ਇਥੇ ਤਾਲਾਬੰਦੀ ਦਾ ਹੋ ਗਿਆ ਐਲਾਨ ਨਾਲੇ 10 ਕਿਲੋਮੀਟਰ ਦੀ ਯਾਤਰਾ ਲਈ ਲੋਕਾਂ ਨੂੰ ਪੁਖਤਾ ਕਾਰਨ ਦਸਣਾ ਹੋਵੇਗਾ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿੱਚ ਕਰੋਨਾ ਨੇ ਬਹੁਤ ਸਾਰੇ ਦੇਸ਼ਾਂ ਨੂੰ ਹੱਦ ਤੋਂ ਵੱਧ ਪ੍ਰਭਾਵਤ ਕੀਤਾ ਹੈ ਜਿਥੇ ਕਰੋਨਾ ਦਾ ਕਹਿਰ ਅਜੇ ਵੀ ਦੇਖਣ ਨੂੰ ਮਿਲ ਰਿਹਾ ਹੈ। ਚੀਨ ਤੋਂ ਸ਼ੁਰੂ ਹੋਈ ਇਸ ਕਰੋਨਾ ਨੇ ਬਹੁਤ ਜ਼ਿਆਦਾ ਦੇਸ਼ਾਂ ਵਿਚ ਤ-ਬਾ-ਹੀ ਮਚਾਈ ਹੈ। ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੇ ਚੱਲਦੇ ਹੋਏ ਕੀਤੀ ਗਈ ਤਾਲਾ ਬੰਦੀ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੇ ਰੋਜਗਾਰ ਵੀ ਛੁੱਟ ਗਏ ਸਨ। ਬਹੁਤ ਸਾਰੇ ਲੋਕ ਮੁੜ ਪੈਰਾਂ ਸਿਰ ਹੋਣ ਲਈ ਭਾਰੀ ਜੱਦੋ-ਜਹਿਦ ਕਰ ਰਹੇ ਸਨ ਕੇ ਫਿਰ ਤੋਂ ਕਰੋਨਾ ਦੀ ਅਗਲੀ ਲਹਿਰ ਨੇ ਬਹੁਤ ਸਾਰੇ ਦੇਸ਼ਾਂ ਨੂੰ ਆਪਣੀ ਚ-ਪੇ-ਟ ਵਿਚ ਲੈ ਲਿਆ ਹੈ।

ਜਿਸ ਕਾਰਨ ਸਰਕਾਰਾਂ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਬਹੁਤ ਸਾਰੇ ਦੇਸ਼ਾਂ ਵਿਚ ਫਿਰ ਤੋਂ ਤਾਲਾ ਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਹੁਣ ਏਥੇ ਤਾਲਾ ਬੰਦੀ ਦਾ ਐਲਾਨ ਹੋ ਗਿਆ ਹੈ ਜਿੱਥੇ 10 ਕਿਲੋਮੀਟਰ ਦੀ ਯਾਤਰਾ ਲਈ ਲੋਕਾਂ ਨੂੰ ਪੁਖਤਾ ਕਾਰਨ ਦੱਸਣਾ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਫਰਾਂਸ ਵਿੱਚ ਕਰੋਨਾ ਦੇ ਕੇਸਾਂ ਦਾ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਜਿਸ ਨੂੰ ਦੇਖਦੇ ਹੋਏ ਦੇਸ਼ ਅੰਦਰ ਤੀਜੀ ਵਾਰ ਤਾਲਾਬੰਦੀ ਕੀਤੀ ਗਈ ਹੈ।

ਜਿੱਥੇ ਬਹੁਤ ਸਾਰੇ ਲੋਕ ਕਰੋਨਾ ਦੀ ਚ-ਪੇ-ਟ ਵਿਚ ਆ ਗਏ ਹਨ ਅਤੇ ਸ਼ੁਕਰ ਵਾਰ ਨੂੰ ਕੋਰੋਨਾ ਨਾਲ ਵੱਧ ਪ੍ਰਭਾਵਤ ਹੋਣ ਵਾਲੇ 145 ਮਰੀਜ਼ਾਂ ਨੂੰ ਆਈ ਸੀ ਯੂ ਵਿੱਚ ਦਾਖ਼ਲ ਕਰਾਇਆ ਗਿਆ ਹੈ। ਜਿੱਥੇ ਤੇਜ਼ੀ ਨਾਲ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਉੱਥੇ ਹੀ ਪਿਛਲੇ ਪੰਜ ਮਹੀਨਿਆਂ ਵਿਚ ਇਕ ਦਿਨ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਦੌਰਾਨ ਇਹ ਸਭ ਤੋਂ ਵੱਡੀ ਗਿਣਤੀ ਹੈ। ਇਸ ਸਮੇਂ ਕਰੋਨਾ ਨਾਲ ਪ੍ਰਭਾਵਤ ਹੋਣ ਵਾਲੇ 5000 ਮਰੀਜ਼ਾਂ ਦੀ ਹਾਲਤ ਵਧੇਰੇ ਗੰ-ਭੀ-ਰ ਹੈ ਜੋ ਆਈ ਸੀ ਯੂ ਵਿਚ ਹਨ, ਤੇ ਕਰੋਨਾ ਦੀ ਚਪੇਟ ਵਿੱਚ ਆਉਣ ਵਾਲੇ 304 ਮਰੀਜ਼ਾਂ ਦੀ ਮੌ-ਤ ਸ਼ੁੱਕਰਵਾਰ ਨੂੰ ਹੋਈ ਹੈ।

46,677 ਮਾਮਲੇ ਸ਼ੁੱਕਰਵਾਰ ਨੂੰ ਦਰਜ ਕੀਤੇ ਗਏ ਹਨ। ਦੇਸ਼ ਅੰਦਰ ਲਗਾਈ ਗਈ ਪਾਬੰਦੀ ਦੌਰਾਨ ਵਿਦਿਅਕ ਅਦਾਰਿਆਂ ਅਤੇ ਗੈਰ ਜਰੂਰੀ ਸਮਾਨ ਦੀਆਂ ਦੁਕਾਨਾਂ ਨੂੰ ਚਾਰ ਹਫ਼ਤਿਆਂ ਲਈ ਪੂਰੀ ਤਰਾਂ ਬੰਦ ਕੀਤਾ ਗਿਆ ਹੈ। ਤਾਲਾ ਬੰਦੀ ਦੌਰਾਨ 10 ਕਿਲੋਮੀਟਰ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਪੁਖ਼ਤਾ ਕਾਰਨ ਦੱਸਣਾ ਲਾਜ਼ਮੀ ਕੀਤਾ ਗਿਆ ਹੈ। ਸ਼ਨੀ ਵਾਰ ਤੋਂ ਲਾਗੂ ਕੀਤੀ ਗਈ ਇਸ ਤਾਲਾ ਬੰਦੀ ਦੌਰਾਨ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਵੀ ਲਾਗੂ ਕੀਤਾ ਗਿਆ ਹੈ।