ਆਈ ਤਾਜਾ ਵੱਡੀ ਖਬਰ
ਪਹਿਲਾਂ ਹੀ ਸਾਰੀ ਦੁਨੀਆ ਕੁਦਰਤੀ ਕਰੋਪੀ ਦੀ ਮਾਰ ਸਹਿ ਰਹੀ ਹੈ। ਉੱਥੇ ਹੀ ਦੇਸ਼ ਅੰਦਰ ਆਏ ਦਿਨ ਹੀ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਹਰ ਰੋਜ਼ ਹੀ ਵਾਪਰਨ ਵਾਲੇ ਅਜਿਹੇ ਹਾਦਸਿਆਂ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਚਲੇ ਜਾਂਦੀ ਹੈ। ਜਿੱਥੇ ਕੁਝ ਹਾਦਸੇ ਦੂਸਰੇ ਦੀ ਗਲਤੀ ਨਾਲ ਵਾਪਰਦੇ ਹਨ ਤੇ ਕੁਝ ਆਪਣੀ ਅਣਗਹਿਲੀ ਕਾਰਨ। ਜਿੱਥੇ ਸਰਕਾਰ ਵੱਲੋਂ ਆਵਾਜਾਈ ਦੌਰਾਨ ਸੁਰੱਖਿਆ ਦੇ ਕਈ ਇੰਤਜ਼ਾਮ ਕੀਤੇ ਜਾ ਰਹੇ ਹਨ। ਉਥੇ ਹੀ ਲੋਕਾਂ ਵੱਲੋਂ ਵਾਹਨ ਦੀ ਰਫ਼ਤਾਰ ਨੂੰ ਤੇਜ਼ ਕਰਦੇ ਹੋਏ ਅੱਗੇ
ਵਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਦੌਰਾਨ ਹੀ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਇਸ ਨਾਲ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਇਸ ਲਈ ਹੀ ਸਿਆਣੇ ਵੀ ਕਹਿੰਦੇ ਹਨ ਨਜ਼ਰ ਹਟੀ ਦੁਰਘਟਨਾ ਘਟੀ। ਅੱਜ ਹਰ ਇਕ ਇਨਸਾਨ ਨੂੰ ਇਸ ਗੱਲ ਤੇ ਧਿਆਨ ਦੇਣ ਦੀ ਜ਼ਰੂਰਤ ਹੈ, ਜੋ ਵਾਹਨ ਚਲਾ ਰਿਹਾ ਹੋਵੇ। ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਪਰਿਵਾਰਾਂ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।
ਹੁਣ ਇੱਥੇ ਕਹਿਰ ਵਾਪਰਿਆ ਹੈ ਜਿੱਥੇ ਮਠਿਆਈ ਵਾਲੀ ਦੁਕਾਨ ਵਿਚ ਇਕ ਟਰੱਕ ਦੇ ਵੜਨ ਕਾਰਨ ਲਾਸ਼ਾਂ ਦੇ ਢੇਰ ਲੱਗ ਗਏ ਹਨ। ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਨਾਲੰਦਾ ਜ਼ਿਲੇ ਦੇ
ਏਕੰਗਰਸਰਾਏ ਬਲਾਕ ਦੇ ਤੇਲਹਾੜਾ ਤਾੜ ਇਲਾਕੇ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਬੇਕਾਬੂ ਹੋਇਆ ਟਰੱਕ ਸੜਕ ਤੇ ਫੁੱਟਪਾਥ ਉਪਰ ਬਣੀਆ ਦੁਕਾਨਾਂ ਨੂੰ ਕੁਚਲਦਾ ਹੋਇਆ ,ਇਕ ਝੌਪੜੀ ਵਿਚ ਬਣੇ ਹੋਏ ਹੋਟਲ ਵਿਚ ਜਾ ਵੜਿਆ। ਇਸ ਹਾਦਸੇ ਵਿਚ ਝੋਪੜੀ ਵਿੱਚ ਮੌਜੂਦ 6 ਲੋਕਾਂ ਦੀ ਮੌਤ ਹੋ ਗਈ। 12 ਤੋਂ ਵੱਧ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਜੋ ਇਸ ਵਕਤ ਜੇਰੇ ਇਲਾਜ ਹਨ। ਟਰੱਕ ਚਾਲਕ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ, ਜਿਸ ਨੇ ਥਾਣੇ ਵਿਚ ਜਾ ਕੇ ਸਥਾਨਕ
ਲੋਕਾਂ ਤੋਂ ਆਪਣੀ ਜਾਨ ਬਚਾਈ। ਉਥੇ ਹੀ ਇਸ ਘਟਨਾ ਤੋਂ ਬਾਅਦ ਰੋਹ ਵਿੱਚ ਆਏ ਲੋਕਾਂ ਨੇ ਜੰਮ ਕੇ ਹੰਗਾਮਾ ਕੀਤਾ ਤੇ ਅੱਗ ਲਗਾ ਦਿੱਤੀ। ਇਹ ਹਾਦਸਾ ਤਿੰਨ ਵਜੇ ਵਾਪਰਿਆ ਦੱਸਿਆ ਗਿਆ ਹੈ। ਜਿੱਥੇ ਇਹ ਟਰੱਕ ਇਕ ਮਠਿਆਈ ਦੀ ਦੁਕਾਨ ਵਿਚ ਜਾ ਵੜਿਆ ਸੀ। ਭੀੜ ਵੱਲੋਂ ਪੁਲਿਸ ਸਟੇਸ਼ਨ ਵਿਚ ਪੁਲਿਸ ਉਪਰ ਵੀ ਪੱਥਰਾ ਕੀਤਾ ਗਿਆ ਅਤੇ ਥਾਣੇ ਵਿੱਚ ਖੜੀ ਇੱਕ ਗੱਡੀ ਨੂੰ ਅੱਗ ਲਗਾ ਦਿੱਤੀ ਗਈ। ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋ ਮ੍ਰਿਤਕਾਂ ਦੇ ਵਾਰਸਾਂ ਨੂੰ ਰਾਹਤ ਰਾਸ਼ੀ ਅਤੇ ਜ਼ਖ਼ਮੀਆਂ ਦੇ ਇਲਾਜ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਥੇ ਹੀ ਇਸ ਘਟਨਾ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
Home ਤਾਜਾ ਖ਼ਬਰਾਂ ਵਾਪਰਿਆ ਕਹਿਰ ਇਥੇ ਮਠਿਆਈ ਵਾਲੀ ਦੁਕਾਨ ਚ ਵੜਿਆ ਟਰੱਕ ਲੱਗੇ ਲਾਸ਼ਾਂ ਦੇ ਢੇਰ, ਛਾਇਆ ਸਾਰੇ ਇਲਾਕੇ ਚ ਸੋਗ
Previous Postਪੰਜਾਬ ਚ ਇਥੇ ਵਿਆਹ ਦੀਆਂ ਖੁਸ਼ੀਆਂ ਚ ਪਿਆ ਮਾਤਮ , ਛਾਈ ਸੋਗ ਦੀ ਲਹਿਰ
Next Postਕੋਰੋਨਾ ਨਾਲ ਨਿਪਟਣ ਲਈ ਇਥੇ 14 ਦਿਨਾਂ ਦੇ ਲਾਕ ਡਾਊਨ ਦੀ ਹੋ ਰਹੀ ਤਿਆਰੀ – ਤਾਜਾ ਵੱਡੀ ਖਬਰ