ਖੰਨੇ ਚ ਸਰਦੂਲ ਦੀ ਮੌਤ ਤੋਂ ਬਾਅਦ ਹੁਣ ਜਲੰਧਰ ਚ ਹੋਈ ਇਸ ਮਹਾਨ ਹਸਤੀ ਦੀ ਅਚਾਨਕ ਮੌਤ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਸ ਵਰ੍ਹੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਆਉਣ ਵਾਲੀਆਂ ਮੰ-ਦ-ਭਾ-ਗੀ-ਆਂ ਖਬਰਾਂ ਨੇ ਸਭ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ, ਜਿਸਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।ਇਹ ਤਾਂ ਰੱਬ ਹੀ ਜਾਣਦਾ ਹੈ ਕਿ ਆ ਰਹੀਆਂ ਦੁਖਦਾਈ ਖਬਰਾਂ ਦਾ ਅੰਤ ਕਦੋਂ ਹੋਵੇਗਾ। ਇੱਕ ਦੇ ਬਾਅਦ ਇੱਕ ਸਿਲਸਿਲੇ ਵਾਰ ਤਰੀਕੇ ਦੇ ਨਾਲ ਸੋਗ ਭਰੀਆ ਖਬਰਾਂ ਦੇਖਣ ਅਤੇ ਸੁਣਨ ਵਿਚ ਮਿਲ ਰਹੀਆਂ ਹਨ। ਪਿਛਲੇ ਦਿਨੀਂ ਬਹੁਤ ਸਾਰੇ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਗਏ। ਆਏ ਦਿਨ ਹੀ ਹਾਦਸਿਆਂ ਦੇ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ।

ਜਿੱਥੇ ਕਰੋਨਾ ਨੇ ਫਿਰ ਤੋਂ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਉਥੇ ਹੀ ਸਾਹਿਤ ਜਗਤ ,ਸੰਗੀਤ ਜਗਤ,ਫ਼ਿਲਮ ਜਗਤ ,ਖੇਡ ਜਗਤ , ਰਾਜਨੀਤੀ ਜਗਤ, ਮਨੋਰੰਜਨ ਜਗਤ,ਧਾਰਮਿਕ ਜਗਤ, ਵਿੱਚੋਂ ਕੋਈ ਨਾ ਕੋਈ ਖ਼ਬਰ ਅਜਿਹੀ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਖੰਨੇ ਵਿਚ ਕੋਈ ਸਰਦੂਲ ਸਿਕੰਦਰ ਦੀ ਮੌਤ ਤੋਂ ਬਾਅਦ ਹੁਣ ਜਲੰਧਰ ਤੋਂ ਹੋਈ ਇਸ ਮਹਾਨ ਹਸਤੀ ਦੀ ਮੌਤ ਜਿਸ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਸਾਹਿਤ ਜਗਤ ਦੇ ਵਿੱਚੋਂ ਵੀ ਇਕ ਦੁੱਖਦਾਈ ਖਬਰ ਸਾਹਮਣੇ ਆਈ ਹੈ।

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਪੰਜਾਬੀ ਕਵੀ ਰਾਜਿੰਦਰ ਪ੍ਰਦੇਸੀ ਦਾ ਅੱਜ ਜਲੰਧਰ ਵਿਚ ਦਿਹਾਂਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੀ ਮੌਤ ਦੀ ਖਬਰ ਮਿਲਦੇ ਸਾਰ ਹੀ ਸਾਹਿਤ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ। ਰਜਿੰਦਰ ਪਰਦੇਸੀ ਪੰਜਾਬੀ ਗ਼ਜ਼ਲ ਸਾਹਿਤ ਦੇ ਵਿੱਚ ਪ੍ਰਿੰਸੀਪਲ ਤਖਤ ਸਿੰਘ ਦੇ ਸ਼ਾਗਿਰਦ ਸਨ। ਜਿਨ੍ਹਾਂ ਵੱਲੋਂ ਅਨੇਕਾਂ ਹੀ ਰਚਨਾਵਾਂ ਸਾਹਿਤ ਜਗਤ ਦੀ ਝੋਲੀ ਪਾਈਆਂ ਗਈਆਂ। ਉਨ੍ਹਾਂ ਦੀ ਪਹਿਲੀ ਰਚਨਾ ਅੱਖਰ-ਅੱਖਰ ਤਨਹਾਈ ਸਭ ਪਾਸੇ ਛਾ ਗਈ ਸੀ ਤੇ ਉਨ੍ਹਾਂ ਦਾ ਚਿਹਰਾ ਕਿਸੇ ਜਾਣ-ਪਹਿਚਾਣ ਦਾ ਮੁਥਾਜ਼ ਨਾ ਰਿਹਾ।

ਰਜਿੰਦਰ ਪਰਦੇਸੀ ਲੋਕ ਨਿਰਮਾਣ ਵਿਭਾਗ ਵਿਚੋਂ ਰਿਟਾਇਰਡ ਹੋ ਕੇ ਆਪਣੇ ਕਾਕੀ ਪਿੰਡ, ਜਲੰਧਰ ਵਿਖੇ ਰਹਿ ਰਹੇ ਸਨ। ਜਿੱਥੇ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਅਕਾਦਮੀ ਦੇ ਪ੍ਰਧਾਨ ਪ੍ਰੋਫੈਸਰ ਰਵਿੰਦਰ ਭੱਠਲ ਨੇ ਅਫਸੋਸ ਜ਼ਾਹਿਰ ਕਰਦਿਆਂ ਹੋਇਆਂ ਰਾਜਿੰਦਰ ਪਰਦੇਸੀ ਦੀ ਮੌਤ ਨੂੰ ਸਾਹਿਤ-ਜਗਤ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਇਸ ਸਭ ਦੀ ਜਾਣਕਾਰੀ ਉਨ੍ਹਾਂ ਦੇ ਨਜ਼ਦੀਕੀ ਮਿੱਤਰ ਮੱਖਣ ਮਾਨ, ਹਰਜਿੰਦਰ ਬੱਲ ਤੇ ਰਜਿੰਦਰ ਬਿਮਲ ਵੱਲੋਂ ਦਿੱਤੀ ਗਈ ਹੈ।