ਆਈ ਤਾਜਾ ਵੱਡੀ ਖਬਰ
ਦੁਨੀਆ ਵਿੱਚ ਸ਼ੁਰੂ ਹੋਈ ਕਰੋਨਾ ਨੇ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਉਥੇ ਹੀ ਕੋਈ ਵੀ ਦੇਸ਼ ਇਸ ਕਰੋਨਾ ਦੇ ਪ੍ਰਭਾਵ ਹੇਠ ਆਉਣ ਤੋਂ ਬਚ ਨਹੀਂ ਸਕਿਆ। ਕਰੋਨਾ ਦੀ ਅਗਲੀ ਲਹਿਰ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਫਿਰ ਤੋ ਤਾਲਾਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਦੇਸ਼ਾਂ ਨੇ ਅਪਣੀ ਸਰਹੱਦਾਂ ਉਪਰ ਸੁਰੱਖਿਆ ਨੂੰ ਵਧਾਉਂਦੇ ਹੋਏ ਕਈ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਕਰੋਨਾ ਦਾ ਵਧੇਰੇ ਅਸਰ ਹਵਾਈ ਆਵਾਜਾਈ ਉਪਰ ਪਿਆ ਹੈ। ਜਿਸ ਕਾਰਨ ਬਹੁਤ ਸਾਰੇ ਦੇਸ਼ਾਂ ਨੂੰ ਆਰਥਿਕ ਮੰ-ਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੋਕਾਂ ਵੱਲੋਂ ਮੁੜ ਪੈਰਾਂ-ਸਿਰ ਹੋਣ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਸਨ। ਪਰ ਕਰੋਨਾ ਦੇ ਨਵੇਂ ਕੇਸਾਂ ਨੇ ਫਿਰ ਤੋਂ ਸਾਰੀ ਦੁਨੀਆ ਦੇ ਦਿਲ ਅੰਦਰ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਵਾਈ ਆਵਾਜਾਈ ਬੰਦ ਹੋਣ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹਵਾਈ ਯਾਤਰਾ ਕਰਨ ਵਾਲਿਆਂ ਲਈ ਹੁਣ ਇਕ ਵੱਡੀ ਖਬਰ ਸਾਹਮਣੇ ਆਈ ਹੈ। ਹਵਾਈ ਸਫਰ ਕਰਨ ਲਈ ਜਿੱਥੇ ਸਾਰੇ ਯਾਤਰੀਆਂ ਨੂੰ ਕਰੋਨਾ ਸਬੰਧੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਨ ਦਾ ਆਦੇਸ਼ ਦਿੱਤਾ ਜਾਂਦਾ ਹੈ। ਸਫ਼ਰ ਦੌਰਾਨ ਯਾਤਰੀਆਂ ਨੂੰ ਆਪਣੇ ਸਮਾਨ ਦੀ ਚਿੰ-ਤਾ ਨੂੰ ਲੈ ਕੇ ਕਾਫੀ ਪਰੇਸ਼ਾਨੀ ਹੁੰਦੀ ਹੈ।
ਪਰ ਹੁਣ ਯਾਤਰੀਆਂ ਦੀ ਮੁਸ਼ਕਿਲ ਹੱਲ ਹੋ ਜਾਵੇਗੀ ਕਿਉਂਕਿ ਬਜਟ ਏਅਰਲਾਈਨ ਕੰਪਨੀ ਵੱਲੋਂ ਇੰਡੀਗੋ ਯਾਤਰੀਆਂ ਲਈ ਘਰ ਤੋਂ ਸਮਾਨ ਚੁੱਕਣ ਅਤੇ ਯਾਤਰਾ ਤੋਂ ਬਾਅਦ ਘਰ ਸਾਮਾਨ ਪਹੁੰਚਾਉਣ ਤੱਕ ਦੀ ਸਹੂਲਤ ਦਿੱਤੀ ਜਾ ਰਹੀ ਹੈ। ਕੰਪਨੀ ਵੱਲੋਂ ਇਹ ਸੁਵਿਧਾ ਇੱਕ ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਜਿੱਥੇ ਇਹ ਨਵੀਂ ਦਿੱਲੀ ਅਤੇ ਹੈਦਰਾਬਾਦ ਵਿਚ ਜਾਰੀ ਕੀਤੀ ਜਾਵੇਗੀ। ਉਸ ਤੋਂ ਬਾਅਦ ਹੌਲੀ-ਹੌਲੀ ਬਾਕੀ ਹਵਾਈ ਅੱਡਿਆਂ ਉਪਰ ਵੀ ਸ਼ੁਰੂ ਕੀਤੀ ਜਾਵੇਗੀ। ਇਹ ਸੁਵਿਧਾ ਲੈਣ ਲਈ ਯਾਤਰੀਆਂ ਨੂੰ ਯਾਤਰਾ ਕਰਨ ਤੋਂ 24 ਘੰਟੇ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ।
ਇੰਡੀਗੋ ਦੇ ਮੁੱਖ ਕਾਰਜ ਨੀਤੀ ਅਤੇ ਮਾਲ ਅਧਿਕਾਰੀ ਸੰਜੇ ਕੁਮਾਰ ਨੇ ਦੱਸਿਆ ਹੈ ਰਾਹਤ ਪ੍ਰਦਾਨ ਕਰਨ ਲਈ ਅਤੇ ਮੀਟਿੰਗ ਵਿੱਚ ਜਾਣ ਵਾਲੇ ਲੋਕਾਂ ਨੂੰ, ਬਜ਼ੁਰਗਾਂ ਅਤੇ ਔਰਤਾਂ ਲਈ ਇਹ ਸਹੂਲਤ ਕਾਫੀ ਲਾਹੇਵੰਦ ਹੈ। ਇਸ ਸੁਵਿਧਾ ਦੀ ਅਦਾਇਗੀ 630 ਰੁਪਏ ਹੋਵੇਗੀ। ਯਾਤਰਾ ਤੋਂ ਬਾਅਦ ਅਗਰ ਯਾਤਰੀ ਘਰ ਨਹੀਂ ਜਾਣਾ ਚਾਹੁੰਦੇ, ਮੀਟਿੰਗ ਵਿੱਚ ਜਾਣਾ ਚਾਹੁੰਦੇ ਹਨ ਜਾਂ ਕਿਸੇ ਹੋਰ ਵਜ੍ਹਾ ਕਾਰਨ ਸਮਾਨ ਲਈ ਇੰਤਜ਼ਾਰ ਕਰਨਾ ਪੈਂਦਾ ਹੈ। ਹੁਣ ਉਹ ਮੁਸ਼ਕਿਲ ਅਸਾਨ ਕਰ ਦਿੱਤੀ ਗਈ ਹੈ।
Previous Postਅਮਰੀਕਾ ਤੋਂ ਆਈ ਵੱਡੀ ਖਬਰ – ਵਜਿਆ ਇਹ ਖਤਰੇ ਦਾ ਘੁੱਗੂ , ਮਚੀ ਹਾਹਾਕਾਰ
Next Postਕਨੇਡਾ ਤੋਂ ਆ ਗਈ ਵੱਡੀ ਖਬਰ – ਠਾਹ ਠਾਹ ਲੱਗਣਗੇ ਵੀਜੇ ਪੰਜਾਬੀਆਂ ਨੂੰ ਲੱਗਣ ਗੀਆਂ ਮੌਜਾਂ