ਆਈ ਤਾਜਾ ਵੱਡੀ ਖਬਰ
ਕਰੋਨਾ ਦੇ ਬਹੁਤ ਸਾਰੇ ਲੋਕਾਂ ਦੇ ਵਿਦੇਸ਼ ਜਾਣ ਦੇ ਸੁਪਨੇ ਅਧੂਰੇ ਰਹਿ ਗਏ ਹਨ। ਇਸ ਲਈ ਬਹੁਤ ਸਾਰੇ ਲੋਕ ਕਰੋਨਾ ਦੇ ਖਤਮ ਹੋਣ ਦਾ ਇੰਤਜਾਰ ਕਰ ਰਹੇ ਹਨ। ਬਹੁਤ ਸਾਰੇ ਦੇਸ਼ਾਂ ਦੇ ਲੋਕ ਕੰਮਕਾਰ ਦੇ ਸਿਲਸਿਲੇ ਵਿਚ ਵਿਦੇਸ਼ ਜਾਂਦੇ ਹਨ। ਹਰ ਇਨਸਾਨ ਵਿਦੇਸ਼ ਜਾਣ ਦੀ ਇੱਛਾ ਰੱਖਦਾ ਹੈ। ਕੁਝ ਲੋਕ ਵਿਦੇਸ਼ ਖੁਸ਼ੀ ਨਾਲ ਜਾਂਦੇ ਹਨ ਅਤੇ ਕੁੱਝ ਘਰ ਦੀਆਂ ਮਜਬੂਰੀਆਂ ਨੂੰ ਪੂਰੇ ਕਰਨ ਲਈ। ਤਾਂ ਜੋ ਉਹ ਆਪਣੇ ਪਰਵਾਰ ਨੂੰ ਇਕ ਵਧੀਆ ਪਰਵਰਿਸ਼ ਦੇ ਸਕਣ। ਗੱਲ ਕੀਤੀ ਜਾਵੇ ਬਾਹਰਲੇ ਦੇਸ਼ਾਂ ਦੀ ਖੂਬਸੂਰਤੀ
ਦੀ ਤਾਂ ਬਹੁਤ ਸਾਰੇ ਦੇਸ਼ਾਂ ਦੀ ਖੂਬਸੂਰਤੀ ਵੀ ਲੋਕਾਂ ਨੂੰ ਆਪਣੇ ਵੱਲ ਖਿੱਚ ਕੇ ਲੈ ਜਾਂਦੀ ਹੈ। ਉੱਥੋਂ ਦਾ ਮਾਹੌਲ, ਉਥੋਂ ਦੀ ਖੂਬਸੂਰਤੀ ਅਤੇ ਉਥੇ ਬਹੁਤ ਸਾਰੇ ਆਮਦਨ ਦੇ ਸਾਧਨ, ਜਿਨ੍ਹਾਂ ਦੇ ਕਾਰਨ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਵੱਲ ਖਿੱਚੇ ਜਾਂਦੇ ਹਨ। ਅੱਜ ਦੇ ਦੌਰ ਦੇ ਵਿੱਚ ਵਿਦਿਆਰਥੀਆਂ ਅਤੇ ਹੋਰ ਬਹੁਤ ਸਾਰੇ ਲੋਕਾਂ ਦੀ ਪਹਿਲੀ ਪਸੰਦ ਕੈਨੇਡਾ ਹੈ। ਕੈਨੇਡਾ ਜਾਣ ਵਾਲਿਆਂ ਨੂੰ ਲੱਗਣਗੀਆਂ ਮੌਜਾਂ ਖੁਲ ਸਕਦੀ ਹੈ ਕਿਸਮਤ। ਇਸ ਖਬਰ ਨਾਲ ਉਹਨਾਂ ਲੋਕਾਂ ਵਿੱਚ ਵਧੇਰੇ ਖੁਸ਼ੀ ਪਾਈ ਜਾ ਰਹੀ ਹੈ ਜੋ ਕੈਨੇਡਾ ਜਾਣ ਦਾ
ਸੁਪਨਾ ਵੇਖਦੇ ਹਨ। ਕੈਨੇਡਾ ਵਿੱਚ ਵਧੇਰੇ ਵਿਦੇਸ਼ੀਆਂ ਦੇ ਆਉਣ ਦੇ ਮੌਕੇ ਦਿੱਤੇ ਜਾਣਗੇ ਕਿਉਂਕਿ ਕੈਨੇਡਾ ਵਿੱਚ ਬਜ਼ੁਰਗਾਂ ਦੀ ਗਿਣਤੀ ਵਧ ਰਹੀ ਹੈ। ਇਸ ਬਾਰੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬਰਾਇਨ ਮਲਰੋਨੀ ਮੁਤਾਬਕ ਕੈਨੇਡਾ ਨੂੰ ਵਧੇਰੇ ਖੁਸ਼ਹਾਲ ਬਣਾਉਣ ਲਈ ਆਬਾਦੀ 10 ਕਰੋੜ ਦੇ ਅੰਕੜੇ ਤੱਕ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 2026 ਤੱਕ ਇਮੀਗ੍ਰੇਸ਼ਨ ਦਾ ਹਰ ਸਾਲ ਦਾ ਸਾਲਾਨਾ ਨਤੀਜਾ ਪੰਜ ਲੱਖ ਪਰਵਾਸੀਆਂ ਤੱਕ ਪੁੱਜ ਜਾਣ ਦੀ ਸੰਭਾਵਨਾ ਹੈ। ਕੈਨੇਡਾ ਇਸ ਸਮੇਂ ਦੁਨੀਆਂ ਦਾ 18 ਵਾਂ ਸਭ
ਤੋਂ ਵੱਧ ਅਬਾਦੀ ਵਾਲਾ ਦੇਸ਼। ਅਗਰ ਇਸ ਦੀ ਆਬਾਦੀ ਵਿੱਚ ਵਾਧਾ ਨਾ ਕੀਤਾ ਗਿਆ ਤਾਂ ਆਉਣ ਵਾਲੇ 80 ਸਾਲਾਂ ਬਾਅਦ ਇਹ ਆਬਾਦੀ ਪੱਖੋਂ 48ਵਾਂ ਨੰਬਰ ਤੇ ਹੋ ਜਾਵੇਗਾ। ਇਸ ਲਈ ਦੇਸ਼ ਵਿੱਚ ਤਰੱਕੀ ਵਾਸਤੇ ਨੌਜਵਾਨਾਂ ਦੀ ਲੋੜ ਹੈ। ਤਾਂ ਜੋ ਬਜ਼ੁਰਗ ਵੀ ਪੈਨਸ਼ਨ ਤੇ ਨਾਲ ਆਪਣਾ ਵਧੀਆ ਜੀਵਨ ਬਤੀਤ ਕਰ ਸਕਣ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ 2021 ਤੋਂ 2023 ਤਕ 12 ਲੱਖ ਤੋਂ ਵੱਧ ਵਿਦੇਸ਼ੀਆਂ ਨੂੰ ਪੱਕੇ ਵੀਜ਼ੇ ਜਾਰੀ ਕਰਨ ਦਾ ਟੀਚਾ ਰੱਖਿਆ ਹੋਇਆ ਹੈ। ਪਰ ਸਾਬਕਾ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਸਦੀ ਦੇ ਟੀਚੇ ਨੂੰ ਪੂਰਾ ਕਰਨ ਲਈ ਹੋਰ ਵੀਜ਼ੇ ਦਿੱਤੇ ਜਾਣੇ ਚਾਹੀਦੇ ਹਨ।
Previous Postਕੋਰੋਨਾ ਵੈਕਸੀਨ ਲਗਵਾਉਣ ਵਾਲਿਆਂ ਲਈ ਇਸ ਰੈਸਟੋਰੈਂਟ ਨੇ ਕਰਤਾ ਅਜਿਹਾ ਐਲਾਨ ਸਾਰੇ ਪਾਸੇ ਹੋ ਗਈ ਚਰਚਾ
Next Postਬੋਲੀਵੁਡ ਚ ਵਾਪਰਿਆ ਕਹਿਰ ਆਈ ਅਜਿਹੀ ਖਬਰ ਸੁਣ ਸਾਰੀ ਇੰਡਸਟਰੀ ਚ ਛਾਇਆ ਸੋਗ , ਪਿਆ ਮਾਤਮ