ਆਖਰ ਏਨੇ ਦਿਨਾਂ ਦੀ ਚੁਪੀ ਮਗਰੋਂ ਖੇਤੀ ਕਨੂੰਨਾਂ ਤੇ ਕੇਂਦਰ ਵਲੋਂ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਖੇਤੀ ਸ਼ੁਰੂ ਤੋਂ ਹੀ ਕਿਸੇ ਵੀ ਦੇਸ਼ ਦੇ ਲਈ ਇਕ ਅਹਿਮ ਮੁੱਦਾ ਰਹਿੰਦੀ ਹੈ ਕਿਉਂਕਿ ਦੇਸ਼ ਦੀ ਅਰਥ-ਵਿਵਸਥਾ ਦਾ ਇਕ ਵੱਡਾ ਹਿੱਸਾ ਖੇਤੀ ਉਪਰ ਹੀ ਨਿਰਭਰ ਹੁੰਦਾ ਹੈ। ਜਿੱਥੇ ਖੇਤੀ ਜ਼ਰੀਏ ਪੈਦਾ ਕੀਤੇ ਗਏ ਅਨਾਜ ਨਾਲ ਦੇਸ਼ ਵਾਸੀਆਂ ਦਾ ਢਿੱਡ ਭਰਿਆ ਜਾਂਦਾ
ਹੈ ਉੱਥੇ ਹੀ ਇਸ ਨੂੰ ਦੂਜੇ ਦੇਸ਼ਾਂ ਨੂੰ ਸਪਲਾਈ ਕਰ ਕੇ ਆਰਥਿਕਤਾ ਵਿਚ ਵਾਧਾ ਵੀ ਕੀਤਾ ਜਾਂਦਾ ਹੈ। ਸਾਡਾ ਦੇਸ਼ ਭਾਰਤ ਵੀ ਇਕ ਖੇਤੀ ਪ੍ਰਧਾਨ ਦੇਸ਼ ਹੈ ਜਿੱਥੇ ਤਕਰੀਬਨ 60 ਪ੍ਰਤੀਸ਼ਤ ਜ਼ਮੀਨ ਉੱਪਰ ਖੇਤੀ ਕੀਤੀ ਜਾਂਦੀ ਹੈ। ਇਸ ਤੋਂ ਇਸ ਗੱਲ ਦਾ ਅੰਦਾਜ਼ਾ

ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਸਾਡੇ ਦੇਸ਼ ਦੀ ਆਰਥਿਕਤਾ ਦਾ ਇਕ ਵੱਡਾ ਭਾਗ ਖੇਤੀਬਾੜੀ ਉਪਰ ਨਿਰਭਰ ਕਰਦਾ ਹੈ। ਪਰ ਖੇਤੀਬਾੜੀ ਦੇ ਨਾਲ ਇਕ ਅਹਿਮ ਮੁੱਦਾ ਜੁੜਿਆ ਹੋਇਆ ਹੈ ਜਿਸ ਦੇ ਸਬੰਧੀ ਪਿਛਲੇ ਸਾਲ ਦੀ 26 ਨਵੰਬਰ ਤੋਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਖੇਤੀ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਅੰਦੋਲਨ ਮੋਦੀ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ 3 ਖੇਤੀ ਬਿੱਲਾਂ ਦੇ ਵਿਰੋਧ ਵਿੱਚ ਸ਼ੁਰੂ ਕੀਤਾ ਗਿਆ ਜਿਸ ਨੂੰ ਖ਼ਤਮ ਕਰਨ ਦੇ ਲਈ ਕਿਸਾਨ ਅਤੇ ਕੇਂਦਰ ਸਰਕਾਰ ਦੀਆਂ

11 ਵਾਰ ਬੈਠਕਾਂ ਹੋ ਚੁੱਕੀਆਂ ਹਨ। ਹੁਣ ਇਸ ਮਸਲੇ ਸੰਬੰਧੀ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਆਖਿਆ ਹੈ ਕਿ ਖੇਤੀ ਦਾ ਇਹ ਮਸਲਾ ਉਦੋਂ ਹੀ ਖਤਮ ਹੋ ਸਕਦਾ ਹੈ ਜਦੋਂ ਕਿਸਾਨ ਇਸ ਦਾ ਹੱਲ ਚਾਹੁੰਣ। ਕੇਂਦਰ ਸਰਕਾਰ ਆਪਣੇ ਪੱਧਰ ‘ਤੇ ਇਸ ਮਸਲੇ ਨੂੰ ਜਲਦ ਤੋਂ ਜਲਦ ਸੁਲਝਾਉਣਾ ਚਾਹੁੰਦੀ ਹੈ। ਪਰ ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਕਿਸਾਨ ਇਸ ਨੂੰ ਹੱਲ ਕਰਨ ਦੇ ਲਈ ਆਪਣਾ ਮਨ ਬਣਾ ਲੈਣ। ਕੇਂਦਰ ਸਰਕਾਰ ਹਰ ਸਮੇਂ ਇਸ ਮਸਲੇ ਦੇ ਹੱਲ ਨੂੰ ਕਰਨ ਲਈ ਤਿਆਰ ਹੈ।

ਇਹ ਗੱਲ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਆਸਾਮ ਵਿਚ ਹੋਣ ਜਾ ਰਹੀਆਂ ਚੋਣਾਂ ਦੇ ਸੰਬੰਧ ਵਿੱਚ ਭਾਜਪਾ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ ਦੌਰਾਨ ਆਖੀ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਇਥੋਂ ਦੇ ਲੋਕਾਂ ਨੇ ਭਾਜਪਾ ਪਾਰਟੀ ਨਾਲ ਵਿਕਾਸ ਦੀ ਭਾਵਨਾ ਨੂੰ ਮਹਿਸੂਸ ਕੀਤਾ ਹੈ। ਉਨ੍ਹਾਂ ਜ਼ੋਰ ਦਿੰਦੇ ਹੋਏ ਆਖਿਆ ਕਿ ਆਸਾਮ ਅਤੇ ਪੱਛਮੀ ਬੰਗਾਲ ਦੇ ਵਿਚ ਉਹਨਾਂ ਦੀ ਪਾਰਟੀ ਕਾਫੀ ਮਜ਼ਬੂਤ ਹੈ ਅਤੇ ਇੱਥੇ ਉਨ੍ਹਾਂ ਦੀ ਹੀ ਸਰਕਾਰ ਬਣੇਗੀ।