ਇਥੇ 9 ਅਪ੍ਰੈਲ ਰਾਤ 9 ਵਜੇ ਤੋਂ 11 ਅਪ੍ਰੈਲ ਰਾਤ 9 ਵਜੇ ਤੱਕ – ਇਹ ਸੇਵਾਵਾਂ ਰਹਿਣਗੀਆਂ ਬੰਦ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਸਾਲ 2019 ਦੇ ਅਖ਼ੀਰ ਵਿਚ ਚੀਨ ਦੇ ਇੱਕ ਸ਼ਹਿਰ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਦੀ ਇਸ ਬੀਮਾਰੀ ਨੇ ਪੂਰੀ ਦੁਨੀਆਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਇਸ ਬਿਮਾਰੀ ਦਾ ਅਸਰ ਹਰ ਇੱਕ ਇਨਸਾਨ ਦੇ ਜੀਵਨ ਉਪਰ ਪੈ ਰਿਹਾ ਹੈ। ਇਸ ਕਰੋਨਾ ਦੇ ਕਾਰਨ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਭਾਰੀ ਆਰਥਿਕ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਰੀ ਦੁਨੀਆਂ ਨੂੰ ਮੁੜ ਪੈਰਾਂ ਸਿਰ ਹੋਣ ਲਈ ਮੁਸ਼ਕਲਾਂ ਪੇਸ਼ ਆਈਆਂ ਹਨ। ਇਸ ਕਰੋਨਾ ਦੇ ਕਾਰਨ ਹਰ ਇੱਕ ਕਾਰੋਬਾਰ

ਪ੍ਰਭਾਵਤ ਹੋ ਰਿਹਾ ਹੈ। ਜਿੱਥੇ ਲੋਕ ਇਸ ਕਰੋਨਾ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ ਉਥੇ ਹੀ ਮੁੜ ਕਰੋਨਾ ਦੀ ਅਗਲੀ ਲਹਿਰ ਕਈ ਦੇਸ਼ਾਂ ਵਿੱਚ ਫਿਰ ਤੋਂ ਹਾਵੀ ਹੁੰਦੀ ਨਜ਼ਰ ਆ ਰਹੀ ਹੈ। ਇਸ ਕਰੋਨਾ ਨੇ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ
ਵਿੱਚ ਆਪਣਾ ਵਧੇਰੇ ਪਰਭਾਵ ਦਿਖਾਇਆ ਹੈ। ਹਰ ਖੇਤਰ ਦੇ ਪ੍ਰਭਾਵਤ ਹੋਣ ਕਾਰਨ ਹਰ ਦੇਸ਼ ਦਾ ਆਰਥਿਕ ਪੱਧਰ ਘਟ ਰਿਹਾ ਹੈ। ਜੋ ਫਿਰ ਤੋਂ ਦੁਨੀਆਂ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਇਥੇ 9 ਅਪਰੈਲ ਰਾਤ 9 ਵਜੇ ਤੋਂ 11 ਅਪ੍ਰੈਲ

ਰਾਤ 9 ਵਜੇ ਤੱਕ ਇਹ ਸੇਵਾਵਾਂ ਬੰਦ ਰਹਿਣ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਆਕਲੈਂਡ ਵਿੱਚ ਯੋਜਨਾਬੱਧ ਤਰੀਕੇ ਨਾਲ ਅਪਗ੍ਰੇਡੇਸ਼ਨ ਦੇ ਚਲਦਿਆਂ ਹੋਇਆਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀਆਂ ਕਈ ਸੇਵਾਵਾਂ 9 ਅਪ੍ਰੈਲ ਤੋਂ 11
ਅਪਰੈਲ ਤੱਕ ਬੰਦ ਰਹਿਣਗੀਆਂ। ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੰਟਰਨਲ ਅਫੇਅਰਜ਼ ਵਿਭਾਗ ਵੱਲੋਂ ਰੀਅਲਮੀ ਲਾਗ-ਇਨ ਅਪਗ੍ਰੇਡੇਸ਼ਨ ਕੀਤੀਆਂ ਜਾ ਰਹੀਆਂ ਹਨ। 11 ਅਪ੍ਰੈਲ ਤੋਂ ਬਾਅਦ ਹੀ ਰੀਅਲਮੀ

ਨੂੰ ਇੰਟਰਨੈੱਟ ਐਕਸਪਲੋਰਰ ਰਾਹੀ ਨਹੀਂ ਵਰਤਿਆ ਜਾ ਸਕੇਗਾ। ਲੋਕਾਂ ਨੂੰ ਇੰਟਰਨੈਟ ਸੇਵਾਵਾਂ ਵਰਤਣ ਲਈ ਮਾਈਕਰੋਸੋਫਟ ਐਜ ਜਾਂ ਫਿਰ ਇਸ ਤੋਂ ਇਲਾਵਾ ਗੂਗਲ ਕਰੋਮ ਦੀ ਵਰਤੋਂ ਕਰਨੀ ਹੋਵੇਗੀ। ਇਹ ਸੇਵਾਵਾਂ 9 ਅਪ੍ਰੈਲ ਤੋਂ ਰਾਤ 9 ਵਜੇ ਤੋਂ ਲੈ ਕੇ 11
ਅਪ੍ਰੈਲ ਰਾਤ 9 ਵਜੇ ਤੱਕ ਲਈ ਇਹ ਸੇਵਾਵਾਂ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਇਨ੍ਹਾਂ ਸੇਵਾਵਾਂ ਵਿੱਚ ਇਮੀਗ੍ਰੇਸ਼ਨ ਆਨਲਾਈਨ, ਵੀਜ਼ਾ ਵੈਰੀਫਿਕੇਸ਼ਨ ਸੇਵਾਵਾਂ, ਵੀਜ਼ਾ ਵਿਊ, ਵੀਜ਼ਾ ਵੈਰੀਫਕੇਸ਼ਨ ਸੇਵਾਵਾਂ ,ਮਾਨਤਾ ਪ੍ਰਾਪਤ ਇੰਪਲਾਇਜ਼ ਐਪਲੀਕੇਸ਼ਨ ਫਾਰਮ ਦੀਆਂ ਸੇਵਾਵਾਂ ਸ਼ਾਮਲ ਹਨ।