ਆਹ ਚਕੋ : ਇਥੇ ਕੋਰੋਨਾ ਦੀ ਵੈਕਸੀਨ ਲਗਵਾਉਣ ਤੇ ਤੋਹਫੇ ਵਜੋਂ ਮਿਲ ਰਿਹਾ ਸੋਨਾ , ਲੋਕੀ ਪੈ ਗਏ ਟੁੱਟ ਕੇ

ਆਈ ਤਾਜਾ ਵੱਡੀ ਖਬਰ

ਭਾਰਤ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਕਰੋਨਾ ਦੀ ਅਗਲੀ ਲਹਿਰ ਫਿਰ ਤੋਂ ਸਭ ਸੂਬਿਆਂ ਅੰਦਰ ਹਾਵੀ ਹੁੰਦੀ ਨਜ਼ਰ ਆ ਰਹੀ ਹੈ। ਜਿਸ ਕਾਰਨ ਕੇਂਦਰ ਸਰਕਾਰ ਵੱਲੋਂ ਬਹੁਤ ਸਾਰੀਆਂ ਹਦਾਇਤਾਂ ਜਾਰੀ ਕਰਦੇ ਹੋਏ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕਰਨ ਦੇ ਨਿਰਦੇਸ਼ ਵੀ ਸੂਬਾ ਸਰਕਾਰਾਂ ਨੂੰ ਦਿੱਤੇ ਗਏ ਹਨ। ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਭ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਕਰੋਨਾ ਟੈਸਟ ਕਰਨ ਦੀ ਸਮਰਥਾ ਨੂੰ ਵਧਾਉਣ, ਅਤੇ ਕਰੋਨਾ ਟੀਕਾਕਰਨ ਦੀ ਸਮਰੱਥਾ ਨੂੰ ਵਧਾਉਣ ਦਾ ਵੀ ਆਦੇਸ਼ ਦਿੱਤਾ ਗਿਆ ਹੈ।

ਦੇਸ਼ ਦੇ ਵੱਧ ਪ੍ਰਭਾਵਤ ਹੋਣ ਵਾਲੇ ਸੂਬਿਆਂ ਵਿੱਚ ਸਿਹਤ ਕਰਮਚਾਰੀਆਂ ਦੀਆਂ ਟੀਮਾਂ ਨੂੰ ਵੀ ਤਾਇਨਾਤ ਕੀਤਾ ਜਾ ਰਿਹਾ ਹੈ ਤਾਂ ਜੋ ਕਰੋਨਾ ਦੇ ਪ੍ਰਸਾਰ ਨੂੰ ਹੋਣ ਤੋਂ ਰੋਕਿਆ ਜਾ ਸਕੇ। ਇਸਦੇ ਨਾਲ ਹੀ ਕੋਰੋਨਾ ਸੰਕਰਮਿਤ ਹੋਏ ਮਰੀਜਾਂ ਦਾ ਇਲਾਜ ਵੀ ਸਮੇਂ ਸਿਰ ਕੀਤਾ ਜਾ ਸਕੇ। ਏਥੇ ਕਰੋਨਾ ਦੀ ਵੈਕਸੀਨ ਲਗਾਉਣ ਤੇ ਤੋਹਫੇ ਵਜੋਂ ਮਿਲ ਰਿਹਾ ਹੈ ਸੋਨਾ, ਲੋਕੀ ਪੈ ਗਏ ਟੁੱਟ ਕੇ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਦੇਸ਼ ਭਰ ਵਿੱਚ ਕਰੋਨਾ ਦਾ ਟੀਕਾਕਰਨ ਦੀ ਸਮਰੱਥਾ ਨੂੰ ਵਧਾਇਆ ਜਾ ਰਿਹਾ ਹੈ ਉਥੇ ਹੀ ਲੋਕਾਂ ਨੂੰ ਕਰੋਨਾ ਦਾ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਲੋਕਾਂ ਨੂੰ ਸੋਨੇ ਦਾ ਤੋਹਫ਼ਾ ਦਿੱਤਾ ਜਾ ਰਿਹਾ ਹੈ।

ਇਹ ਘਟਨਾ ਸਾਹਮਣੇ ਆਈ ਹੈ ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ ਸਵਰਨਕਾਰ ਭਾਈਚਾਰੇ ਵੱਲੋਂ ਜਿੱਥੇ ਲੋਕਾਂ ਨੂੰ ਕਰੋਨਾ ਕੈਂਪ ਵਿੱਚ ਆਉਣ ਤੇ ਖਾਸ ਸੋਨੇ ਦਾ ਤੋਹਫ਼ਾ ਦਿੱਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਕਰੋਨਾ ਟੀਕਾ ਕਰਨ ਲਈ ਆਉਣ ਵਾਲੀਆਂ ਸਾਰੀਆਂ ਔਰਤਾਂ ਨੂੰ ਨੱਕ ਦਾ ਕੋਕਾ ਤੋਹਫ਼ੇ ਦੇ ਰੂਪ ਵਿੱਚ ਦਿੱਤਾ ਜਾ ਰਿਹਾ ਹੈ। ਉਥੇ ਹੀ ਟੀਕਾ ਲਗਵਾਉਣ ਵਾਲੇ ਪੁਰਸ਼ਾਂ ਨੂੰ ਸਵਰਨਕਾਰ ਭਾਈਚਾਰੇ ਵੱਲੋਂ ਹੈਂਡ ਬਲੈਂਡਰ ਦਾ ਤੋਹਫ਼ਾ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਲੋਕ ਖੁਸ਼ੀ-ਖੁਸ਼ੀ ਕਰੋਨਾ ਟੀਕਾਕਰਨ ਕਰਵਾ ਰਹੇ ਹਨ। ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ ਸਵਰਨਕਾਰ ਭਾਈਚਾਰੇ ਵੱਲੋਂ ਟੀਕਾਕਰਨ ਕੈਂਪ ਲਗਾਇਆ ਗਿਆ ਹੈ।

ਜਿੱਥੇ ਲੋਕਾਂ ਨੂੰ ਕਰੋਨਾ ਮੁਕਤ ਕਰਨ ਲਈ ਟੀਕਾਕਰਣ ਕੀਤਾ ਜਾ ਰਿਹਾ ਹੈ। ਗੁਜਰਾਤ ਵਿੱਚ ਲੋਕਾਂ ਨੂੰ ਟੀਕਾਕਰਨ ਲਈ ਉਤਸ਼ਾਹਿਤ ਕਰਨ ਪ੍ਰਤੀ ਕੀਤੀ ਗਈ ਇਸ ਅਨੋਖੀ ਪਹਿਲ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਰਾਜਕੋਟ ਵਿਚ ਟੀਕਾਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਗਿਆ ਹੈ। ਗੁਜਰਾਤ ਤੇ ਰਾਜਕੋਟ ਵਿਚ ਕਰੋਨਾ ਟੀਕਾਕਰਨ ਕੈਂਪ ਲਗਾਏ ਜਾਣ ਦੀਆਂ, ਤੇ ਕਰੋਨਾ ਟੀਕਾਕਰਨ ਕਰਵਾਉਣ ਵਾਲੇ ਲੋਕਾਂ ਨੂੰ ਸੋਨਾ ਦਿੱਤੇ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਪਰ ਵਾ-ਇ-ਰ-ਲ ਹੋ ਰਹੀਆਂ ਹਨ।