ਆਈ ਤਾਜਾ ਵੱਡੀ ਖਬਰ
ਮਨੁੱਖ ਦੇ ਜੀਵਨ ਦਾ ਇਕ ਅਹਿਮ ਹਿੱਸਾ ਕਰੀਅਰ ਨਾਲ ਜੁੜਿਆ ਹੁੰਦਾ ਹੈ ਜਿਸ ਦੀ ਭਾਲ ਵਿੱਚ ਇਨਸਾਨ ਕਈ ਕੋਸ਼ਿਸ਼ਾਂ ਕਰਦਾ ਹੈ। ਪਰ ਅਜੋਕੇ ਸਮੇਂ ਦੇ ਨੌਜਵਾਨ ਆਪਣੇ ਵਧੀਆ ਕਰੀਅਰ ਦੀ ਭਾਲ ਵਿਚ ਵਿਦੇਸ਼ਾਂ ਨੂੰ ਹੀ ਪਹਿਲ ਦਿੰਦੇ ਹਨ। ਜਿਸ ਵਾਸਤੇ ਉਹ ਕਈ ਵੱਖ ਵੱਖ ਢੰਗਾਂ ਰਾਹੀਂ ਵਿਦੇਸ਼ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਅਜੋਕੇ ਮਾਂ ਬਾਪ ਆਪਣੇ ਬੱਚੇ ਦੇ ਵਧੀਆ ਭਵਿੱਖ ਨੂੰ ਵਿਦੇਸ਼ਾਂ ਵਿੱਚ ਹੀ ਦੇਖਦੇ ਹਨ ਜਿਸ ਕਾਰਨ ਉਹ ਉਨ੍ਹਾਂ ਉਪਰ ਲੱਖਾਂ ਰੁਪਿਆ ਖਰਚ ਕਰਨ ਤੋਂ ਵੀ ਗੁ-ਰੇ-ਜ਼ ਨਹੀਂ ਕਰਦੇ।
ਪਰ ਕਦੇ-ਕਦਾਈ ਖਰਚ ਕੀਤਾ ਗਿਆ ਇਹ ਪੈਸਾ ਉਨ੍ਹਾਂ ਨੂੰ ਬਹੁਤ ਮਹਿੰਗਾ ਸਾਬਤ ਹੁੰਦਾ ਹੈ। ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਕਈ ਵਾਰ ਲੋਕ ਠੱ-ਗੀ-ਆਂ ਦਾ ਸ਼ਿ-ਕਾ-ਰ ਵੀ ਹੋ ਜਾਂਦੇ ਹਨ ਅਤੇ ਕੁਝ ਅਜਿਹਾ ਹੀ ਮਾਮਲਾ ਦਿੜ੍ਹਬਾ ਸ਼ਹਿਰ ਦੇ ਵਿੱਚ ਦੇਖਣ ਨੂੰ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਦਿੜ੍ਹਬਾ ਦੇ ਐਸਐਚਓ ਪ੍ਰਤੀਕ ਜਿੰਦਲ ਨੇ ਆਖਿਆ ਕਿ ਪੀ-ੜ-ਤ ਧਿਰ ਦੇ ਰਵਿੰਦਰ ਕੁਮਾਰ ਪੁੱਤਰ ਸ਼ਿਵ ਪਾਲ ਵਾਸੀ ਦਿੜ੍ਹਬਾ ਨੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਵਿਵੇਕਸ਼ੀਲ ਸੋਨੀ ਕੋਲ ਦ-ਰ-ਖਾ-ਸ-ਤ ਦਰਜ ਕਰਵਾਈ ਹੈ।
ਜਿਸ ਵਿੱਚ ਆਖਿਆ ਗਿਆ ਹੈ ਕਿ ਉਨ੍ਹਾਂ ਨੇ ਆਪਣੇ ਲੜਕੇ ਸੌਰਵ ਸਿੰਗਲਾ ਦਾ ਕਿਸੇ ਆਈਲਟਸ ਕੀਤੀ ਲੜਕੀ ਦੇ ਨਾਲ ਵਿਆਹ ਕਰ ਕੇ ਵਿਦੇਸ਼ ਭੇਜਣਾ ਸੀ ਜਿਸ ਵਾਸਤੇ ਉਨ੍ਹਾਂ ਅਖਬਾਰ ਵਿੱਚ ਲੱਗੇ ਇੱਕ ਇਸ਼ਤਿਹਾਰ ਜ਼ਰੀਏ ਲੜਕੀ ਫਿਜ਼ਾ ਗਰਗ ਪੁੱਤਰੀ ਪਿਤਾ ਦਰਸ਼ਨ ਕੁਮਾਰ ਅਤੇ ਮਾਤਾ ਨੀਨਾ ਗਰਗ ਦੇ ਨਾਲ ਰਾਬਤਾ ਕਰ ਸਾਰੀ ਗੱਲ ਬਾਤ ਪੱਕੀ ਕਰ ਲਈ ਅਤੇ ਗੌਰਵ ਦਾ ਫਿਜ਼ਾ ਦੇ ਨਾਲ ਵਿਆਹ ਤੈਅ ਕਰ ਦਿੱਤਾ ਗਿਆ ਅਤੇ ਤੈਅ ਕੀਤਾ ਕਿ ਲੜਕੀ ਵਿਆਹ ਤੋਂ ਬਾਅਦ ਲੜਕੀ ਨੂੰ ਆਪਣੇ ਕੋਲ ਬੁਲਾ ਲਵੇਗੀ।
ਇਸ ਉਪਰੰਤ ਲੜਕੇ ਪਰਿਵਾਰ ਨੇ ਸਾਰਾ ਖਰਚਾ ਚੁੱਕ ਲੜਕੀ ਨੂੰ ਕੈਨੇਡਾ ਭੇਜ ਦਿੱਤਾ ਪਰ ਓਥੇ ਲੜਕੀ ਨੇ ਕੁਝ ਮਹੀਨੇ ਬਾਅਦ ਲੜਕੇ ਨੂੰ ਕੈਨੇਡਾ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਲੜਕੀ ਦੇ ਮਾਤਾ-ਪਿਤਾ ਨੇ ਵੀ ਇਸ ਸਬੰਧੀ ਕੋਈ ਗੱਲ ਨਹੀਂ ਕੀਤੀ। ਇਸ ਘ-ਟ-ਨਾ ਤੋਂ ਬਾਅਦ ਪਰਿਵਾਰ ਨੇ ਆਪਣੇ ਆਪ ਨੂੰ 25 ਲੱਖ ਦੀ ਠੱਗੀ ਦਾ ਸ਼ਿ-ਕਾ-ਰ ਹੋਇਆ ਜਾਣ ਥਾਣੇ ਵਿਚ ਸ਼ਿ-ਕਾ-ਇ-ਤ ਦਰਜ ਕਰਵਾਈ। ਜਿਸ ਸਬੰਧੀ ਐਸਐਸਪੀ ਸੰਗਰੂਰ ਦੇ ਹੁਕਮਾਂ ਤਹਿਤ ਲੜਕੀ ਫਿਜ਼ਾ, ਪਿਤਾ ਦਰਸ਼ਨ ਕੁਮਾਰ ਅਤੇ ਮਾਤਾ ਨੀਨਾ ਗਰਗ ਦੇ ਖਿ-ਲਾ-ਫ ਧਾ-ਰਾ 406, 420 ਅਤੇ 120-ਬੀ ਦੇ ਤਹਿਤ ਕੇਸ ਦਰਜ ਕਰ ਕਾ-ਰ-ਵਾ-ਈ ਸ਼ੁਰੂ ਕਰ ਦਿੱਤੀ ਹੈ।
Previous Postਪੰਜਾਬ : ਡੇਢ ਸਾਲ ਦੀ ਬਚੀ ਨੂੰ ਮਿਲੀ ਖੇਡਦਿਆਂ ਖੇਡਦਿਆਂ ਇਸ ਤਰਾਂ ਮੌਤ , ਨਿਕਲੀਆਂ ਸਾਰੇ ਪਿੰਡ ਦੀਆਂ ਧਾਹਾਂ
Next Postਅੱਜ ਪੰਜਾਬ ਚ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ