ਆਈ ਤਾਜਾ ਵੱਡੀ ਖਬਰ
ਇਸ ਸਾਲ ਦੀ ਸ਼ੁਰੂਆਤ ਤੋਂ ਹੀ ਲਗਾਤਾਰ ਮਾੜੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਆਵਾਜਾਈ ਲਈ ਬਹੁਤ ਸਾਰੇ ਲੋਕਾਂ ਵੱਲੋਂ ਸੜਕੀ ਆਵਾਜਾਈ ਦੀ ਵਰਤੋਂ ਕੀਤੀ ਜਾਂਦੀ ਹੈ। ਉੱਥੇ ਹੀ ਹੋਰ ਬਹੁਤ ਸਾਰੇ ਲੋਕਾਂ ਵੱਲੋਂ ਰੇਲਵੇ ਮਾਰਗ, ਸਮੁੰਦਰੀ ਮਾਰਗ ਅਤੇ ਹਵਾਈ ਆਵਾਜਾਈ ਦੀ ਵਰਤੋਂ ਕੀਤੀ ਜਾਂਦੀ ਹੈ। ਜਿੱਥੇ ਇਹ ਸਫ਼ਰ ਇਨਸਾਨ ਨੂੰ ਜਲਦੀ ਮੰਜਲ ਤੱਕ ਪਹੁੰਚਾ ਦਿੰਦੇ ਹਨ। ਉੱਥੇ ਹੀ ਬਹੁਤ ਸਾਰੇ ਹਾਦਸੇ ਵੀ ਵਾਪਰਨ ਦੀਆਂ ਖ਼ਬਰਾਂ ਆ ਜਾਂਦੀਆਂ ਹਨ।
ਜੋ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੰਦੀਆਂ ਹਨ ਅਤੇ ਦੇਸ਼ ਦੇ ਹਲਾਤਾਂ ਤੇ ਵੀ ਅਸਰ ਪੈਂਦਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਅਜਿਹੇ ਹੋਣ ਵਾਲੇ ਹਾਦਸੇ ਬਹੁਤ ਸਾਰੇ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਬਣ ਜਾਂਦੇ ਹਨ। ਹੁਣ ਇਥੇ ਹੋਇਆ ਹਵਾਈ ਜਹਾਜ ਕਰੇਸ਼, ਹੋਈਆਂ ਮੌਤਾਂ, ਜਿਸ ਨਾਲ ਸੋਗ ਦੀ ਲਹਿਰ ਛਾਈ। ਹੁਣ ਤੱਕ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ।
ਇਨ੍ਹਾਂ ਵਿਚ ਉਸ ਸਮੇਂ ਵਾਧਾ ਹੋਇਆ ਜਦੋ ਮੈਕਸਿਕੋ ਸਿਟੀ ਤੋਂ ਇਕ ਹੋਰ ਹਵਾਈ ਜਹਾਜ਼ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਐਰੀਜ਼ੋਨਾ ਜਾ ਰਿਹਾ ਇਕ ਜਹਾਜ਼ ਉੱਤਰੀ ਮੈਕਸੀਕੋ ਦੇ ਸੋਨੋਰਾ ਵਿਚ ਹਾਦਸਾ ਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਗਿਆ ਹੈ ਕਿ ਇਹ ਜਹਾਜ਼ ਉਡਾਣ ਦੇ ਤੁਰੰਤ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ। ਜਹਾਜ਼ ਨੇ ਸੋਨੋਰਾ ਦੇ ਹਰਮੋਸਿਲੋ ਤੋਂ ਉਡਾਣ ਭਰੀ ਸੀ ਅਤੇ ਇਸ ਨੇ ਐਰੀਜ਼ੋਨਾ ਜਾਣਾ ਸੀ।
ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਮ੍ਰਿਤਕਾਂ ਵਿਚ ਸੋਨੋਰਾ ਰਾਜ ਦੇ ਸਰਕਾਰੀ ਆਰਥਿਕ ਵਿਕਾਸ ਅਧਿਕਾਰੀ ਲਿਓਨਾਰਦੋ ਸਿਸਕੋਮਾਨੀ ਸ਼ਾਮਲ ਹਨ ਅਤੇ ਇਸ ਹੋਏ ਹਾਦਸੇ ਵਿਚ ਪਾਇਲਟ ਦੀ ਵੀ ਮੌਤ ਹੋ ਗਈ ਹੈ। ਇਸ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਦਾ ਕਾਰਨ ਪਤਾ ਨਹੀਂ ਚੱਲ ਸਕਿਆ ਹੈ। ਉਥੇ ਹੀ ਰਾਜ ਇਸਤਗਾਸਾ ਦੇ ਦਫ਼ਤਰ ਨੇ ਦੱਸਿਆ ਕਿ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਹੁਣ ਤੱਕ ਬਹੁਤ ਸਾਰੇ ਅਜਿਹੇ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ।
Previous Postਹੁਣੇ ਹੁਣੇ ਕੈਪਟਨ ਅਮਰਿੰਦਰ ਸਿੰਘ ਬਾਰੇ ਆਈ ਇਹ ਵੱਡੀ ਖਬਰ, ਸਾਰੇ ਪਾਸੇ ਹੋ ਗਈ ਬੱਲੇ ਬੱਲੇ
Next Postਹੁਣੇ ਹੁਣੇ ਪੰਜਾਬ ਚ ਇਥੇ ਲਈ ਹੋ ਗਿਆ ਐਲਾਨ ਇਸ ਦਿਨ ਬੰਦ ਰਹਿਣ ਗੀਆਂ ਇਹ ਇਹ ਚੀਜਾਂ