ਆਈ ਤਾਜਾ ਵੱਡੀ ਖਬਰ
ਬਚਪਨ ਤੋਂ ਲੈ ਕੇ ਜਵਾਨੀ ਤੱਕ ਦੀ ਉਮਰ ਇਕ ਅਜਿਹੀ ਉਮਰ ਹੁੰਦੀ ਹੈ ਜਿਸ ਦੇ ਵਿਚ ਇਨਸਾਨ ਕਈ ਵੱਡੀਆਂ ਪ੍ਰਾਪਤੀਆਂ ਕਰਦਾ ਹੈ। ਇਸ ਸਮੇਂ ਇਨਸਾਨ ਦੇ ਅੰਦਰ ਹਿੰਮਤ ਅਤੇ ਜ-ਜ਼-ਬਾ ਭਰਪੂਰ ਹੁੰਦਾ ਹੈ। ਜਿਸ ਦਾ ਜੇਕਰ ਸਹੀ ਇਸਤੇ ਮਾਲ ਕੀਤਾ ਜਾਵੇ ਤਾਂ ਨਤੀਜੇ ਸੋਚ ਮੁਤਾਬਕ ਹੀ ਹੁੰਦੇ ਹਨ। ਪਰ ਕਦੇ ਕਦਾਈਂ ਇਨਸਾਨ ਅਜਿਹੇ ਹਾਲਾਤਾਂ ਦੇ ਵੱਸ ਪੈ ਜਾਂਦਾ ਹੈ ਜਿਸ ਕਾਰਨ ਉਸ ਦਾ ਜੀਵਨ ਖ-ਤ-ਰੇ ਦੇ ਵਿੱਚ ਪੈ ਜਾਂਦਾ ਹੈ। ਪੰਜਾਬ ਸੂਬੇ ਦੇ ਅੰਦਰ ਇਸ ਮਹੀਨੇ ਦੌਰਾਨ ਅਜਿਹੇ ਕਈ ਹਾਦਸੇ ਵਾਪਰੇ ਹਨ ਜਿਨ੍ਹਾਂ ਦੇ ਨਾਲ ਸੋਗ ਦਾ ਮਾਹੌਲ ਪੈਦਾ ਹੋਇਆ ਹੈ।
ਇਸ ਮਾਹੌਲ ਦੇ ਵਿਚ ਅੱਜ ਉਸ ਸਮੇਂ ਵਾਧਾ ਹੋ ਗਿਆ ਜਦੋਂ ਪੰਜਾਬ ਦੇ ਕਾਹਨੂੰ ਵਾਲ ਦੇ ਖੇਤਰ ਵਿੱਚ ਦਰਿਆ ਵਿੱਚ ਨਹਾਉਣ ਗਈਆਂ ਹੋਈਆਂ ਦੋ ਲੜਕੀਆਂ ਲਾ-ਪ-ਤਾ ਹੋ ਗਈਆਂ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਮੌਚ ਪੁਰ ਦੀ ਹੈ ਜਿਥੋਂ ਦੀਆਂ 2 ਕੁੜੀਆਂ ਜਿਨ੍ਹਾਂ ਵਿਚੋਂ ਇਕ ਦੀ ਉਮਰ 9 ਸਾਲ ਅਤੇ ਦੂਜੇ ਦੀ 19 ਸਾਲ ਸੀ ਉਹ ਬਿਆਸ ਦਰਿਆ ਵਿੱਚ ਨਹਾਉਂਦੀਆਂ ਹੋਈਆਂ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਈਆਂ।
ਇਸ ਘਟਨਾ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਇਕ ਰੀਤ ਮੁਤਾਬਕ ਮੌਚ ਪੁਰ ਦੀਆਂ ਕੁਝ ਔਰਤਾਂ ਬੱਚਿਆਂ ਦੇ ਨਾਮ ਵਿਸਾਖੀ ਦੇ ਦਿਹਾੜੇ ਮੌਕੇ ਬਿਆਸ ਦਰਿਆ ਦੇ ਵਗਦੇ ਪਾਣੀ ਦੇ ਵਿੱਚ ਇਸ਼ਨਾਨ ਕਰਦੀਆਂ ਹਨ। ਇਸੇ ਹੀ ਰੀਤ ਨੂੰ ਪੂਰਾ ਕਰਨ ਦੇ ਲਈ ਜਦੋਂ ਅੱਜ ਉਕਤ ਪਿੰਡ ਦੀਆਂ ਔਰਤਾਂ ਬੱਚਿਆਂ ਦੇ ਨਾਲ ਬਿਆਸ ਦਰਿਆ ਦੇ ਕੰਡੇ ‘ਤੇ ਮੌਜੂਦ ਸਨ ਤਾਂ ਦਰਿਆ ਵਿਚ ਇਸ਼ਨਾਨ ਕਰ ਰਹੀਆਂ ਦੋ ਲੜਕੀਆਂ ਕਾਲੋ ਪੁੱਤਰੀ ਬਿੱਲਾ (9) ਅਤੇ ਰਾਜਵਿੰਦਰ ਕੌਰ ਪੁੱਤਰੀ ਦਲਬੀਰ ਸਿੰਘ (19) ਪਾਣੀ ਦੇ ਤੇਜ਼ ਬਹਾਅ ਨਾਲ ਬਹਿ ਗਈਆਂ।
ਜਿਨ੍ਹਾਂ ਵਿੱਚੋਂ 9 ਸਾਲਾਂ ਦੀ ਲੜਕੀ ਕਾਲੋ ਦੀ ਮ੍ਰਿਤਕ ਦੇਹ ਮੌਕੇ ‘ਤੇ ਹੀ ਮਿਲ ਗਈ ਪਰ 19 ਸਾਲਾਂ ਦੀ ਰਾਜਵਿੰਦਰ ਕੌਰ ਦਾ ਕੋਈ ਅਤਾ ਪਤਾ ਨਹੀਂ ਲੱਗਾ। ਵਿਸਾਖੀ ਦੇ ਇਸ ਇਤਿਹਾਸਕ ਦਿਹਾੜੇ ਉੱਪਰ ਵਾਪਰੀ ਹੋਈ ਇਸ ਘਟਨਾ ਦੇ ਕਾਰਨ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਸ਼ਾਸਨ ਅਤੇ ਇਲਾਕਾ ਨਿਵਾਸੀਆਂ ਦੀ ਮਦਦ ਦੇ ਨਾਲ ਲਾਪਤਾ ਹੋਈ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ।
Previous Postਸਾਵਧਾਨ : 18 ਅਪ੍ਰੈਲ ਦੀ ਰਾਤ 12 ਵਜੇ ਤੋਂ ਐਤਵਾਰ ਨੂੰ ਦੁਪਹਿਰ 2 ਵਜੇ ਤੱਕ ਲਈ ਆਈ ਇਹ ਵੱਡੀ ਖਬਰ
Next Postਆਖਰ ਇਹਨਾਂ ਗਰੀਬਾਂ ਦੇ ਹੱਕ ਚ ਕੈਪਟਨ ਨੇ ਕਰਤਾ ਵੱਡਾ ਐਲਾਨ , ਲੋਕਾਂ ਚ ਛਾ ਗਈ ਖੁਸ਼ੀ ਦੀ ਲਹਿਰ