ਆਈ ਤਾਜਾ ਵੱਡੀ ਖਬਰ
ਜੇਕਰ ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਲ ਬਹੁਤ ਹੀ ਮਾੜਾ ਚੜਿਆ ਹੈ। ਇਕ ਹੋਰ ਹਸਤੀ ਸਾਨੂੰ ਛੱਡ ਗਈ ਹੈ ਅਤੇ ਹੁਣੇ ਹੁਣੇ ਬੋਲੀਵੁਡ ਤੋਂ ਇਹ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਬੋਲੀਵੁਡ ਦੇ ਮਸ਼ਹੂਰ ਐਕਟਰ ਦੇ ਘਰ ਸੋਗ ਦਾ ਮਾਹੌਲ ਛਾ ਗਿਆ ਹੈ , ਇਸ ਵੇਲੇ ਐਕਟਰ ਦੇ ਘਰ ਮਾਤਮ ਦਾ ਮਾਹੌਲ ਪੈਦਾ ਹੋਇਆ ਪਿਆ ਹੈ ਅਤੇ ਹਰ ਪਾਸੇ ਰੋਣਾ-ਧੋਣਾ ਨਜ਼ਰ ਆ ਰਿਹਾ ਹੈ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਦੇ ਵਿੱਚ ਆਪਣੀ ਵੱਖਰੀ ਅਹਿਮੀਅਤ ਰੱਖਣ ਵਾਲੀ ਦੀਪਾ ਚੈਟਰਜੀ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਸੌਮਿਤਰ ਚਟਰਜੀ ਦੀ ਪਤਨੀ ਦੀਪਾ ਚਟਰਜੀ ਨਹੀਂ ਰਹੇ। ਐਤਵਾਰ ਦੁਪਹਿਰ 2 ਵੱਜ ਕੇ 55 ਮਿੰਟ ਤੇ ਉਨ੍ਹਾਂ ਨੇ ਆਖਰੀ ਸਾਹ ਲਿਆ, ਉਹ ਹਸਪਤਾਲ ਵਿਚ ਇਲਾਜ ਅਧੀਨ ਸਨ | ਡਾਇਬਿਟੀਜ਼ ਅਤੇ ਕਿਡਨੀ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਸਨ । ਆਪਣੇ ਇਲਾਜ਼ ਦੌਰਾਣ ਉਹ ਸਾਰਿਆਂ ਨੂੰ ਹੁਣ ਅਲਵਿਦਾ ਕਰ ਗਏ ਹਨ, ਜਿਸ ਤੋਂ ਬਾਅਦ ਘਰ ਵਿੱਚ ਮਾਤਮ ਦਾ
ਮਾਹੌਲ ਪੈਦਾ ਹੋ ਚੁੱਕਾ ਹੈ | ਉਨ੍ਹਾਂ ਦੀ ਬੇਟੀ ਨੇ ਇਸ ਖਬਰ ਦੀ ਜਾਣਕਾਰੀ ਦਿੱਤੀ। ਵੱਡੇ ਦੁੱਖ ਦੇ ਨਾਲ ਉਨ੍ਹਾਂ ਨੇ ਦੀਪਾ ਚੈਟਰਜੀ ਦੀ ਮੌਤ ਦੀ ਖਬਰ ਸਾਰਿਆਂ ਨਾਲ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਉਹਨਾਂ ਦੀ ਉਮਰ 83 ਸਾਲ ਸੀ ਉਹਨਾਂ ਨੇ ਇੱਕ ਨਿੱਜੀ ਹਸਪਤਾਲ ਦੇ ਵਿਚ ਆਪਣਾ ਆਖ਼ਰੀ ਸਾਹ ਲਿਆ।ਇੱਥੇ ਦੱਸਣਾ ਤੁਹਾਡੇ ਨਾਲ ਬੇਹੱਦ ਅਹਿਮ ਬਣ ਜਾਂਦਾ ਹੈ ਕਿ ਦੀਪਾ ਚੈਟਰਜੀ ਪਿਛਲੇ 45 ਸਾਲਾਂ ਤੋਂ ਡਾਇਬਿਟੀਜ਼ ਦੀ ਬਿਮਾਰੀ ਨਾਲ ਜੂਝ ਰਹੀ ਸੀ, ਇਸ ਬੀਮਾਰੀ ਦੇ ਚੱਲਦੇ ਹੀ ਉਹ ਇਲਾਜ ਅਧੀਨ ਸੀ
ਅਤੇ ਉਨ੍ਹਾਂ ਨੇ ਹਸਪਤਾਲ ਦੇ ਵਿਚ ਹੁਣ ਆਖ਼ਰੀ ਸਾਹ ਲਿਆ, ਦੁਪਹਿਰ ਨੂੰ ਉਹ ਅਲਵਿਦਾ ਕਰ ਗਏ। ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਉਨ੍ਹਾਂ ਨੂੰ ਖੂਨ ਨਾਲ ਜੁੜੀ ਹੋਈ ਬਿਮਾਰੀ ਵੀ ਸੀ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਕਿਡਨੀ ਦੇ ਵਿਚ ਦਿੱਕਤ ਹੋਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ | ਦੱਸਣਾ ਬਣਦਾ ਹੈ ਕਿ ਪਿਛਲੇ ਸਾਲ 2020 ਦੇ ਵਿਚ ਬੰਗਾਲੀ ਸੁਪਰ-ਸਟਾਰ ਰਹੇ ਦੀਪਾ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ । ਉਹ ਕਰੋਨਾ ਸਕਾਰਾਤਮਕ ਪਾਏ ਗਏ ਸਨ ਉਨ੍ਹਾਂ ਦਾ ਕੋਲਕਾਤਾ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ , ਅਜੇ ਪਰਿਵਾਰ ਉਸ ਦੁੱਖ ਤੋਂ ਬਾਹਰ ਵੀ ਨਹੀਂ ਆਇਆ ਸੀ ਕਿ ਹੁਣ ਦੀਪਾ ਚੈਟਰਜੀ ਦਾ ਦਿਹਾਂਤ ਹੋ ਗਿਆ ਹੈ ।
Previous Postਪੰਜਾਬ ਚ ਵਾਪਰਿਆ ਕਹਿਰ ਭਿਆਨਕ ਹਾਦਸੇ ਚ ਹੋਇਆ ਮੌਤ ਦਾ ਤਾਂਡਵ , ਇਲਾਕੇ ਵਿਚ ਛਾਈ ਸੋਗ ਦੀ ਲਹਿਰ
Next Postਪੰਜਾਬ ਚ ਕੋਰੋਨਾ ਕਾਰਨ ਵਿਆਹਾਂ ਤੇ ਲਗੀ ਪਾਬੰਦੀ ਤੋਂ ਬਾਅਦ ਹੁਣ ਇਥੋਂ ਆ ਗਈ ਇਹ ਵੱਡੀ ਤਾਜਾ ਖਬਰ