ਆਈ ਤਾਜਾ ਵੱਡੀ ਖਬਰ
ਇਹ ਦੁਨੀਆਂ ਬਹੁਤ ਹੀ ਵਿਸ਼ਾਲ ਹੈ ਜਿਸ ਬਾਰੇ ਜਾਣਕਾਰੀ ਹਾਸਿਲ ਕਰਨਾ ਇਕ ਬਹੁਤ ਹੀ ਵੱਡਾ ਕਾਰਜ ਹੈ। ਇਸ ਸੰਸਾਰ ਦੇ ਵਿਚ ਅਜੇ ਵੀ ਬਹੁਤ ਸਾਰੇ ਅਜਿਹੇ ਤੱਥ ਮੌਜੂਦ ਹਨ ਜਿਨ੍ਹਾਂ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਹੈ। ਕੁਝ ਕੁ ਅਜਿਹੀਆਂ ਚੀਜ਼ਾਂ ਇਸ ਵਿਸ਼ਵ ਦੇ ਵਿਚ ਪਾਈਆਂ ਜਾਂਦੀਆਂ ਹਨ ਜੋ ਆਮ ਤੌਰ ‘ਤੇ ਦੇਖਣ ਦੇ ਵਿਚ ਬਹੁਤ ਹੀ ਘੱਟ ਮਿਲਦੀਆਂ ਹਨ ਅਤੇ ਇਨ੍ਹਾਂ ਦੇ ਦਿਖਣ ਤੋਂ ਬਾਅਦ ਲੋਕ ਵੀ ਕਾਫੀ ਹੈਰਾਨ ਹੋ ਜਾਂਦੇ ਹਨ।
ਇਕ ਅਜਿਹੀ ਹੀ ਬੇਹੱਦ ਹੈਰਾਨੀ ਭਰੀ ਘਟਨਾ ਅਾਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਦੇ ਵਿੱਚ ਵਾਪਰੀ ਜਿੱਥੇ ਆਮ ਨਾਲੋਂ ਕਾਫੀ ਵੱਡੇ ਆਕਾਰ ਦਾ ਇਕ ਕੀੜਾ ਦੇਖਣ ਦੇ ਵਿਚ ਮਿਲਿਆ। ਉੱਥੇ ਮੌਜੂਦ ਲੋਕਾਂ ਵੱਲੋਂ ਤੁਰੰਤ ਹੀ ਉਸ ਕੀੜੇ ਦੀ ਤਸਵੀਰ ਨੂੰ ਸੋਸ਼ਲ ਮੀਡੀਆ ਉੱਪਰ ਵਾਇਰਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵੱਖੋ-ਵੱਖਰੇ ਕੁਮੈਂਟ ਆਉਣੇ ਸ਼ੁਰੂ ਹੋ ਗਏ। ਦਰਅਸਲ ਬ੍ਰਿਸਬੇਨ ਸ਼ਹਿਰ ਦੇ ਕੈਂਪ ਮਾਊਂਟੇਨ ਇਲਾਕੇ ਦੇ ਵਿਚ ਜਦੋਂ ਇੱਕ ਪਰਿਵਾਰ ਘੁੰਮਣ ਦੇ ਲਈ ਗਿਆ ਹੋਇਆ ਸੀ
ਤਾਂ ਉਨ੍ਹਾਂ ਨੂੰ ਉੱਥੇ ਇਕ ਇਨਸਾਨੀ ਮੁੱਠੀ ਦੇ ਬਰਾਬਰ ਦਾ ਇਕ ਕੀੜਾ ਦੇਖਣ ਦੇ ਵਿਚ ਮਿਲਿਆ। ਜਿਸ ਤੋਂ ਬਾਅਦ ਘੁੰਮਣ ਆਏ ਪਰਿਵਾਰ ਨੇ ਤੁਰੰਤ ਹੀ ਉਸ ਕੀੜੇ ਦੀਆਂ ਤਸਵੀਰਾਂ ਨੂੰ ਫੇਸਬੁੱਕ ਉੱਪਰ ਸਾਂਝਾ ਕੀਤਾ। ਜਿਸ ਉਪਰ ਲੋਕਾਂ ਦੀਆਂ ਵੱਖ ਵੱਖ ਪ੍ਰਤੀਕਿਰਿਆਵਾਂ ਆਈਆਂ। ਜਿੱਥੇ ਕੁਝ ਲੋਕ ਉਸ ਕੀੜੇ ਨੂੰ ਸੁੰਦਰ ਦੱਸ ਰਹੇ ਸੀ ਅਤੇ ਕੁਝ ਲੋਕ ਅਸਾਧਾਰਣ ਦੱਸ ਰਹੇ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਤਸਵੀਰ ਵੱਡੇ ਵੁੱਡ ਮੋਥ ਦੀ ਹੈ ਜੋ ਕੁਈਨਜ਼ਲੈਂਡ ਦੇ ਤੱਟ ‘ਤੇ ਅਕਸਰ ਪਾਇਆ ਜਾਂਦਾ ਹੈ। ਇਹਨਾਂ ਕੀੜਿਆਂ ਦੇ ਖੰਭਾਂ ਦਾ ਫੈਲਾਅ 25 ਸੈਂਟੀਮੀਟਰ ਅਤੇ ਲੰਬਾਈ 15 ਸੈਂਟੀਮੀਟਰ ਹੋ ਸਕਦੀ ਹੈ। ਇਹ ਦੇਖਣ ਵਿਚ ਭੂਰੇ ਹੁੰਦੇ ਹਨ ਅਤੇ ਇਨ੍ਹਾਂ ਦੀ ਛਾਤੀ ‘ਤੇ ਗਾੜ੍ਹਾ ਦਾਗ ਹੁੰਦਾ ਹੈ।
ਇਹ ਕੀੜੇ ਦਿਨ ਵਿੱਚ ਆਪਣੇ ਖੰਭਾਂ ਨੂੰ ਮੋੜ ਲੈਂਦੇ ਹਨ ਅਤੇ ਆਮਤੌਰ ‘ਤੇ ਗਰਮੀਆਂ ਦੇ ਮਹੀਨੇ ਵਿਚ ਪਾਏ ਜਾਂਦੇ ਹਨ। ਇਹ ਦੁਨੀਆ ਦੇ ਸਭ ਤੋਂ ਭਾਰੀ ਕੀੜੇ ਹੁੰਦੇ ਹਨ ਜਿਹਨਾਂ ਦਾ ਵਜ਼ਨ ਕਰੀਬ 30 ਗ੍ਰਾਮ ਤੱਕ ਹੁੰਦਾ ਹੈ। ਆਸਟ੍ਰੇਲੀਆ ਦੇ ਪੂਰਬੀ ਤੱਟ ‘ਤੇ ਵੱਡੇ ਆਕਾਰ ਦੇ ਕੀੜੇ ਭਾਰੀ ਮਾਤਰਾ ਵਿੱਚ ਪਾਏ ਜਾਂਦੇ ਹਨ। ਜੋ ਕਿ ਦੇਖਣ ਦੇ ਵਿਚ ਆਸਾਧਾਰਨ ਲੱਗਦੇ ਹਨ।
Previous Postਪੰਜਾਬ ਚ ਕੋਰੋਨਾ ਕਰਕੇ ਸਕੂਲਾਂ ਲਈ ਆਈ ਵੱਡੀ ਖਬਰ – ਹੋ ਸਕਦਾ ਜਲਦੀ ਹੀ ਇਹ ਕੰਮ
Next Postਪੰਜਾਬ ਅੰਦਰ ਲਾਕਡਾਊਨ ਲਗਣ ਦੀਆਂ ਖਬਰਾਂ ਬਾਰੇ ਸਰਕਾਰ ਵਲੋਂ ਆਇਆ ਇਹ ਸਪਸ਼ਟੀਕਰਨ