CBSE ਸਕੂਲਾਂ ਦੇ ਵਿਦਿਆਰਥੀਆਂ ਲਈ ਆਈ ਵੱਡੀ ਖਬਰ – ਹੋਇਆ ਇਹ ਐਲਾਨ

ਆਈ ਤਾਜਾ ਵੱਡੀ ਖਬਰ 

ਕੋਰੋਨਾ ਵਾਇਰਸ ਦੀ ਆਈ ਹੋਈ ਲਹਿਰ ਦੇ ਕਾਰਨ ਕਈ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਹਨ। ਇਨ੍ਹਾਂ ਹਾਲਾਤਾਂ ਦੇ ਨਾਲ ਨਿੱਬੜਨ ਵਾਸਤੇ ਲੋਕਾਂ ਵੱਲੋਂ ਵੱਖ-ਵੱਖ ਪੱਧਰ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਤਾਂ ਜੋ ਇਸ ਮੁਸ਼ਕਿਲ ਸਮੇਂ ਦੌਰਾਨ ਪੈਦਾ ਹੋਏ ਗੰ-ਭੀ-ਰ ਹਾਲਾਤਾਂ ਦਾ ਸਾਹਮਣਾ ਹਿੰਮਤ ਦੇ ਨਾਲ ਕੀਤਾ ਜਾ ਸਕੇ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੂਰੇ ਦੇਸ਼ ਦੇ ਵਿੱਚ ਬੜੀ ਤੇਜ਼ੀ ਨਾਲ ਫੈਲ ਰਹੀ ਹੈ ਜਿਸ ਤੋਂ ਬਚਾਓ ਦੇ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਹਨ।

ਇਸ ਦੌਰਾਨ ਵੱਖ-ਵੱਖ ਵਿਭਾਗ ਵੀ ਨਾਜ਼ੁਕ ਸਮੇਂ ਦੀ ਸਥਿਤੀ ਨੂੰ ਦੇਖਦੇ ਹੋਏ ਯੋਗ ਫੈਸਲੇ ਲੈ ਰਹੇ ਹਨ। ਅਜਿਹੇ ਸਮੇਂ ਦੇ ਵਿਚ ਹੀ ਇਕ ਅਹਿਮ ਫ਼ੈਸਲਾ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵੱਲੋਂ ਲਿਆ ਗਿਆ ਹੈ। ਜਿਸ ਤਹਿਤ ਦਸਵੀਂ ਅਤੇ ਬਾਰਵੀਂ ਦੀ ਪ੍ਰੀਖਿਆ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ 25 ਮਾਰਚ ਤੱਕ ਇਕ ਖਾਸ ਮੌਕਾ ਦਿੱਤਾ ਗਿਆ ਹੈ। ਇਸ ਖਾਸ ਮੌਕੇ ਨੂੰ ਦਿੱਤੇ ਜਾਣ ਕਾਰਨ ਵਿਦਿਆਰਥੀਆਂ ਦੇ ਮਾਪਿਆਂ ਦੇ ਮਨਾਂ ਵਿੱਚੋਂ ਚਿੰ-ਤਾ ਥੋੜੀ ਘੱਟ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਸੀਬੀਐਸਈ ਵੱਲੋਂ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਕ ਵਾਰ ਫਿਰ ਸੈਂਟਰ ਬਦਲਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਬੋਰਡ ਨੇ ਇਸ ਸਬੰਧੀ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ ਜਿਸ ਦੌਰਾਨ ਆਖਿਆ ਗਿਆ ਹੈ ਕਿ ਜਿਹੜੇ ਮਾਂ-ਬਾਪ ਆਪਣੇ ਬੱਚਿਆਂ ਦੇ ਰਜਿਸਟਰਡ ਸੈਂਟਰ ਨੂੰ ਲੈਣ ਵਿੱਚ ਚਿੰ-ਤ-ਤ ਸਨ ਉਹ ਹੁਣ ਇਸ ਲਈ ਅਪਲਾਈ ਕਰ ਸਕਦੇ ਹਨ। ਇਸ ਨਵੇਂ ਨੋਟੀਫਿਕੇਸ਼ਨ ਜ਼ਰੀਏ ਵਿਦਿਆਰਥੀ ਥਿਊਰੀ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ ਵਾਸਤੇ ਆਪਣਾ ਸੈਂਟਰ ਬਦਲਣ ਦੀ ਅਪੀਲ ਕਰ ਸਕਦੇ ਹਨ।

ਪਰ ਯਾਦ ਰਹੇ ਕਿ ਇੱਕ ਵਾਰ ਸੈਂਟਰ ਬਦਲਣ ਤੋਂ ਬਾਅਦ ਇਸ ਨੂੰ ਮੁੜ ਬਦਲਿਆ ਨਹੀਂ ਕੀਤਾ ਜਾ ਸਕਦਾ। ਸੈਂਟਰ ਬਦਲਣ ਵਾਸਤੇ ਵਿਦਿਆਰਥੀਆਂ ਨੂੰ ਸੀਬੀਐਸਈ ਦੀ ਵੈਬਸਾਈਟ ਉਪਰ ਜਾਣਾ ਪਵੇਗਾ। ਇਸ ਬਦਲ ਨੂੰ ਅਪਨਾਉਣ ਵਾਸਤੇ 25 ਮਾਰਚ ਤੱਕ ਦਾ ਆਖਰੀ ਸਮਾਂ ਦਿੱਤਾ ਗਿਆ ਹੈ ਜਦਕਿ ਸਕੂਲਾਂ ਨੂੰ ਜਾਣਕਾਰੀ 31 ਮਾਰਚ ਤੱਕ ਵੈੱਬਸਾਈਟ ਉੱਪਰ ਮੁਹੱਈਆ ਕਰਵਾਉਣੀ ਹੋਵੇਗੀ। ਸੈਂਟਰ ਬਦਲ ਕੇ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਦੇ ਨੰਬਰ ਅਪਲੋਡ ਕਰਨ ਵੇਲੇ ਸਕੂਲ ਨੂੰ ਟਰਾਂਸਫਰ (ਟੀ) ਲਿਖਣਾ ਪਵੇਗਾ। ਯਾਦ ਰਹੇ ਕਿ ਪ੍ਰੀਖਿਆ ਕੇਂਦਰ ਬਦਲਣ ਦਾ ਮੌਕਾ ਸੀਬੀਐਸਈ ਨੇ ਕੋਰੋਨਾ ਦੇ ਮੱਦੇਨਜ਼ਰ ਪਿਛਲੇ ਸਾਲ ਵੀ ਦਿੱਤਾ ਸੀ।