ਆਈ ਤਾਜਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਈ ਪਰ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਕੋਈ ਵੀ ਦੇਸ਼ ਇਸ ਦੀ ਚਪੇਟ ਵਿੱਚ ਆਉਣ ਤੋਂ ਨਹੀਂ ਬਚ ਸਕਿਆ। ਵਿਸ਼ਵ ਦੇ ਵਿਚ ਇਹ ਲਾਗ ਦੀ ਬਿਮਾਰੀ ਹੁਣ ਆਪਣੀ ਦੂਸਰੀ ਲਹਿਰ ਕਾਰਨ ਖ-ਤ-ਰ-ਨਾ-ਕ ਰੂਪ ਅਪਨਾ ਚੁੱਕੀ ਹੈ ਉੱਥੇ ਹੀ ਕੁਝ ਦੇਸ਼ਾਂ ਦੇ ਵਿਚ ਇਸ ਬਿਮਾਰੀ ਦੇ ਤੀਸਰੇ ਦੌਰ ਦੇ ਸ਼ੁਰੂ ਹੋਣ ਦਾ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਬਿਮਾਰੀ ਦੇ ਡੇਢ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੋਰੋਨਾ ਵਾਇਰਸ ਦਾ ਸ-ਹਿ-ਮ ਲੋਕਾਂ ਵਿਚ ਅਜੇ ਤੱਕ ਕਾਇਮ ਹੈ।
ਆਏ ਦਿਨ ਬਹੁਤ ਸਾਰੇ ਲੋਕ ਆਪਣੇ ਸਕੇ ਸਬੰਧੀਆਂ ਨੂੰ ਇਸ ਬਿਮਾਰੀ ਦੇ ਕਾਰਨ ਗੁਆ ਰਹੇ ਹਨ। ਪੂਰੇ ਵਿਸ਼ਵ ਦੇ ਨਾਲ ਭਾਰਤ ਵਿੱਚ ਵੀ ਇਸ ਬਿਮਾਰੀ ਕਾਰਨ ਮਰੀਜ਼ਾਂ ਦੀ ਜਨ ਸੰਖਿਆ ਵਿਚ ਨਿਰੰਤਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਭਾਰਤ ਦੇ ਸੂਬੇ ਪੰਜਾਬ ਵਿਚ ਵੀ ਇਸ ਬਿਮਾਰੀ ਦੇ ਨਵੇਂ ਮਾਮਲੇ ਮਿਲ ਰਹੇ ਹਨ। ਬੀਤੇ ਹੋਏ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 778 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜਿਸ ਨਾਲ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਗਿਆ ਹੈ।
ਮੌਜੂਦਾ ਸਮੇਂ ਵਿਚ ਪੰਜਾਬ ਅੰਦਰ 184310 ਲੋਕ ਕੋਰੋਨਾ ਬਿਮਾਰੀ ਨਾਲ ਪੌਜੇਟਿਵ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 172,845 ਲੋਕ ਨੇ ਡਾਕਟਰਾਂ ਦੀ ਮਦਦ ਨਾਲ ਸਿਹਤਮੰਦ ਜ਼ਿੰਦਗੀ ਵਿਚ ਵਾਪਸੀ ਕਰ ਲਈ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਅੰਦਰ ਇਸ ਲਾਗ ਦੀ ਬਿਮਾਰੀ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ ਜਦ ਕਿ 5593 ਮਰੀਜ਼ ਅਜੇ ਵੀ ਪੌਜੇਟਿਵ ਹਨ। ਸੂਬੇ ਦੇ ਸਿਹਤ ਵਿਭਾਗ ਵੱਲੋਂ ਇਨ੍ਹਾਂ ਐਕਟਿਵ ਮਰੀਜ਼ਾਂ ਉੱਪਰ ਲਗਾਤਾਰ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਇਨ੍ਹਾਂ ਨੂੰ ਮੁੜ ਤੋਂ ਸਿਹਤ ਯਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪੰਜਾਬ ਸੂਬੇ ਦੇ ਵਿੱਚ ਹਾਲਾਤ ਅਜੇ ਵੀ ਪਹਿਲਾਂ ਵਾਂਗ ਆਮ ਨਹੀਂ ਹੋਏ। ਲੋਕਾਂ ਵੱਲੋਂ ਜ਼ਿਆਦਾਤਰ ਕੰਮ ਆਨ ਲਾਇਨ ਮਾਧਿਅਮ ਦੇ ਜ਼ਰੀਏ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ। ਭਾਵੇਂ ਦੇਸ਼ ਦੇ ਅੰਦਰ ਕੋਰੋਨਾ ਵਾਇਰਸ ਦੀਆਂ 2 ਵੈਕਸੀਨਾਂ ਨੂੰ ਫਰੰਟ ਲਾਈਨ ਵਰਕਰਾਂ ਦੇ ਲਈ ਵਰਤਣ ਦੇ ਆਦੇਸ਼ ਦੇ ਦਿੱਤੇ ਗਏ ਹਨ । ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ।
Previous Postਪੰਜਾਬ : ਗੁਰਦਵਾਰੇ ਮੱਥਾ ਟੇਕਣ ਗਿਆ ਨੌਜਵਾਨ ਇਸ ਤਰਾਂ ਹੋ ਗਿਆ ਗਾਇਬ , ਮਚੀ ਹਾਹਾਕਾਰ
Next Postਕਰੋਨਾ ਦੇ ਦੌਰਾਨ ਪੰਜਾਬ ਦੇ ਸਕੂਲਾਂ ਵਲੋਂ ਫੀਸਾਂ ਲੈਣ ਦੇ ਮਾਮਲੇ ਬਾਰੇ ਆਈ ਇਹ ਤਾਜਾ ਵੱਡੀ ਖਬਰ