ਆਈ ਤਾਜਾ ਵੱਡੀ ਖਬਰ
ਸਾਡਾ ਦੇਸ਼ ਵਭਿੰਨਤਾ ਭਰਿਆ ਦੇਸ਼ ਹੈ ,ਜਿੱਥੇ ਹਰ ਜਾਤ, ਧਰਮ, ਰੰਗ, ਨਸਲ ਦੇ ਲੋਕ ਮਿਲ ਜੁਲ ਕੇ ਰਹਿੰਦੇ ਹਨ। ਉਨ੍ਹਾਂ ਦੀ ਏਕਤਾ, ਆਪਸੀ ਪਿਆਰ , ਅਖੰਡਤਾ ਇਕ ਵੱਖਰੇ ਪਿਆਰ ਦੀ ਮਿਸਾਲ ਕਾਇਮ ਕਰਦਾ ਹੈ। ਉਥੇ ਹੀ ਸਾਡਾ ਦੇਸ਼ ਗੁਰੂਆਂ ਪੀਰਾਂ ਦੀ ਧਰਤੀ ਹੈ। ਇਸ ਧਰਤੀ ਤੇ ਹੀ ਜੋ-ਧਿ-ਆਂ ਨੇ ਜਨਮ ਲਿਆ। ਇਨ੍ਹਾਂ ਮਹਾਨ ਸਖਸ਼ੀਅਤਾਂ ਦਾ ਸਾਡੀ ਸਭ ਦੀ ਜ਼ਿੰਦਗੀ ਵਿੱਚ ਇੱਕ ਅਹਿਮ ਰੋਲ ਹੈ। ਜਿਨ੍ਹਾਂ ਦੇ ਦਿੱਤੇ ਹੋਏ ਆਦੇਸ਼ਾਂ ਦੀ ਅਸੀ ਸਭ ਪਾਲਣਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਪੂਰਨਿਆਂ ਤੇ ਚਲ ਕੇ ਆਪਣੀ ਜਿੰਦਗੀ ਨੂੰ ਮਾਣ ਰਹੇ ਹਨ।
ਉਨ੍ਹਾਂ ਵੱਲੋਂ ਹੱਕ, ਸੱਚ ਤੇ ਮਿਹਨਤ ਦੇ ਦਿੱਤੇ ਹੋਏ ਉਪਦੇਸ਼ ਸਭ ਦੀ ਜ਼ਿੰਦਗੀ ਵਿੱਚ ਚਾਨਣ ਮੁਨਾਰਾ ਸਾਬਤ ਹੋ ਰਹੇ ਹਨ। ਉਨ੍ਹਾਂ ਗੁਰੂਆਂ, ਪੀਰਾਂ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜਿਨ੍ਹਾਂ ਨੇ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਦਾ ਸੰਦੇਸ਼ ਦਿੱਤਾ ਹੋਵੇ। ਸਾਡੇ ਦੇਸ਼ ਅੰਦਰ ਉਨ੍ਹਾਂ ਗੁਰੂਆਂ ਪੀਰਾਂ ਦੇ ਜਨਮ ਦਿਹਾੜੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਏ ਜਾਂਦੇ ਹਨ। ਹੁਣ ਪੰਜਾਬ ਵਿਚ ਕੱਲ ਨੂੰ ਇੱਥੇ ਛੁੱਟੀ ਦੇ ਐਲਾਨ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ।
ਜਿਸ ਨਾਲ ਬੱਚਿਆਂ ਵਿਚ ਖੁਸ਼ੀ ਦੀ ਲਹਿਰ ਛਾ ਗਈ ਹੈ। ਗੁਰਦਾਸਪੁਰ ਦੇ ਵਿੱਚ ਸ੍ਰੀ ਚੋਹਲਾ ਸਾਹਿਬ ਦੇ ਮੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਜ਼ਿਲ੍ਹਾ ਗੁਰਦਾਸਪੁਰ ਡਿਪਟੀ ਕਮਿਸ਼ਨਰ ਵੱਲੋਂ ਸੀ ਆਰ ਪੀ ਸੀ ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 4 ਮਾਰਚ ਨੂੰ ਕਸਬਾ ਡੇਰਾ ਬਾਬਾ ਨਾਨਕ ਵਿਖੇ ਲੋਕਲ ਛੁੱਟੀ ਦਾ ਐਲਾਨ ਕੀਤਾ ਹੈ। ਸ੍ਰੀ ਚੋਹਲਾ ਸਾਹਿਬ ਦੇ ਮੇਲੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਸਬਾ ਬਾਬਾ ਬਕਾਲਾ ਦੇ ਸਾਰੇ ਸਰਕਾਰੀ ,ਅਰਧ ਸਰਕਾਰੀ ਸਕੂਲ, ਕਾਲਜ, ਵਿੱਦਿਅਕ ਸੰਸਥਾਵਾਂ ਵਿੱਚ 4 ਮਾਰਚ 2021 ਨੂੰ ਇਨ੍ਹਾਂ ਸਭ ਜਗ੍ਹਾ ਉਪਰ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਖਬਰ ਨੂੰ ਸੁਣਦੇ ਸਾਰ ਬੱਚਿਆਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਹੁਣ ਬੱਚੇ 4 ਮਾਰਚ ਨੂੰ ਹੋ ਰਹੇ ਸ੍ਰੀ ਚੋਹਲਾ ਸਾਹਿਬ ਦੇ ਮੇਲੇ ਮੌਕੇ ਇਸ ਵਿੱਚ ਹਾਜਰ ਹੋ ਸਕਦੇ ਹਨ। ਉੱਥੇ ਹੀ 4 ਮਾਰਚ ਨੂੰ ਬੋਰਡ, ਯੂਨੀਵਰਸਿਟੀ ਤੇ ਵਿਦਿਅਕ ਅਦਾਰਿਆਂ ਵੱਲੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਪਹਿਲਾਂ ਦੀ ਤਰਾਂ ਹੀ ਲਈਆਂ ਜਾਣਗੀਆਂ।
Previous Postਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਪ੍ਰੀਵਾਰ ਵਲੋਂ ਆਈ ਵੱਡੀ ਖਬਰ – ਬੇਟੇ ਅਲਾਪ ਸਿਕੰਦਰ ਨੇ ਦਿੱਤੀ ਇਹ ਜਾਣਕਾਰੀ
Next Postਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਲਈ ਕੈਪਟਨ ਸਰਕਾਰ ਨੇ ਕਰਤਾ ਇਹ ਐਲਾਨ – ਲੋਕਾਂ ਚ ਛਾ ਗਈ ਖੁਸ਼ੀ ਦੀ ਲਹਿਰ