ਆਈ ਤਾਜਾ ਵੱਡੀ ਖਬਰ
ਮਨੁੱਖ ਆਪਣੇ ਜਨਮ ਤੋਂ ਬਾਅਦ ਆਪਣੇ ਜੀਵਨ ਵਿੱਚ ਵੱਖ ਵੱਖ ਪੜਾਅ ਨੂੰ ਤੈਅ ਕਰਦਾ ਹੋਇਆ ਅੱਗੇ ਵਧਦਾ ਹੈ। ਇਸ ਦੌਰਾਨ ਉਹ ਸਭ ਤੋਂ ਪਹਿਲਾਂ ਵਿੱਦਿਆ ਦੇ ਖੇਤਰ ਵਿੱਚ ਆਪਣਾ ਪੈਰ ਧਰਦਾ ਹੈ ਜਿੱਥੋਂ ਉਹ ਜੀਵਨ ਜਿਊਣ ਦੀ ਜਾਂਚ ਸਿੱਖਣ ਦੇ ਨਾਲ ਨਾਲ ਨੌਕਰੀ ਦੇ ਵਧੀਆ ਮੌਕਿਆਂ ਦੇ ਨਾਲ ਰੂ ਬ ਰੂ ਵੀ ਹੁੰਦਾ ਹੈ। ਜੇਕਰ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਪੰਜਾਬ ਸੂਬੇ ਅੰਦਰ ਬੱਚਿਆਂ ਦਾ ਵਧੇਰੇ ਰੁਝਾਨ ਇੰਜਨੀਅਰਿੰਗ ਵਿਸ਼ੇ ਦੇ ਨਾਲ ਹੈ। ਜਿਸ ਕਾਰਨ ਸੂਬੇ ਅੰਦਰ ਇੰਜੀਨੀਅਰਿੰਗ ਵਿਸ਼ੇ ਨਾਲ ਪੜ੍ਹੇ ਹੋਏ ਵਿਦਿਆਰਥੀਆਂ ਦੀ ਗਿਣਤੀ ਵੀ ਪਹਿਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਪਾਈ ਜਾਂਦੀ ਹੈ।
ਜਿਨ੍ਹਾਂ ਵਾਸਤੇ ਹੁਣ ਸੂਬਾ ਸਰਕਾਰ ਨੇ 1,318 ਇੰਜੀਨੀਅਰ ਦੀਆਂ ਵੱਖ ਵੱਖ ਪੋਸਟਾਂ ਵਾਸਤੇ ਭਰਤੀ ਸਬੰਧੀ ਪ੍ਰਕਿਰਿਆਂ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫਲੈਗਸ਼ਿਪ ਸਕੀਮ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੇ ਤਹਿਤ ਇਹ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਭਰਤੀ ਮੁਹਿੰਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਕੁੱਲ 1,318 ਅਸਾਮੀਆਂ ਦੀ ਭਰਤੀ ਲਈ ਪ੍ਰਾਰਥਨਾ ਭੇਜੀ ਗਈ ਹੈ,
ਜਿਹਨਾਂ ਵਿਚ 1,075 ਜੂਨੀਅਰ ਇੰਜੀਨੀਅਰ (ਸਿਵਲ), 80 ਜੂਨੀਅਰ ਇੰਜੀਨੀਅਰ (ਮਕੈਨੀਕਲ), 15 ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ), 04 ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ / ਮਕੈਨੀਕਲ), 94 ਸਬ-ਡਵੀਜਨਲ ਇੰਜੀਨੀਅਰ (ਸਿਵਲ) ਅਤੇ 50 ਸਬ-ਡਵੀਜਨਲ ਇੰਜੀਨੀਅਰ (ਇਲੈਕਟ੍ਰੀਕਲ / ਮਕੈਨੀਕਲ) ਸ਼ਾਮਲ ਹਨ। ਜਾਣਕਾਰੀ ਦੇ ਲਈ ਦੱਸ ਦਈਏ ਕਿ ਇਨ੍ਹਾਂ ਅਸਾਮੀਆਂ ਦੀ ਭਰਤੀ ਵਾਸਤੇ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਮੰਗ ਭੇਜ ਦਿੱਤੀ ਗਈ ਹੈ। ਜਿਨ੍ਹਾਂ ਵਿੱਚ ਉਮੀਦਵਾਰ ਦੀ ਚੋਣ ਮੈਰਿਟ ਦੇ ਅਧਾਰ ‘ਤੇ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2016 ਵਿਚ ਗ੍ਰੈਜੂਏਟ ਇੰਜੀਨੀਅਰ ਦੀਆਂ 216 ਅਸਾਮੀਆਂ ਭਰੀਆਂ ਗਈਆਂ ਸਨ। ਇਸ ਤੋਂ ਪਹਿਲਾਂ 2014 ਵਿੱਚ 30 ਜਦਕਿ ਸਾਲ 2012 ਦੇ ਵਿੱਚ ਇਨ੍ਹਾਂ ਭਰੀਆਂ ਗਈਆਂ ਅਸਾਮੀਆਂ ਦੀ ਗਿਣਤੀ 25 ਸੀ। ਹੋਰ ਜਾਣਕਾਰੀ ਦਿੰਦੇ ਹੋਏ ਮੁੱਖ ਸਕੱਤਰ ਨੇ ਦੱਸਿਆ ਕਿ ਸਾਲ 2021 ਦੇ ਵਿੱਚ ਸੂਬਾ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿਚ 1 ਲੱਖ ਸਰਕਾਰੀ ਆਸਾਮੀਆਂ ਭਰੀਆਂ ਜਾਣੀਆਂ ਹਨ ਜਿਨ੍ਹਾਂ ਵਿਚੋਂ 61,000 ਆਸਾਮੀਆਂ ਨੂੰ ਪਹਿਲਾਂ ਹੀ ਪੰਜਾਬ ਦੀ ਕੈਬਨਿਟ ਪਾਸੋਂ ਮੰਜ਼ੂਰੀ ਮਿਲ ਚੁੱਕੀ ਹੈ, 8,079 ਭਰੀਆਂ ਜਾ ਚੁੱਕੀਆਂ ਹਨ ਅਤੇ 27,206 ਦੀ ਭਰਤੀ ਪ੍ਰਕਿਰਿਆ ਪੂਰੀ ਹੋਣ ਵਾਲੀ ਹੈ।
Previous Postਧਾਰਮਿਕ ਸਥਾਨਾਂ ਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰ ਚਲਾਉਣ ਤੇ ਇਥੇ ਲੱਗੀ ਪਾਬੰਦੀ
Next Postਪੰਜਾਬ ਚ ਇਹਨਾਂ ਵਿਦਿਆਰਥੀਆਂ ਦੇ ਬਾਰੇ ਚ ਹੋਇਆ ਇਹ ਐਲਾਨ – ਆਈ ਤਾਜਾ ਵੱਡੀ ਖਬਰ