ਤਾਜ਼ਾ ਵੱਡੀ ਖਬਰ
ਪੰਜਾਬੀਆਂ ਨੂੰ ਅਣਖੀ, ਨਿਡਰ, ਸਿਰਮੌਰ ਅਤੇ ਮਿਹਨਤਕਸ਼ ਕੌਮ ਵਜੋਂ ਜਾਣਿਆਂ ਜਾਂਦਾ ਹੈ। ਜਿਨ੍ਹਾਂ ਵੱਲੋਂ ਕੀਤੇ ਗਏ ਕਾਰਜਾਂ ਦੇ ਸਦਕਾ ਵਿਸ਼ਵ ਦੇ ਵਿਚ ਇਨ੍ਹਾਂ ਦੇ ਚਰਚੇ ਆਮ ਹੁੰਦੇ ਹਨ। ਇਨ੍ਹਾਂ ਦੀ ਅਣਥੱਕ ਮਿਹਨਤ ਦੇ ਸਦਕਾ ਵਿਦੇਸ਼ਾਂ ਦੀਆਂ ਵੱਡੀਆਂ ਇਮਾਰਤਾਂ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਹੀਆਂ ਹਨ। ਬਹੁਤ ਵੱਡੇ ਵੱਡੇ ਪ੍ਰੋਜੈਕਟ ਪੰਜਾਬੀ ਮਾਹਿਰਾਂ ਨੇ ਆਪਣੀ ਦੇਖ-ਰੇਖ ਅਧੀਨ ਸਿਰੇ ਚੜ੍ਹਾਏ ਹਨ। ਦੁਨੀਆਂ ਦੇ ਕਹਿੰਦੇ ਕਹਾਉਂਦੇ ਦੇਸ਼ਾਂ ਦੇ ਵਿੱਚ ਪੰਜਾਬੀਆਂ ਨੇ ਕਈ ਦਹਾਕੇ ਮਿਹਨਤ ਕਰਕੇ ਆਪਣੀ ਇਕ ਅਲੱਗ ਪਹਿਚਾਣ ਬਣਾਈ ਹੈ।
ਜਿਸ ਦੇ ਸਦਕੇ ਉਨ੍ਹਾਂ ਨੂੰ ਇਸ ਦਾ ਫਲ ਮਿਲਣਾ ਵੀ ਸ਼ੁਰੂ ਹੋ ਗਿਆ ਹੈ। ਇੱਥੇ ਇਕ ਬੇਹੱਦ ਹੀ ਖੁਸ਼ੀ ਵਾਲੀ ਗੱਲ ਸਿੱਖ ਕੌਮ ਵਾਸਤੇ ਆਸਟ੍ਰੇਲੀਆ ਦੇਸ਼ ਤੋਂ ਸੁਣਨ ਨੂੰ ਮਿਲ ਰਹੀ ਹੈ। ਜਿੱਥੇ ਇੱਕ ਕਾਰਜ ਨੂੰ ਲੈ ਕੇ ਬੀਤੇ 12 ਵਰ੍ਹਿਆਂ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਗਿਆ ਹੈ। ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ ਸੂਬੇ ਦੀ ਸਰਕਾਰ ਨੇ ਦੇਸ਼ ਦੇ ਪਹਿਲੇ ਸਿੱਖ ਸਕੂਲ ਨੂੰ ਸਿਡਨੀ ਦੇ ਰਾਊਜ਼ ਹਿੱਲ ਵਿਖੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੇਸ਼ ਦੇ ਯੋਜਨਾਬੰਦੀ ਅਤੇ ਜਨਤਕ ਸਥਾਨਾਂ ਬਾਰੇ ਮੰਤਰੀ ਰੌਬ ਸਟੋਕਸ ਨੇ ਇਸੇ ਮਹੀਨੇ ਦੇਸ਼ ਦੇ ਪਹਿਲੇ ਸਿੱਖ ਸਕੂਲ ਨੂੰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ।
ਇੱਕ ਦਹਾਕੇ ਦੇ ਵੱਧ ਸਮੇਂ ਤੋਂ ਉਡੀਕ ਵਿਚ ਰਹੇ ਇਸ ਸਕੂਲ ਦਾ ਨਾਮ ਸਿੱਖ ਗ੍ਰਾਮਰ ਸਕੂਲ ਰੱਖਿਆ ਜਾਵੇਗਾ। ਇਸ ਵਿਸ਼ੇਸ਼ ਪ੍ਰਾਜੈਕਟ ਦੇ ਨਾਲ ਜੁੜੇ ਹੋਏ ਕੰਵਲਜੀਤ ਸਿੰਘ ਨੇ ਬਿਹਤਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਆਸਟ੍ਰੇਲੀਆ ਵਿਖੇ ਸਿੱਖ ਬੱਚੇ ਜੱਜ, ਸਿਆਸੀ ਆਗੂ ਅਤੇ ਖਿਡਾਰੀ ਬਣ ਸਕਣਗੇ। ਇੱਥੇ ਸਿੱਖ ਬੱਚਿਆਂ ਤੋਂ ਇਲਾਵਾ ਬਾਕੀ ਸਾਰੇ ਧਰਮਾਂ ਦੇ ਬੱਚੇ ਵੀ ਦਾਖਲਾ ਲੈ ਸਕਦੇ ਹਨ। ਇਸ ਸਕੂਲ ਵਿਚ ਕਿੰਡਰਗਾਰਟਨ ਤੋਂ ਲੈ ਕੇ 12ਵੀਂ ਕਲਾਸ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾਵੇਗੀ।
ਉਥੇ ਹੀ ਇਸ ਸਕੂਲ ਦੇ ਵਿਚ ਖੇਡ ਦਾ ਮੈਦਾਨ ਅਤੇ ਪ੍ਰੀ-ਸਕੂਲ ਵਰਗੀਆਂ ਸਹੂਲਤਾਂ ਤੋਂ ਇਲਾਵਾ ਇੱਕ ਗੁਰਦੁਆਰਾ ਸਾਹਿਬ ਵੀ ਹੋਵੇਗਾ। ਜਿੱਥੇ ਬੈਠ ਕੇ ਸਿੱਖ ਬੱਚੇ ਕੀਰਤਨ ਅਤੇ ਗੁਰਬਾਣੀ ਸਿੱਖ ਸਕਣਗੇ ਜਦਕਿ ਹੋਰ ਧਰਮਾਂ ਦੇ ਬੱਚਿਆਂ ਨੂੰ ਇਸ ਦੌਰਾਨ ਕੁਝ ਹੋਰ ਐਕਟੀਵਿਟੀਜ਼ ਕਰਵਾਈਆਂ ਜਾਣਗੀਆਂ। ਦੇਸ਼ ਦੇ ਯੋਜਨਾਬੰਦੀ ਅਤੇ ਜਨਤਕ ਸਥਾਨਾਂ ਬਾਰੇ ਮੰਤਰੀ ਰੌਬ ਸਟੋਕਸ ਨੇ ਆਖਿਆ ਹੈ ਕਿ ਇਹ ਸਕੂਲ ਉੱਤਰੀ-ਪੱਛਮੀ ਲਾਈਨਾਂ ‘ਤੇ ਟੈਲਾਵੌਂਗ ਮੈਟਰੋ ਸਟੇਸ਼ਨ ਨੇੜੇ ਬਣਾਇਆ ਜਾਵੇਗਾ।
Previous Postਹੁਣੇ ਹੁਣੇ ਇਥੇ 24 ਮਾਰਚ ਤੋਂ 4 ਅਪ੍ਰੈਲ ਤੱਕ ਲੱਗ ਗਿਆ ਸੰਪੂਰਨ ਲਾਕ ਡਾਊਨ – ਆਈ ਵੱਡੀ ਖਬਰ
Next Postਸਾਵਧਾਨ : ਭਾਰਤ ਬੰਦ ਬਾਰੇ ਆਈ ਵੱਡੀ ਖਬਰ – ਸਮੇਂ ਦੇ ਬਾਰੇ ਹੋ ਗਿਆ ਹੁਣ ਇਹ ਐਲਾਨ