ਆਈ ਤਾਜਾ ਵੱਡੀ ਖਬਰ
ਜਦੋਂ ਵੀ ਕੋਈ ਨਵੀਂ ਬਿਮਾਰੀ ਆਈ ਹੈ ਤਾਂ ਉਸ ਨੇ ਆਪਣੇ ਸ਼ੁਰੂਆਤੀ ਦਿਨਾਂ ਦੇ ਵਿੱਚ ਬਹੁਤ ਭਾਰੀ ਨੁਕਸਾਨ ਕੀਤਾ ਹੈ। ਬਿਮਾਰੀਆਂ ਦੇ ਕਾਰਨ ਹੁਣ ਤੱਕ ਲੱਖਾਂ ਦੀ ਗਿਣਤੀ ਵਿੱਚ ਲੋਕ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵੱਲੋਂ ਕਈ ਤਾਂ ਦੁੱਖਾਂ ਦੀਆਂ ਘੜੀਆਂ ਨੂੰ ਗਿਣ ਕੇ ਹੀ ਦਿਨ ਕੱਟਣ ਲਈ ਮਜਬੂਰ ਹੋ ਗਏ ਸਨ। ਪਰ ਸਿਆਣਿਆਂ ਵੱਲੋਂ ਕਿਹਾ ਜਾਂਦਾ ਹੈ ਕਿ ਹਰ ਰਾਤ ਤੋਂ ਬਾਅਦ ਸਵੇਰ ਜ਼ਰੂਰ ਆਉਂਦੀ ਹੈ ਉਸੇ ਤਰ੍ਹਾਂ ਹੀ ਹਰ
ਬਿਮਾਰੀ ਦੀ ਸ਼ੁਰੂਆਤ ਤੋਂ ਬਾਅਦ ਉਸਦਾ ਅੰਤ ਵੀ ਜ਼ਰੂਰ ਆਉਂਦਾ ਹੈ। ਪਰ ਮੌਜੂਦਾ ਸਮੇਂ ਪੂਰੇ ਸੰਸਾਰ ਦੇ ਵਿੱਚ ਛਾਈ ਹੋਈ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਅੰਤ ਅਜੇ ਨਜ਼ਦੀਕ ਨਹੀਂ ਲੱਗ ਰਿਹਾ ਕਿਉਂਕਿ ਜਿਥੇ
ਇਸ ਬਿਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ ਉਥੇ ਹੀ ਦੂਜੇ ਪਾਸੇ ਇਸ ਬਿਮਾਰੀ ਦੀ ਨਵੀਂ ਲਹਿਰ ਦੇ ਨਾਲ ਲੋਕ ਵੱਡੀ ਗਿਣਤੀ ਵਿੱਚ ਸੰਕ੍ਰਮਿਤ ਹੋ ਰਹੇ ਹਨ। ਇਸ ਬਿਮਾਰੀ ਦੇ ਪਸਾਰ ਨੂੰ
ਰੋਕਣ ਅਤੇ ਟੀਕਾਕਰਨ ਦੀ ਰਫਤਾਰ ਤੇਜ਼ ਕਰਨ ਵਾਸਤੇ ਕੈਨੇਡਾ ਦੇ ਉਂਟਾਰੀਓ ਅੰਦਰ 28 ਦਿਨਾਂ ਵਾਸਤੇ ਲਾਕਡਾਊਨ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੱਲ ਕਰਦੇ ਹੋਏ ਪ੍ਰੀਮੀਅਰ ਡਗ
ਫ਼ੋਰਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਵੀਆਂ ਬੰਦਿਸ਼ਾਂ ਦਿਨ ਸ਼ਨੀਵਾਰ ਤੋਂ ਸੂਬੇ ਦੀਆਂ ਸਾਰੀਆਂ ਦੀ ਪਬਲਿਕ ਹੈਲਥ ਯੂਨਿਟਸ ਵਿਚ ਲਾਗੂ ਹੋ ਜਾਣਗੀਆਂ। ਰੈਸਟੋਰੈਂਟ ਵਿੱਚ ਬੈਠ ਕੇ ਖਾਣ ਦੀ ਸਰਵਿਸ ਬੰਦ ਕਰ
ਸਿਰਫ ਟੇਕ ਅਵੇਅ ਸੇਵਾਵਾਂ ਜਾਰੀ ਰਹਿਣਗੀਆਂ। ਨਵੀਆਂ ਪਾਬੰਦੀਆਂ ਤਹਿਤ ਜਿਮ ਨੂੰ ਬੰਦ ਕੀਤਾ ਗਿਆ ਹੈ। ਵਿਆਹ ਅਤੇ ਅੰਤਿਮ ਰਸਮਾਂ ਤੋਂ ਇਲਾਵਾ ਬਾਕੀ ਸਾਰੇ ਸਮਾਜਿਕ ਇਕੱਠ ਬੰਦ ਕਰ ਦਿੱਤੇ ਗਏ ਹਨ।
ਪ੍ਰੀਮੀਅਰ ਨੇ ਆਖਿਆ ਕਿ ਇੱਕ ਪਾਸੇ ਲੱਖਾਂ ਦੀ ਗਿਣਤੀ ਵਿੱਚ ਟੀਕੇ ਆ ਰਹੇ ਹਨ ਪਰ ਦੂਜੇ ਪਾਸੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੀ ਲੱਖਾਂ ਦੀ ਸੰਖਿਆ ਵਿਚ ਵੱਧਦੀ ਜਾ ਰਹੀ ਹੈ। ਸੁਰੱਖਿਆ ਕਾਰਨਾਂ ਨੂੰ ਦੇਖਦੇ ਹੋਏ ਨੇ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਘਰ ਦੇ ਅੰਦਰ ਇਕੱਠ ਵਿਚ ਸਿਰਫ ਪਰਿਵਾਰਕ ਮੈਂਬਰ ਹੀ ਰਹਿਣਗੇ ਜਦ ਕਿ ਬਾਹਰ ਸਿਰਫ਼ ਪੰਜ ਲੋਕਾਂ ਦੇ ਇਕੱਠ ਹੋਣ ਦੀ ਇਜਾਜ਼ਤ ਹੈ। ਇਸ ਦੌਰਾਨ ਜ਼ਰੂਰੀ ਸਟੋਰ 50% ਦੀ ਸਮਰੱਥਾ ਦੇ ਨਾਲ ਖੁੱਲੇ ਰਹਿਣਗੇ ਤਾਂ ਜੋ ਲੋਕਾਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Previous Postਵਜਿਆ ਇਕ ਹੋਰ ਖਤਰੇ ਦਾ ਘੁੱਗੂ : ਇਸ ਨਵੀਂ ਬਿਮਾਰੀ ਨਾਲ ਹੁਣ ਤਕ 5 ਲੋਕਾਂ ਦੀ ਹੋਈ ਮੌਤ – ਵਿਗਿਆਨੀ ਪਏ ਸੋਚਾਂ ਚ
Next Postਇਸ ਦੇਸ਼ ਨੇ 9 ਅਪ੍ਰੈਲ ਤੋਂ ਇਹਨਾਂ 4 ਦੇਸ਼ਾਂ ਦੀ ਯਾਤਰਾ ਤੇ ਲਗਾਤੀ ਪਾਬੰਦੀ – ਹੋ ਗਿਆ ਵੱਡਾ ਐਲਾਨ