ਹਵਾਈ ਯਾਤਰਾ ਕਰਨ ਵਾਲੇ ਪੰਜਾਬੀਆਂ ਲਈ ਆਈ ਇਹ ਚੰਗੀ ਖਬਰ – ਹੋਇਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਦੁਨੀਆ ਵਿੱਚ ਕਰੋਨਾ ਨੇ ਜਿੱਥੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਉਥੇ ਹੀ ਕੋਈ ਵੀ ਦੇਸ਼ ਇਸ ਦੇ ਪ੍ਰਭਾਵ ਹੇਠ ਆਉਣ ਤੋਂ ਨਹੀਂ ਬਚ ਸਕਿਆ। ਇਸ ਕਰੋਨਾ ਦੇ ਚਲਦੇ ਹੋਏ ਸਾਰੇ ਦੇਸ਼ਾਂ ਨੂੰ ਆਰਥਿਕ ਮੰ-ਦੀ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਇਸ ਕਰੋਨਾ ਦਾ ਸਭ ਤੋਂ ਵਧੇਰੇ ਅਸਰ ਹਵਾਈ ਆਵਾਜਾਈ ਉਪਰ ਪਿਆ। ਕਿਉਂਕਿ ਸਭ ਦੇਸ਼ਾਂ ਵੱਲੋ ਆਪਣੇ ਦੇਸ਼ ਅੰਦਰ ਸੁਰੱਖਿਆ ਨੂੰ ਦੇਖਦੇ ਹੋਏ ਹਵਾਈ ਆਵਾਜਾਈ ਨੂੰ ਰੋਕ ਦਿੱਤਾ ਗਿਆ ਸੀ। ਜਿਸ ਕਾਰਨ ਬਹੁਤ ਸਾਰੇ ਯਾਤਰੀ ਪ੍ਰਭਾਵਿਤ ਹੋਏ ਸਨ। ਕੁਝ ਖਾਸ ਉਡਾਨਾਂ ਨੂੰ ਸ਼ੁਰੂ ਕਰਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਸਨ।

ਉਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਤਾਲਾਬੰਦੀ ਦੇ ਚੱਲਦੇ ਹੋਏ ਹਵਾਈ ਆਵਾਜਾਈ ਬੰਦ ਕੀਤੀ ਗਈ। ਉਥੇ ਹੀ ਸੂਬੇ ਅੰਦਰ ਮੁੜ ਤੋਂ ਯਾਤਰੀਆਂ ਦੀਆਂ ਸਹੂਲਤਾਂ ਨੂੰ ਜਾਰੀ ਰੱਖਦੇ ਹੋਏ ਕਈ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਹਵਾਈ ਯਾਤਰਾ ਕਰਨ ਵਾਲੇ ਪੰਜਾਬੀਆਂ ਲਈ ਇਕ ਚੰਗੀ ਖਬਰ ਦਾ ਐਲਾਨ ਹੋਇਆ ਹੈ। ਕਰੋਨਾ ਕਾਰਨ ਬਹੁਤ ਸਾਰੀਆਂ ਘਰੇਲੂ ਉਡਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਅਥਾਰਿਟੀ ਵੱਲੋਂ ਹੁਣ ਸਮਰ ਸਡਿਊਲ ਜਾਰੀ ਕੀਤਾ ਗਿਆ ਹੈ। ਜਿੱਥੇ ਉਡਾਣਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਕੀਤਾ ਗਿਆ ਹੈ ਤਾਂ ਜੋ ਯਾਤਰੀਆਂ ਨੂੰ ਆਉਣ ਜਾਣ ਵਿੱਚ ਪ-ਰੇ-ਸ਼ਾ-ਨੀ ਨਾ ਹੋ ਸਕੇ।

ਜਿੱਥੇ ਇੰਟਰਨੈਸ਼ਨਲ ਫਲਾਈਟਸ ਵਿੱਚ ਵਾਧਾ ਨਹੀਂ ਕੀਤਾ ਗਿਆ ਉਥੇ ਘਰੇਲੂ ਉਡਾਨਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਨਵੀਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਦਿੱਲੀ ਦੇਹਰਾਦੂਨ ,ਦਿੱਲੀ, ਹਿਸਾਰ, ਜੈਪੁਰ ,ਇੰਦੌਰ ਦੀਆਂ ਫਲਾਈਟਾਂ ਵਧਾ ਦਿੱਤੀਆਂ ਗਈਆਂ ਹਨ। ਘਰੇਲੂ 7 ਉਡਾਨਾਂ ਚੰਡੀਗੜ੍ਹ ਦੇ ਇੰਟਰਨੈਸ਼ਨਲ ਏਅਰਪੋਰਟ ਤੋਂ ਸ਼ੁਰੂ ਕੀਤੀਆਂ ਗਈਆਂ ਹਨ। ਜਿਸ ਨਾਲ ਫਲਾਈਟਾਂ ਦੀ ਗਿਣਤੀ 94 ਹੋ ਗਈ ਹੈ। ਆਉਣ ਵਾਲੇ ਦਿਨਾਂ ਵਿਚ ਦੋ ਹੋਰ ਫਲਾਈਟਾਂ ਨੂੰ ਵਧਾ ਦਿੱਤਾ ਜਾਵੇਗਾ।

ਇੰਟਰਨੈਸ਼ਨਲ ਏਅਰਪੋਰਟ ਤੇ ਪਬਲਿਕ ਰਿਲੇਸ਼ਨ ਅਫਸਰ ਪ੍ਰਿੰਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵਿੰਟਰ ਵਿੱਚ ਉਡਾਣਾਂ ਦੀ ਗਿਣਤੀ 40 ਦੇ ਕਰੀਬ ਸੀ, ਸਮਰ ਦੇ ਵਿੱਚ ਇਹ ਗਿਣਤੀ 47 ਹੋ ਗਈ। ਇਸ ਵਾਧੇ ਕਾਰਨ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਆਉਣ-ਜਾਣ ਵਾਲੀਆਂ ਫਲਾਈਟਸ ਦੀ ਕੁੱਲ ਗਿਣਤੀ 94 ਹੋ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸ਼ਾਰਜਾਹ ਦੀ ਇਕ ਫਲਾਈਟ ਦੁਬਾਰਾ ਸ਼ੁਰੂ ਕੀਤੀ ਗਈ ਹੈ। ਫਲਾਈਟਾਂ ਦੀ ਉਡਾਣ ਸਵੇਰੇ 5:50 ਵਜੇ ਸ਼ੁਰੂ ਹੋ ਜਾਵੇਗੀ ਅਤੇ ਰਾਤ 11:50ਵਜੇ ਤੱਕ ਅਪਰੇਟ ਹੋਵੇਗੀ।