ਆਈ ਤਾਜਾ ਵੱਡੀ ਖਬਰ
ਮੋਦੀ ਸਰਕਾਰ ਵੱਲੋਂ ਦੇਸ਼ ਦੀ ਉਨਤੀ ਲਈ ਬਹੁਤ ਸਾਰੇ ਤਰੀਕੇ ਅਪਣਾਏ ਜਾ ਰਹੇ ਹਨ। ਉਨ੍ਹਾਂ ਵੱਲੋਂ ਨਵੀਆਂ ਨਵੀਆਂ ਯੋਜਨਾਵਾਂ ਲਾਗੂ ਕਰਕੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਹੁਣ ਤੱਕ ਬਹੁਤ ਸਾਰੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਇਹ ਐਲਾਨ ਵੀ ਕੀਤਾ ਜਾ ਰਿਹਾ ਹੈ। ਜਿਥੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਖੇਤੀ ਕਾਨੂੰਨਾਂ ਵਿੱਚ ਸੋਧ ਕਰਕੇ ਲਾਗੂ ਕੀਤਾ ਗਿਆ ਸੀ। ਜੋ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਦੱਸੇ ਗਏ ਸਨ ਜਿਸ ਨਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋਣ ਦਾ ਵੀ ਭਰੋਸਾ ਦਿਵਾਇਆ ਗਿਆ ਸੀ।
ਪਰ ਇਹਨਾ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਵੱਲੋਂ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਤੇ ਇਨ੍ਹਾਂ ਨੂੰ ਸਿਰੇ ਤੋਂ ਰੱਦ ਕਰਵਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ । ਮੋਦੀ ਨੇ ਹੁਣ ਜਾਰੀ ਕੀਤਾ ਇਸ ਫ਼ੁਰਮਾਨ 1 ਅਪ੍ਰੈਲ ਤੋਂ ਹੋਵੇਗਾ ਲਾਗੂ । ਦੇਸ਼ ਅੰਦਰ ਕੰਮ ਕਰ ਰਹੇ ਵਰਕਰਾਂ ਲਈ ਮੋਦੀ ਸਰਕਾਰ ਵੱਲੋਂ 1 ਅਪ੍ਰੈਲ ਤੋਂ ਦੇਸ਼ ਭਰ ਵਿੱਚ ਇੱਕ ਨਵਾਂ ਨਿਯਮ ਲਾਗੂ ਕੀਤਾ ਜਾ ਰਿਹਾ ਹੈ। ਇਸ ਨਵੇਂ ਨਿਯਮਾਂ ਦੇ ਅਨੁਸਾਰ ਅਗਰ ਕੰਮ ਦੇ ਘੰਟਿਆਂ ਦੇ ਬਾਅਦ ਵੀ ਕੰਮ ਕੀਤਾ ਜਾਂਦਾ ਹੈ ਤਾਂ ਕੰਪਨੀ ਨੂੰ ਕੰਮ ਕਰਨ ਵਾਲੇ ਵਰਕਰਾਂ ਨੂੰ ਓਵਰਟਾਈਮ ਦੇਣਾ ਪਵੇਗਾ।
ਬੇਸ਼ੱਕ ਉਨ੍ਹਾਂ ਵਰਕਰਾਂ ਤੋਂ 15 ਮਿੰਟ ਵੱਧ ਵੀ ਕੰਮ ਲਿਆ ਜਾਵੇ। ਉੱਥੇ ਹੀ ਪੰਜ ਘੰਟੇ ਕੰਮ ਕਰਨ ਤੋਂ ਬਾਅਦ ਅੱਧੇ ਘੰਟੇ ਦੀ ਬਰੇਕ ਦਿੱਤੀ ਜਾਵੇਗੀ। ਪਿਛਲੇ ਸਾਲ ਜਾਰੀ ਕੀਤੇ ਗਏ ਆਦੇਸ ਆਕੂਪੇਸ਼ਨਲ ਸੇਫਟੀ ਹੈਲਥ ਵਰਕਿੰਗ ਕੋਡ 2020 ਵਿੱਚ ਇਸ ਸਬੰਧ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਜਿਸ ਨੂੰ ਸਭ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਲਾਗੂ ਕੀਤਾ ਜਾ ਸਕਦਾ ਹੈ। ਉੱਥੇ ਹੀ ਉਨ੍ਹਾਂ ਕੰਪਨੀਆਂ ਨੂੰ ਇਕ ਕੰਟੀਨ ਰੱਖਣ ਦੀ ਜ਼ਰੂਰਤ ਹੋਵੇਗੀ ਜਿੱਥੇ 100 ਤੋਂ ਵਧੇਰੇ ਵਰਕਰ ਕੰਮ ਕਰਦੇ ਹੋਣਗੇ। ਤਾਂ ਜੋ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਹਰ ਸਹੂਲਤ ਮਿਲ ਸਕੇ।
ਇਸ ਤੋਂ ਇਲਾਵਾ ਕੰਪਨੀ ਨੂੰ ਇਹ ਵੀ ਜ਼ਰੂਰੀ ਕੀਤਾ ਗਿਆ ਹੈ ਅਗਰ ਉਹ ਆਪਣੇ ਵਰਕਰਾਂ ਨੂੰ ਦੂਰ ਕੀਤੇ ਕੰਮ ਤੇ ਲੈ ਕੇ ਜਾ ਰਹੀ ਹੈ, ਤਾਂ ਉਨ੍ਹਾਂ ਨੂੰ ਘਰ ਆਉਣ ਜਾਣ ਲਈ ਯਾਤਰੀ ਭੱਤਾ ਦੇਣਾ ਵੀ ਲਾਜ਼ਮੀ ਕੀਤਾ ਗਿਆ ਹੈ। ਇਹ ਨਿਯਮ 1 ਅਪ੍ਰੈਲ ਤੋਂ ਦੇਸ਼ ਭਰ ਵਿੱਚ ਲਾਗੂ ਕਰਨ ਦੀ ਤਿਆਰੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।
Previous Postਕਿਸਾਨਾਂ ਵਲੋਂ ਭਾਰਤ ਬੰਦ ਦੇ ਸਦੇ ਨੂੰ ਲੈ ਕੇ ਆਈ ਇਹ ਤਾਜਾ ਵੱਡੀ ਖਬਰ
Next Postਸਾਵਧਾਨ : ਪੰਜਾਬ ਚ ਕੋਰੋਨਾ ਨੂੰ ਰੋਕਣ ਲਈ ਹੁਣ ਹੋਣ ਲੱਗਾ ਇਹ ਕੰਮ – ਆਈ ਤਾਜਾ ਵੱਡੀ ਖਬਰ