ਆਈ ਤਾਜਾ ਵੱਡੀ ਖਬਰ
ਜੇਕਰ ਰੋਜ਼ਾਨਾ ਦੇ ਕੰਮਕਾਜ ਦਾ ਨਿਪਟਾਰਾ ਚੰਗੀ ਤਰ੍ਹਾਂ ਹੋ ਜਾਵੇ ਤਾਂ ਦਿਨ ਦੀ ਸ਼ੁਰੂਆਤ ਹੋਰ ਵੀ ਬੇਹਤਰ ਹੋ ਜਾਂਦੀ ਹੈ। ਕਿਉਂਕਿ ਅਸੀਂ ਹਰ ਰੋਜ਼ ਆਪਣੇ ਕੰਮ ਦੀ ਸ਼ੁਰੂਆਤ ਆਪਣੇ ਘਰ ਤੋਂ ਹੀ ਕਰਦੇ ਹਾਂ ਅਤੇ ਜੇਕਰ ਸਾਡੇ ਘਰ ਤੋਂ ਹੀ ਸ਼ੁਰੂਆਤ ਸਹੀ ਨਹੀਂ ਹੁੰਦੀ ਤਾਂ ਅਸੀਂ ਬਾਹਰ ਵੀ ਆਪਣਾ ਕੰਮਕਾਜ ਸਹੀ ਤਰੀਕੇ ਨਾਲ ਨਹੀਂ ਚਲਾ ਸਕਦੇ। ਅੱਜਕਲ ਦੇ ਮਹਿੰਗਾਈ ਭਰੇ ਸਮੇਂ ਦੇ ਵਿਚ ਰੋਜ਼ਾਨਾ ਦੀ ਜ਼ਰੂਰਤ ਵਾਲੀਆਂ ਚੀਜ਼ਾਂ ਦੀ ਪੂਰਤੀ ਕਰ ਪਾਉਣਾ ਇਕ ਬਹੁਤ ਵੱਡੀ ਗੱਲ ਹੁੰਦੀ ਹੈ। ਇਨ੍ਹਾਂ ਜ਼ਰੂਰਤਮੰਦ ਚੀਜ਼ਾਂ ਦੇ ਵਿਚ ਸਭ ਤੋਂ ਅਹਿਮ ਸਥਾਨ ਰਸੋਈ ਗੈਸ ਸਿਲੰਡਰ ਦਾ ਵੀ ਆਉਂਦਾ ਹੈ।
ਕਿਉਂਕਿ ਇਸ ਦੇ ਬਿਨਾਂ ਅਸੀਂ ਆਪਣਾ ਭੋਜਨ ਨਹੀ ਪਕਾ ਸਕਦੇ। ਪਰ ਮੌਜੂਦਾ ਸਮੇਂ ਤੇਲ ਪਦਾਰਥਾਂ ਦੀਆਂ ਕੀਮਤਾਂ ਦੇ ਭਾਅ ਵਧਣ ਕਾਰਨ ਰਸੋਈ ਗੈਸ ਦੇ ਵਿਚ ਵੀ ਵਿਸ਼ਾਲ ਵਾਧਾ ਦਰਜ ਕੀਤਾ ਗਿਆ ਹੈ। ਪਰ ਹੁਣ ਇੱਕ ਖੁਸ਼ਖ਼ਬਰੀ ਉਨ੍ਹਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਨੇ ਗੈਸ ਸਿਲੰਡਰ ਉਪਰ ਸਬਸਿਡੀ ਲਈ ਹੋਈ ਹੈ। ਅਸੀਂ ਦੇਖਿਆ ਹੋਵੇਗਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਸਬਸਿਡੀ ਕੇਵਲ 10 ਤੋਂ 20 ਰੁਪਏ ਕਰ ਦਿੱਤੀ ਗਈ ਸੀ ਪਰ ਜਿਸ ਨੂੰ ਹੁਣ ਇਕ ਵਾਰ ਸਰਕਾਰ ਵੱਲੋਂ ਮੁੜ ਤੋਂ ਵਧਾ ਕੇ ਵੱਡੀ ਰਕਮ ਦੇ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
ਹੁਣ ਘਰੇਲੂ ਗੈਸ ਸਿਲੰਡਰ ਉੱਪਰ ਸਬਸਿਡੀ 153.86 ਰੁਪਏ ਤੋਂ ਵੱਧ ਕੇ 291.48 ਰੁਪਏ ਹੋ ਗਈ ਹੈ ਇਸ ਦੇ ਨਾਲ ਹੀ ਜੇਕਰ ਕਿਸੇ ਦੇ ਕੋਲ ਉਜਵਲਾ ਯੋਜਨਾ ਦੇ ਤਹਿਤ ਗੈਸ ਕੁਨੈਕਸ਼ਨ ਹੈ ਤਾਂ ਉਹ 312.48 ਰੁਪਏ ਤੱਕ ਦੀ ਸਬਸਿਡੀ ਪ੍ਰਾਪਤ ਕਰ ਜੋ ਇਸ ਤੋਂ ਪਹਿਲਾਂ 174.86 ਰੁਪਏ ਹੁੰਦੀ ਸੀ। ਸਬਸਿਡੀ ਦਾ ਲਾਭ ਲੈਣ ਦੇ ਲਈ ਤੁਹਾਨੂੰ ਆਪਣੇ ਆਧਾਰ ਕਾਰਡ ਨੂੰ ਸਬਸਿਡੀ ਵਾਲੇ ਖਾਤੇ ਨਾਲ ਜੁੜਨਾ ਪਵੇਗਾ। ਜਿਸ ਵਾਸਤੇ ਇੰਡੇਨ ਐਲ ਪੀ ਜੀ ਗੈਸ ਕੁਨੈਕਸ਼ਨ ਧਾਰਕ ਵੈੱਬਸਾਈਟ https://cx.indianoil.in
ਉਪਰ ਜਾਣਕਾਰੀ ਹਾਸਲ ਕਰ ਸਕਦੇ ਹਨ ਜਦ ਕਿ ਭਾਰਤ ਗੈਸ ਕੁਨੈਕਸ਼ਨ ਧਾਰਕ ਵੈੱਬਸਾਈਟ https://ebharatgas.com ਉੱਪਰ ਆਪਣੇ ਆਧਾਰ ਕਾਰਡ ਨੂੰ ਆਪਣੇ ਐਲ ਪੀ ਜੀ ਖਾਤਾ ਨੰਬਰ ਨਾਲ ਜੋੜ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਉਪਭੋਗਤਾ ਆਪਣੇ ਗੈਸ ਸਿਲੰਡਰ ਦੀ ਬੁਕਿੰਗ ਪੇਟੀਅਐੱਮ ਦੇ ਨਾਲ ਕਰਵਾਉਂਦੇ ਹਨ ਤਾਂ ਪਹਿਲੀ ਵਾਰ ਗੈਸ ਸਿਲੰਡਰ ਬੁੱਕ ਕਰਨ ਉਪਰ 100 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ।
Previous Postਪੰਜਾਬ ਚ ਇਥੇ ਸਕੂਲ ਦੇ 7 ਵਿਦਿਆਰਥੀ ਆਏ ਕੋਰੋਨਾ ਪੌਜੇਟਿਵ , ਏਨੇ ਦਿਨਾਂ ਲਈ ਸਕੂਲ ਕੀਤਾ ਬੰਦ ਮਚਿਆ ਹੜਕੰਪ
Next Postਏਨੀਆਂ ਕਲਾਸਾਂ ਤੱਕ ਦੇ ਬਚੇ ਬਿਨਾਂ ਪੇਪਰਾਂ ਤੋਂ ਕੀਤੇ ਪਾਸ : ਇਥੇ ਲਈ ਸਰਕਾਰ ਨੇ ਕਰਤਾ ਇਹ ਐਲਾਨ