹੁੰਦੀਆਂ ਹਨ।
ਪਰ ਇਹ ਗੱਲ ਬਹੁਤ ਅਸਹਿਣਯੋਗ ਹੈ ਕਿ ਮਨੁੱਖ ਵੱਲੋਂ ਆਪਣੀਆਂ ਲੋੜਾਂ ਪੂਰੀਆਂ ਹੋਣ ਤੋਂ ਬਾਅਦ ਇਨ੍ਹਾਂ ਜਾਨਵਰਾਂ ਨੂੰ ਅਵਾਰਾ ਬਣਨ ਦੇ ਲਈ ਸੜਕਾਂ ਉਪਰ ਛੱਡ ਦਿੱਤਾ ਜਾਂਦਾ ਹੈ। ਪਰ ਹੁਣ ਅਜਿਹੇ ਲੋਕਾਂ ਖਿਲਾਫ ਸ-ਖ-ਤ ਕਾਰਵਾਈ ਕਰਨ ਦੇ ਆਦੇਸ਼ ਨਵਾਂਸ਼ਹਿਰ ਦੀ ਜ਼ਿਲਾ ਮਜਿਸਟ੍ਰੇਟ ਡਾ.ਸ਼ੇਨਾ ਅਗਰਵਾਲ ਵੱਲੋਂ ਦਿੱਤੇ ਗਏ ਹਨ। ਉਨ੍ਹਾਂ ਪਸ਼ੂਆਂ ਨੂੰ ਬੇਸਹਾਰਾ ਛੱਡਣ ਵਾਲੇ ਲੋਕਾਂ ਖਿਲਾਫ਼ ਸ-ਖ਼-ਤ ਕਾਰਵਾਈ ਕਰਨ ਦੇ ਲਈ ਫ਼ੌਜਦਾਰੀ ਜ਼ਾਬਤਾ ਸੰਘਤਾ ਅਧੀਨ ਆਦੇਸ਼ ਜਾਰੀ ਕੀਤੇ ਹਨ।
ਇਸ ਦੌਰਾਨ ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਪਿਛਲੇ ਕੁਝ ਸਮੇਂ ਵਿਚ ਪਿੰਡ ਭਾਨ ਮਾਜਰਾ ਤਹਿਸੀਲ ਨਵਾਂਸ਼ਹਿਰ ਦੇ ਵਿੱਚ ਕੁਝ ਅਣਪਛਾਤੇ ਲੋਕਾਂ ਵੱਲੋਂ ਬੇਸਹਾਰਾ ਪਸ਼ੂਆਂ ਨੂੰ ਸੁੱਕੀ ਨਹਿਰ ਦੇ ਵਿੱਚ ਵਾੜ ਦਿੱਤਾ ਗਿਅਾ। ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਨਹਿਰ ਵਿਚੋਂ ਬਾਹਰ ਕੱਢਣ ਦੇ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਆਖਿਆ ਕਿ ਗਊ ਵੰਸ਼ ਦਾ ਧਾਰਮਿਕ ਦ੍ਰਿਸ਼ਟੀਕੋਣ ਤੋਂ ਇੱਕ ਅਹਿਮ ਸਥਾਨ ਹੈ।
ਜੇਕਰ ਇਨ੍ਹਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਪਹੁੰਚਦਾ ਹੈ ਤਾਂ ਉਸ ਨਾਲ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪੁੱਜੇਗੀ। ਜਿਸ ਤੋਂ ਬਾਅਦ ਦੇਸ਼ ਦੇ ਵਿਚ ਅਮਨ ਸ਼ਾਂਤੀ ਭੰਗ ਹੋਣ ਦੀ ਸਮੱਸਿਆ ਬਣੀ ਰਹਿੰਦੀ ਹੈ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਨ੍ਹਾਂ ਹੁਕਮਾਂ ਨੂੰ 7 ਜੂਨ 2021 ਤੱਕ ਲਾਗੂ ਰੱਖਣ ਦੇ ਲਈ ਪੁਲਿਸ ਵਿਭਾਗ, ਪਸ਼ੂ ਪਾਲਣ ਵਿਭਾਗ ਬੀਡੀਪੀਈਓਜ਼ ਅਤੇ ਕਾਰਜ ਸਾਧਕ ਅਫਸਰ ਨੂੰ ਜ਼ਿੰ-ਮੇ-ਵਾ-ਰੀ ਦਿੱਤੀ ਗਈ ਹੈ।
Home ਤਾਜਾ ਖ਼ਬਰਾਂ ਸਾਵਧਾਨ : ਪੰਜਾਬ ਚ ਇਥੇ 7 ਜੂਨ ਤੱਕ ਲਈ ਹੋ ਗਿਆ ਇਹ ਹੁਕਮ ਲਾਗੂ , ਹੋਵੇਗੀ ਇਹਨਾਂ ਲੋਕਾਂ ਤੇ ਸਖਤ ਕਾਰਵਾਈ
Previous Postਕਿਸਾਨ ਅੰਦੋਲਨ ਕਰਕੇ ਕਈ ਮਹੀਨਿਆਂ ਤੋਂ ਬੰਦ ਇਹ ਟੋਲ ਪਲਾਜਾ ਪੁਲਸ ਨੇ ਕਰਵਾਤਾ ਚਾਲੂ – ਤਾਜਾ ਵੱਡੀ ਖਬਰ
Next Postਮਾਪਿਆਂ ਦੇ ਇਕਲੋਤੇ ਪੁੱਤ ਨੂੰ ਅਚਾਨਕ ਮਿਲੀ ਇਸ ਤਰਾਂ ਮੌਤ ਦੇਖ ਸਾਰੇ ਪਿੰਡ ਦੀਆਂ ਨਿਕਲੀਆਂ ਧਾਹਾਂ