ਕੋਰੋਨਾ ਸੰਕਟ : ਹਵਾਈ ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਖਬਰ – ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ 

ਕੋਰੋਨਾ ਵਾਇਰਸ ਦੀ ਨਵੀਂ ਲਹਿਰ ਇਸ ਸਮੇਂ ਪੂਰੇ ਸੰਸਾਰ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਆਪਣਾ ਹਮਲਾ ਲੋਕਾਂ ਉਪਰ ਕਰਦੀ ਨਜ਼ਰ ਆ ਰਹੀ ਹੈ। ਇਸ ਲਹਿਰ ਦੇ ਨਾਲ ਲੱਖਾਂ ਦੀ ਤਦਾਦ ਵਿੱਚ ਰੋਜ਼ਾਨਾ ਹੀ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਹੁਣ ਇਨ੍ਹਾਂ ਨਵੇਂ ਮਾਮਲਿਆਂ ਦੇ ਵਿਚ ਨੌਜਵਾਨ ਵੀ ਵੱਡੀ ਗਿਣਤੀ ਦੇ ਵਿੱਚ ਸੰਕ੍ਰਮਿਤ ਹੋਣੇ ਸ਼ੁਰੂ ਹੋ ਗਏ ਹਨ। ਜਿਸ ਕਾਰਨ ਹਾਲਾਤ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਵਿਗੜਦੇ ਹੋਏ ਦਿਖਾਈ ਦੇ ਰਹੇ ਹਨ। ਇਸ ਮੁਸ਼ਕਿਲ ਘੜੀ ਦੇ ਵਿੱਚ ਸਰਕਾਰ ਵੱਲੋਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਕੀਮਾਂ ਤਹਿਤ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਕੁੱਝ ਹੋਰ ਸੰਸਥਾਵਾਂ ਵੱਲੋਂ ਵੀ ਇਸ ਕੋਰੋਨਾ ਕਾਲ ਦੌਰਾਨ ਰਾਹਤ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। ਇਥੇ ਇੱਕ ਖੁਸ਼ੀ ਦੀ ਗੱਲ ਹਵਾਈ ਯਾਤਰਾ ਕਰਨ ਵਾਲਿਆਂ ਵਾਸਤੇ ਹੈ ਕਿ ਬਜਟ ਏਅਰਲਾਈਨ ਕੰਪਨੀ ਸਪਾਈਸਜੈੱਟ ਨੇ ਘੋਸ਼ਣਾ ਕੀਤੀ ਹੈ ਕਿ ਜੇ ਯਾਤਰੀ ਰਵਾਨਗੀ ਤੋਂ ਪਹਿਲਾਂ ਕੋਵਿਡ ਸਕਾਰਾਤਮਕ ਪਾਏ ਗਏ ਤਾਂ ਕੰਪਨੀ ਉਨ੍ਹਾਂ ਨੂੰ ਪੂਰਾ ਰਿਫੰਡ ਦੇਵੇਗੀ। ਹਾਲਾਂਕਿ ਇਸਦੇ ਲਈ ਯਾਤਰੀਆਂ ਨੂੰ ਆਪਣਾ ਆਰਟੀ-ਪੀਸੀਆਰ ਟੈਸਟ spicehealth.com ਜ਼ਰੀਏ ਬੁੱਕ ਕਰਾਉਣਾ ਪਵੇਗਾ।

ਫਿਲਹਾਲ ਇਹ ਸਹੂਲਤ ਇਸ ਸਮੇਂ ਸਿਰਫ ਦਿੱਲੀ, ਗੁਰੂਗ੍ਰਾਮ ਅਤੇ ਮੁੰਬਈ ਵਿਚ ਉਪਲਬਧ ਹੀ ਹੈ ਅਤੇ ਯਾਤਰੀ ਨਮੂਨੇ ਲੈਣ ਦੇ ਘਰੇਲੂ ਸੰਗ੍ਰਹਿ ਦੀ ਚੋਣ ਵੀ ਕਰ ਸਕਦੇ ਹਨ। ਸਪਾਈਸ ਹੈਲਥ ਦੇਸ਼ ਦਾ ਸਭ ਤੋਂ ਸਸਤਾ ਆਰਟੀ-ਪੀਸੀਆਰ ਟੈਸਟ ਸਿਰਫ 299 ਰੁਪਏ ਦੀ ਲਾਗਤ ਦੀ ਪੇਸ਼ਕਸ਼ ਕਰਦਾ ਹੈ, ਜੋ ਕਿ 850 ਰੁਪਏ ਦੀ ਮਾਰਕੀਟ ਕੀਮਤ ਦਾ ਇਕ ਤਿਹਾਈ ਹੈ। ਇਹ ਜ਼ਰੂਰੀ ਨਹੀਂ ਹੈ ਕਿ ਸਿਰਫ ਸਪਾਈਸ ਜੈੱਟ ਦੇ ਯਾਤਰੀ ਹੀ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਕੋਈ ਵੀ ਵਿਅਕਤੀ ਸਪਾਈਸ ਜੈੱਟ ਦੀ ਇਸ ਸਹੂਲਤ ਦਾ ਲਾਭ ਲੈ ਸਕਦਾ ਹੈ। ਪਰ ਇਸ ਦੇ ਲਈ ਉਨ੍ਹਾਂ ਨੂੰ 499 ਰੁਪਏ ਦੇਣੇ ਪੈਣਗੇ।

ਜ਼ਿਕਰਯੋਗ ਹੈ ਕਿ ਵੱਖ-ਵੱਖ ਏਅਰਲਾਈਨਜ਼ ਯਾਤਰੀਆਂ ਨੂੰ ਆਕਰਸ਼ਿਤ ਕਰਨ ਵਾਸਤੇ ਕਈ ਤਰਾਂ ਦੇ ਆਫਰ ਪੇਸ਼ ਕਰਦੀਆਂ ਹਨ। ਪਰ ਸਮੇਂ ਦੀ ਨਾਜ਼ੁਕਤਾ ਨੂੰ ਦੇਖਦੇ ਹੋਏ ਸਪਾਈਸ ਜੈੱਟ ਵੱਲੋਂ ਪੇਸ਼ ਕੀਤਾ ਗਿਆ ਆਫਰ ਯਾਤਰੀਆਂ ਵੱਲੋਂ ਟਿਕਟ ਖ਼ਰੀਦਣ ਦੇ ਲਈ ਖਰਚੇ ਗਏ ਪੈਸਿਆਂ ਨੂੰ ਮੁੜ ਵਾਪਸ ਪਾਉਣ ਦਾ ਇਕ ਸੁਨਹਿਰੀ ਮੌਕਾ ਦੇਵੇਗਾ।