27 ਮਾਰਚ ਬਾਰੇ ਪੰਜਾਬ ਚ ਇਥੇ ਹੋ ਗਿਆ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਇਨਸਾਨ ਇਸ ਸੰਸਾਰ ਦੇ ਵਿਚ ਹੱਸ ਖੇਡ ਕੇ ਆਪਣੇ ਦਿਨ ਬਤੀਤ ਕਰਦਾ ਹੈ। ਜ਼ਿੰਦਗੀ ਦੇ ਸਫ਼ਰ ਦੌਰਾਨ ਉਹ ਕੋਸ਼ਿਸ਼ ਕਰਦਾ ਹੈ ਕਿ ਵੱਧ ਤੋਂ ਵੱਧ ਖੁਸ਼ੀਆਂ ਦੇ ਮੌਕੇ ਹੀ ਜ਼ਿੰਦਗੀ ਦੇ ਵਿੱਚ ਲਿਆਂਦੇ ਜਾਣ। ਪਰ ਕਦੇ ਕਦਾਈਂ ਇਸ ਸਫਰ ਦੇ ਦੌਰਾਨ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜੋ ਕਾਫ਼ੀ ਦੁਖਦਾਈ ਸਾਬਿਤ ਹੁੰਦੇ ਹਨ। ਪਰ ਇਹਨਾਂ ਵਾਪਰੇ ਹੋਏ ਹਾਦਸਿਆਂ ਦੇ ਵਿੱਚ ਪੀੜਤ ਧਿਰ ਦੀ ਬਸ ਇਕੋ ਇਕ ਮੰਗ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਹੁੰਦੀ ਹੈ। ਇਸ ਵਾਸਤੇ ਪੀੜਤ ਵਿਅਕਤੀ ਦੇਸ਼ ਦੇ ਪ੍ਰਸ਼ਾਸ਼ਨ ਉਪਰ ਭਰੋਸਾ ਕਰਦਾ ਹੋਇਆ ਆਸ ਰੱਖਦਾ ਹੈ ਕਿ ਉਸ ਨਾਲ ਇਨਸਾਫ ਹੋਵੇਗਾ।

ਪਰ ਕਦੇ-ਕਦਾਈ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਜਾਂ ਕੁਝ ਹੋਰ ਕਰਨਾ ਦੇ ਸਦਕਾ ਉਹ ਮਾਮਲਾ ਹੱਲ ਨਹੀਂ ਹੋ ਪਾਉਂਦਾ। ਬਾਅਦ ਵਿੱਚ ਉਸ ਮਾਮਲੇ ਨੂੰ ਹੱਲ ਕਰਵਾਉਣ ਦੇ ਲਈ ਕੁਝ ਜਥੇ ਬੰਦੀਆਂ ਵੱਲੋਂ ਧਰਨੇ ਮਾਰਚ ਕੀਤੇ ਜਾਂਦੇ ਹਨ। ਮੌਜੂਦਾ ਸਮੇਂ ਦੌਰਾਨ ਇੱਕ ਅਜਿਹਾ ਵੀ ਰੋਸ ਪ੍ਰਦਰਸ਼ਨ 27 ਮਾਰਚ ਨੂੰ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਰਾਸ਼ਟਰੀ ਮਾਰਗ ਨੂੰ ਵੀ ਜਾਮ ਕਰ ਦਿੱਤਾ ਜਾਵੇਗਾ। ਦੇਸ਼ ਅੰਦਰ ਭਾਰਤੀ ਕਿਸਾਨ ਯੂਨੀਅਨ ਵੱਲੋਂ ਇਸ ਰਾਸ਼ਟਰੀ ਮਾਰਗ ਨੂੰ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ।

ਯੂਨੀਅਨ ਨੇ ਆਖਿਆ ਹੈ ਕਿ ਉਨ੍ਹਾਂ ਇਹ ਐਲਾਨ ਪੰਜ ਮਹੀਨੇ ਪਹਿਲਾਂ ਇਕ ਸੜਕ ਹਾਦਸੇ ਦੇ ਵਿਚ ਜ਼ਖਮੀ ਹੋਏ ਨੌਜਵਾਨ ਭਾਰਤ ਸਭਾ ਦੇ ਕਾਰਕੁੰਨ ਦੇ ਮੁਲਜ਼ਮਾਂ ਖਿਲਾਫ ਅਜੇ ਤੱਕ ਕੋਈ ਵੀ ਕਾਨੂੰਨੀ ਕਾਰਵਾਈ ਨਾ ਕੀਤੇ ਜਾਣ ਕਾਰਨ ਕੀਤਾ ਗਿਆ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕ ਮੀਟਿੰਗ ਬਲਾਕ ਪ੍ਰਧਾਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ 27 ਮਾਰਚ ਨੂੰ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ।

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੇ ਸਾਲ 23 ਅਕਤੂਬਰ ਨੂੰ ਨੌਜਵਾਨ ਭਾਰਤ ਸਭਾ ਦਾ ਕਾਰਕੁੰਨ ਕੁਲਬੀਰ ਸਿੰਘ ਇਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਇਆ ਸੀ। ਜਿੱਥੇ ਇਸ ਹਾਦਸੇ ਨੂੰ ਹੁਣ ਤੱਕ 5 ਮਹੀਨੇ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਪੁਲਸ ਵੱਲੋਂ ਇਸ ਹਾਦਸੇ ਦੇ ਦੋਸ਼ੀਆਂ ਖ਼ਿਲਾਫ਼ ਚਲਾਨ ਤੱਕ ਪੇਸ਼ ਨਹੀਂ ਕੀਤਾ ਗਿਆ। ਜ਼ਖ਼ਮੀ ਕੁਲਬੀਰ ਸਿੰਘ ਅਜੇ ਵੀ ਜੇਰੇ ਇਲਾਜ ਹੈ ਅਤੇ ਹੁਣ ਤੱਕ ਉਸ ਦੇ ਇਲਾਜ ਉੱਪਰ 7 ਤੋਂ 8 ਲੱਖ ਰੁਪਏ ਦਾ ਖ਼ਰਚਾ ਆ ਚੁੱਕਾ ਹੈ।