ਆਈ ਤਾਜਾ ਵੱਡੀ ਖਬਰ
ਪੂਰੀ ਦੁਨੀਆਂ ਨੂੰ ਪ੍ਰਭਾਵਤ ਕਰਨ ਵਾਲੀ ਕਰੋਨਾ ਅਜੇ ਤਕ ਕਾਬੂ ਨਹੀ ਆ ਰਹੀ। ਚੀਨ ਤੋਂ ਸ਼ੁਰੂ ਹੋਈ ਇਸ ਭਿ-ਆ-ਨ-ਕ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਤ ਕੀਤਾ ਹੈ ਕੋਈ ਵੀ ਦੇਸ਼ ਇਸ ਦੀ ਚ-ਪੇ-ਟ ਵਿਚ ਆਉਣ ਤੋਂ ਨਹੀਂ ਬਚ ਸਕਿਆ। ਕਰੋਨਾ ਦੀ ਅਗਲੀ ਲਹਿਰ ਫਿਰ ਤੋਂ ਬਹੁਤ ਸਾਰੇ ਦੇਸ਼ਾਂ ਵਿਚ ਹਾਵੀ ਹੁੰਦੀ ਜਾ ਰਹੀ ਹੈ। ਜਿਸ ਨੇ ਮੁੜ ਤੋਂ ਬਹੁਤ ਸਾਰੇ ਦੇਸ਼ਾਂ ਨੂੰ ਤਾਲਾਬੰਦੀ ਕਰਨ ਲਈ ਮਜਬੂਰ ਕਰ ਦਿੱਤਾ ਹੈ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਸਰਹੱਦਾਂ ਉਪਰ ਵੀ ਚੌਕਸੀ ਨੂੰ ਵਧਾ ਦਿੱਤਾ ਗਿਆ ਹੈ। ਦੁਨੀਆ ਵਿੱਚ ਜਿੱਥੇ ਕਰੋਨਾ ਟੀਕਾਕਰਨ ਦੀ ਮੁਹਿੰਮ ਆਰੰਭ ਕਰ ਦਿੱਤੀ ਗਈ ਹੈ।
ਉਥੇ ਹੀ ਕਰੋਨਾ ਕੇਸਾਂ ਵਿਚ ਕਮੀ ਹੁੰਦੀ ਨਜ਼ਰ ਨਹੀਂ ਆ ਰਹੀ। ਪੰਜਾਬ ਦੇ ਲੋਕਾਂ ਨੂੰ ਇਥੇ ਜਾਣ ਲਈ 16 ਅਪ੍ਰੈਲ ਤੋਂ ਕਰਨਾ ਪਵੇਗਾ ਇਹ ਕੰਮ। ਮਹਾਰਾਸ਼ਟਰ ਤੇ ਪੰਜਾਬ ਤੋਂ ਬਾਅਦ ਹੁਣ ਹਿਮਾਚਲ ਵਿੱਚ ਕਰੋਨਾ ਦੀ ਲਹਿਰ ਫਿਰ ਤੋਂ ਤੇਜ਼ ਹੁੰਦੀ ਜਾ ਰਹੀ ਹੈ। ਜਿਸ ਕਾਰਨ ਸੂਬਾ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ। ਤਾਂ ਜੋ ਕਰੋਨਾ ਦੇ ਪ੍ਰਸਾਰ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਥੇ ਹੀ ਹੁਣ ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵੱਲੋਂ ਸ਼ਿਮਲਾ ਦੇ ਵਿੱਚ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ ਹੈ।
ਜਿਸ ਤੋਂ ਬਾਅਦ ਸੂਬੇ ਅੰਦਰ ਆਉਣ ਵਾਲੇ ਯਾਤਰੀਆਂ ਦੀ 72 ਘੰਟੇ ਪਹਿਲਾਂ ਹੋਈ ਆਰਟੀਪੀਸੀਆਰ ਦੀ ਨੇਗਟਿਵ ਰਿਪੋਰਟ ਦਿਖਾਉਣੇ ਲਾਜ਼ਮੀ ਕੀਤੀ ਗਈ ਹੈ। ਉਸ ਤੋਂ ਬਿਨਾ ਸੂਬੇ ਅੰਦਰ ਦਾਖਲ ਹੋਣ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਦੇ ਕੇਸਾਂ ਦਾ ਤੇਜ਼ੀ ਨਾਲ ਵਧਣਾ ਇਸ ਵੇਲੇ ਇਕ ਚਿੰ-ਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਉਂਕਿ ਪਿਛਲੇ 45 ਦਿਨਾਂ ਦੌਰਾਨ ਸੂਬੇ ਅੰਦਰ 120 ਲੋਕਾਂ ਦੀ ਮੌ-ਤ ਕਰੋਨਾ ਕਾਰਨ ਹੋ ਚੁੱਕੀ ਹੈ।
ਉੱਥੇ ਹੀ ਸਰਕਾਰ ਵੱਲੋਂ 16 ਅਪ੍ਰੈਲ ਤੋਂ ਬਾਅਦ ਦਿੱਲੀ,ਪੰਜਾਬ ,ਗੁਜਰਾਤ ,ਮਹਾਰਾਸ਼ਟਰ ,ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਕਰਨਾਟਕ ਤੋਂ ਆਉਣ ਵਾਲੇ ਲੋਕਾਂ ਉੱਪਰ ਰਿਪੋਰਟ ਦਿਖਾਉਣੀ ਲਾਜ਼ਮੀ ਕੀਤੀ ਗਈ ਹੈ। ਸੂਬਾ ਸਰਕਾਰ ਵੱਲੋਂ ਸੂਬੇ ਦੀਆਂ ਸਰਹੱਦਾਂ ਉਪਰ ਵੀ ਚੌ-ਕ-ਸੀ ਨੂੰ ਵਧਾਉਣ ਦੇ ਆਦੇਸ਼ ਦਿੱਤੇ ਹਨ। ਤਾਂ ਜੋ ਸੂਬੇ ਅੰਦਰ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ।
Previous Postਮਾੜੀ ਖਬਰ : ਸਿਹਤ ਮੰਤਰੀ ਵਲੋਂ ਇਥੇ ਲਾਕ ਡਾਊਨ ਲਗਾਉਣ ਦੇ ਬਾਰੇ ਚ ਆਇਆ ਇਹ ਵੱਡਾ ਬਿਆਨ
Next Postਪੰਜਾਬ : ਇਹਨਾਂ ਸਕੂਲੀ ਵਿਦਿਆਰਥੀਆਂ ਲਈ 8 ਮਈ ਤੱਕ ਲਈ ਹੋਇਆ ਇਹ ਵੱਡਾ ਐਲਾਨ