ਆਈ ਤਾਜਾ ਵੱਡੀ ਖਬਰ
ਦੁਨੀਆਂ ਵਿਚ ਸ਼ੁਰੂ ਹੋਈ ਕਰੋਨਾ ਦੀ ਲਾਗ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਜਿਸ ਦਾ ਵਧੇਰੇ ਅਸਰ ਹਵਾਈ ਆਵਾਜਾਈ ਉਪਰ ਪਿਆ ਹੈ। ਜਿੱਥੇ ਇਕ ਥਾਂ ਤੋਂ ਦੂਜੀ ਥਾਂ ਜਾਣ ਦਾ ਸਫ਼ਰ ਹੀ ਸਾਨੂੰ ਸਾਡੀ ਮੰਜ਼ਿਲ ਉਪਰ ਪਹੁੰਚਾਉਂਦਾ ਹੈ। ਮੰਜ਼ਿਲ ਵੱਲ ਜਾਣ ਦੇ ਲਈ ਇਨਸਾਨ ਵੱਲੋਂ ਤੈਅ ਕੀਤਾ ਗਿਆ ਸਫ਼ਰ ਉਸ ਦੀ ਜ਼ਿੰਦਗੀ ਦਾ ਇੱਕ ਅਹਿਮ ਪੜਾਅ ਬਣ ਜਾਂਦਾ ਹੈ। ਜਦੋਂ ਵੀ ਕਦੇ ਇਸ ਸਫ਼ਰ ਦਾ ਜ਼ਿਆਦਾ ਲੁਤਫ਼ ਉਠਾਉਣਾ ਹੁੰਦਾ ਹੈ ਤਾਂ ਅਜੋਕੀ ਨੌਜਵਾਨ ਪੀੜ੍ਹੀ ਸੜਕੀ ਮਾਰਗ ਨੂੰ ਇਸਤੇਮਾਲ ਵਿੱਚ ਲਿਆਉਂਦੀ ਹੈ।
ਪਰ ਸਮੇਂ ਦੀ ਬੱਚਤ ਅਤੇ ਲੰਮੀਆ ਦੂਰੀਆਂ ਨੂੰ ਜਲਦੀ ਸਰ ਕਰਨ ਦੇ ਲਈ ਮਨੁੱਖ ਵੱਲੋਂ ਹਵਾਈ ਮਾਰਗ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਹਵਾਈ ਮਾਰਗ ਦੇ ਲਈ ਬਾਕੀ ਦੇ ਆਵਾਜਾਈ ਮਾਰਗਾਂ ਨਾਲੋਂ ਵਧੇਰੇ ਪੈਸੇ ਖਰਚਣੇ ਪੈਂਦੇ ਹਨ ਤਦ ਜਾ ਕੇ ਹੀ ਅਸੀਂ ਹਵਾ ਦੇ ਵਿੱਚ ਉੱਡਦੇ ਹੋਏ ਆਪਣੀ ਮੰਜ਼ਿਲ ਨੂੰ ਤੈਅ ਕਰ ਸਕਦੇ ਹਾਂ। ਹਵਾਈ ਸਫ਼ਰ ਨੂੰ ਲੈ ਕੇ ਕਈ ਤਰਾਂ ਦੇ ਅ-ਹਿ-ਮ ਐਲਾਨ ਕੀਤੇ ਜਾਂਦੇ ਹਨ ਜਿਸ ਦਾ ਅਸਰ ਸਫ਼ਰ ਕਰਨ ਵਾਲੇ ਯਾਤਰੀਆਂ ਉੱਪਰ ਪੈਂਦਾ ਹੈ। ਹੁਣ ਹਵਾਈ ਯਾਤਰਾ ਕਰਨ ਵਾਲਿਆਂ ਲਈ ਇਕ ਵੱਡਾ ਐਲਾਨ ਕੀਤਾ ਗਿਆ ਹੈ।
ਜਿਸ ਨਾਲ ਲੋਕਾਂ ਦੀਆਂ ਮੌਜਾਂ ਲੱਗ ਗਈਆਂ ਹਨ। ਹਵਾਈ ਯਾਤਰਾ ਨੂੰ ਲੈ ਕੇ ਸਰਕਾਰੀ ਐਲਾਨ ਕੰਪਨੀ ਏਅਰ ਇੰਡੀਆ ਦੀ ਖੇਤਰੀ ਸਹਾਇਕ ਕੰਪਨੀ , ਅਲਾਇੰਸ ਏਅਰ ਯਾਤਰੀਆਂ ਲਈ ਬਹੁਤ ਵਧੀਆ ਪੇਸ਼ਕਸ਼ ਲੈ ਕੇ ਆਈ ਹੈ। ਜਿਸ ਤਹਿਤ ਯਾਤਰੀਆਂ ਨੂੰ ਕੁਝ ਛੋਟ ਦਿੱਤੀ ਗਈ ਹੈ। ਇਸ ਦਿੱਤੀ ਗਈ ਛੋਟ ਦੇ ਨਾਲ ਯਾਤਰੀਆਂ ਦੇ ਚਿਹਰੇ ਖਿੜ ਉੱਠੇ ਹਨ। ਦਿੱਲੀ ਅਤੇ ਜੈਪੁਰ, ਹੈਦਰਾਬਾਦ ਅਤੇ ਬੈਲਗਮ, ਪਰਯਾਗਰਾਜ, ਅਹਿਮਦਾਬਾਦ ਅਤੇ ਬੰਗਲੌਰ ਅਤੇ ਕੋਝੀਕੋਡ ਰੂਟਾਂ ਵਾਲੇ ਲੋਕਾਂ ਨੂੰ ਸਸਤੀਆਂ ਉਡਾਣਾਂ ਦਾ ਲਾਭ ਹੋਵੇਗਾ।
ਇਸ ਪੇਸ਼ਕਸ਼ ਦੇ ਤਹਿਤ 60 ਹਜ਼ਾਰ ਸੀਟਾਂ ਬੁੱਕ ਕੀਤੀਆਂ ਜਾਣਗੀਆਂ ਜਿਸ ਦੀ ਕੀਮਤ 999 ਰੁਪਏ ਰੱਖੀ ਗਈ ਹੈ। ਇਹ ਨਵੀਆਂ ਉਡਾਨਾਂ ਸ਼ੁਰੂ ਕਰਨ ਦਾ ਐਲਾਨ ਸੁਣਦੇ ਹੀ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕੰਪਨੀ ਆਪਣੇ ਬਿਆਨ ਦੇ ਅਨੁਸਾਰ ਹੀ ਲੋਕਾਂ ਦੇ ਬਜਟ ਦੇ ਅਨੁਕੂਲ ਆਮ ਲੋਕਾਂ ਨੂੰ ਲਗਜ਼ਰੀ ਉਡਾਨਾਂ ਦੀ ਯਾਤਰਾ ਕਰਨ ਲਈ ਟਿਕਟਾਂ ਪ੍ਰਦਾਨ ਕਰ ਰਹੀ ਹੈ। ਇਹ ਸੇਲ ਦੋ ਦਿਨਾਂ ਲਈ ਜਾਰੀ ਕੀਤੀ ਗਈ ਹੈ ਜੋ ਕੇ 13 ਮਾਰਚ ਤੋਂ ਸ਼ੁਰੂ ਹੋ ਕੇ 15 ਮਾਰਚ ਤੱਕ ਜਾਰੀ ਰਹੇਗੀ। ਟਿਕਟਾਂ ਬੁੱਕ ਕਰਵਾਉਣ ਵਾਲੇ ਯਾਤਰੀ 1 ਅਪ੍ਰੈਲ ਤੋਂ 30 ਸਤੰਬਰ ਦੇ ਵਿਚਕਾਰ ਯਾਤਰਾ ਕਰ ਸਕਣਗੇ।
Previous Postਬਦਾਮਾਂ ਤੋਂ ਵੀ ਮਹਿੰਗੀ ਵਿਕਦੀ ਚੁੱਲ੍ਹੇ ਦੀ ਸਵਾਹ – ਦੇਖੋ ਪੂਰੀ ਖਬਰ
Next Postਹੁਣੇ ਹੁਣੇ ਪੰਜਾਬ ਚ ਕੋਰੋਨਾ ਦਾ ਕਰਕੇ ਇਥੇ 31 ਮਾਰਚ ਤੱਕ ਲਈ ਹੋਇਆ ਇਹ ਐਲਾਨ