ਆਈ ਤਾਜਾ ਵੱਡੀ ਖਬਰ
ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਦੇ ਬਹੁਤ ਸਾਰੇ ਕਿਸਾਨਾਂ ਤੇ ਹਰ ਵਰਗ ਦੇ ਲੋਕਾਂ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਸਮੇਂ ਤੋਂ ਇਹ ਕਿਸਾਨੀ ਸੰਘਰਸ਼ ਆਰੰਭ ਹੋਇਆ ਹੈ ਉਸ ਸਮੇਂ ਤੋਂ ਹੀ ਬਹੁਤ ਸਾਰੇ ਲੋਕਾਂ ਵੱਲੋਂ ਇਸ ਕਿਸਾਨੀ ਸੰਘਰਸ਼ ਨੂੰ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਗਿਆ ਹੈ। ਅੱਜ ਦੇਸ਼ ਦੀ ਜਵਾਨੀ ਤੇ ਕਿਸਾਨੀ ਇੱਕ ਜੁੱਟ ਹੋ ਕੇ ਇਨ੍ਹਾਂ ਖੇਤੀ ਨੂੰ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਕਰ ਰਹੀ ਹੈ।
ਉਥੇ ਹੀ 26 ਜਨਵਰੀ ਨੂੰ ਟ੍ਰੈਕਟਰ ਪਰੇਡ ਦੌਰਾਨ ਦਿੱਲੀ ਵਿਚ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਰਾਉਣ ਦੀ ਘਟਨਾ ਨੂੰ ਲੈ ਕੇ ਸਰਕਾਰ ਵੱਲੋਂ ਬਹੁਤ ਸਾਰੇ ਕਿਸਾਨ ਆਗੂਆਂ ਅਦਾਕਾਰ ਦੀਪ ਸਿੱਧੂ ਲੱਖਾ ਸਧਾਣਾ ਨੂੰ ਵੀ ਜ਼ਿੰ-ਮੇ-ਵਾ-ਰ ਠਹਿਰਾਇਆ ਗਿਆ ਸੀ। ਇਸ ਲਈ ਪੁਲਿਸ ਵੱਲੋਂ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਇਨਾਮ ਰਾਸ਼ੀ ਵੀ ਰੱਖੀ ਗਈ। ਦੀਪ ਸਿੱਧੂ ਤੇ ਲੱਖੇ ਸਧਾਣੇ ਵੱਲੋਂ ਪਹਿਲੇ ਦਿਨ ਤੋਂ ਹੀ ਇਸ ਕਿਸਾਨੀ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਨੌਜਵਾਨ ਪੀੜੀ ਨੂੰ ਵਧ ਤੋ ਵਧ ਇਸ ਸੰਘਰਸ਼ ਨਾਲ ਜੋੜਨ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਗਈਆਂ।
ਹੁਣ ਲੱਖੇ ਸਿਧਾਣੇ ਬਾਰੇ ਇੱਕ ਅਜਿਹੀ ਮਾੜੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ ਤੇ ਇਸ ਦੀ ਚਰਚਾ ਸਭ ਪਾਸੇ ਹੋ ਰਹੀ ਹੈ। ਲੱਖੇ ਸਧਾਣੇ ਵੱਲੋਂ ਕਈ ਵਾਰ ਆਪਣੇ ਫੇਸਬੁੱਕ ਪੇਜ ਤੇ ਵੀਡੀਓ ਪਾ ਕੇ ਸਭ ਨੂੰ ਸੰਦੇਸ਼ ਦਿੱਤਾ ਜਾਂਦਾ ਹੈ। ਪਿਛਲੇ ਦਿਨੀਂ ਬਠਿੰਡਾ ਦੇ ਮਹਿਰਾਜ ਵਿੱਚ ਹੋਈ ਕਿਸਾਨ ਰੈਲੀ ਵਿੱਚ ਵੀ ਲੱਖਾ ਸਿਧਾਣਾ ਸ਼ਾਮਲ ਹੋਇਆ ਸੀ ਤੇ ਉਸ ਨੇ ਸਟੇਜ ਤੋਂ ਸਭ ਲੋਕਾਂ ਨੂੰ ਸੰਬੋਧਨ ਵੀ ਕੀਤਾ। ਹੁਣ ਸਰਕਾਰ ਵੱਲੋਂ ਉਸ ਦੇ ਫੇਸ ਬੁੱਕ ਪੇਜ਼ ਨੂੰ ਬੰਦ ਕਰ ਦਿੱਤਾ ਗਿਆ ਹੈ।
ਲੱਖਾ ਸਿਧਾਣਾ ਦੇ ਸੋਸ਼ਲ ਮੀਡੀਆ ਤੇ ਲਗ ਭਗ 3 ਲੱਖ ਤੋਂ ਵੀ ਵੱਧ ਫਾਲੋਅਰਜ਼ ਹਨ। ਸੋਸ਼ਲ ਮੀਡੀਆ ਦੇ ਜ਼ਰੀਏ ਦੇਸ਼ ਵਿਦੇਸ਼ ਵਿੱਚ ਉਨ੍ਹਾਂ ਦੀ ਆਵਾਜ਼ ਪਹੁੰਚਦੀ ਸੀ। ਉਸ ਨੇ ਫੇਸਬੁੱਕ ਪੇਜ ਤੇ ਹੀ ਵੀਡੀਓ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਬਠਿੰਡਾ ਵਿੱਚ ਹੋਣ ਵਾਲੀ ਕਿਸਾਨ ਰੈਲੀ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ ਸੀ। ਉਸ ਨੇ ਦੀਪ ਸਿੱਧੂ ਦੇ ਗ੍ਰਿਫਤਾਰ ਹੋਣ ਤੇ ਵੀ ਕਿਸਾਨ ਸੰਗਠਨ ਅਤੇ ਦੀਪ ਸਿੱਧੂ ਬਾਰੇ ਚਿੰ-ਤਾ ਪ੍ਰਗਟ ਕੀਤੀ ਸੀ। ਮੰਗਲ ਵਾਰ ਨੂੰ ਹੋਈ ਮਹਿਰਾਜ ਪਿੰਡ ਦੇ ਵਿੱਚ ਕਿਸਾਨ ਰੈਲੀ ਵਿਚ ਲੱਖਾਂ ਜਿੱਥੇ ਸ਼ਰੇਆਮ ਕਿਸਾਨ ਰੈਲੀ ਨੂੰ ਸੰਬੋਧਨ ਕਰ ਕੇ ਗਿਆ ਹੈ। ਉਥੇ ਪੁਲਿਸ ਵੀ ਤਾਇਨਾਤ ਸੀ। ਉਸ ਦੇ ਪ੍ਰਸ਼ੰਸਕਾਂ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਵੱਲੋਂ ਉਸ ਦੇ ਪੇਜ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਿਉਂਕਿ ਉਸ ਦੇ ਫੇਸਬੁੱਕ ਪੇਜ ਨੂੰ ਭਾਰਤ ਵਿੱਚੋਂ ਹਟਾ ਦਿੱਤਾ ਗਿਆ ਹੈ।
Previous Postਹੁਣੇ ਹੁਣੇ ਮਸ਼ਹੂਰ ਐਕਟਰ ਅਮਿਤਾਬ ਬਚਨ ਬਾਰੇ ਆਈ ਮਾੜੀ ਖਬਰ ਪ੍ਰਸੰਸਕ ਕਰ ਰਹੇ ਦੁਆਵਾਂ
Next Postਆਹ ਚਕੋ : ਅਮਰੀਕਾ ਭਾਰਤ ਦਾ ਹੈ ਕਰਜਾਈ – ਏਨੇ ਪੈਸੇ ਲੈਣੇ ਹਨ ਇੰਡੀਆ ਨੇ ਅਮਰੀਕਾ ਕੋਲੋਂ ਹੋ ਗਿਆ ਵੱਡਾ ਖੁਲਾਸਾ