ਅਮਰੀਕਾ ਤੋਂ ਕਿਸਾਨ ਸੰਘਰਸ਼ ਲਈ 4.5 ਲੱਖ ਦੀ ਮਦਦ ਭੇਜਣ ਵਾਲੇ ਸਰਦਾਰ ਜੀ ਬਾਰੇ ਆਈ ਇਹ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਬੁਹਤ ਸਾਰੇ ਲੋਕ ਚੰਗੇ ਭਵਿੱਖ ਲਈ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ। ਵਿਦੇਸ਼ਾਂ ਦੇ ਵਿੱਚ ਵਸੇ ਹੋਏ ਪੰਜਾਬੀਆਂ ਦੀ ਮਿਹਨਤ ਸਦਕਾ ਜਦੋਂ ਚੰਗੇ ਕੰਮਾ ਲਈ ਸਿਫਤ ਕੀਤੀ ਜਾਂਦੀ ਹੈ, ਤਾਂ ਪੰਜਾਬੀਆਂ ਦਾ ਸੀਨਾ ਖੁਸ਼ੀ ਨਾਲ ਚੌੜਾ ਹੋ ਜਾਂਦਾ ਹੈ। ਬਹੁਤ ਮਾਣ ਹੁੰਦਾ ਹੈ ਉਨ੍ਹਾਂ ਪੰਜਾਬੀਆਂ ਤੇ ਜਿਨ੍ਹਾਂ ਨੇ ਆਪਣੀ ਹਿੰਮਤ ,ਦ-ਲੇ-ਰੀ ਤੇ ਇਮਾਨਦਾਰੀ ਨਾਲ ਵਿਦੇਸ਼ਾਂ ਦੇ ਵਿੱਚ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹੁੰਦੇ ਹਨ। ਜਦੋਂ ਇਸ ਤਰ੍ਹਾਂ ਦੇ ਪੰਜਾਬੀਆਂ ਨਾਲ ਕੋਈ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਤਾਂ, ਇਹ ਸਭ ਲਈ ਬਹੁਤ ਹੀ ਜ਼ਿਆਦਾ ਦੁਖਦਾਈ ਪਲ ਹੁੰਦਾ ਹੈ ,ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਇਹੋ ਜਿਹੀਆਂ ਘਟਨਾਵਾਂ ਆਏ ਦਿਨ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਆਏ ਦਿਨ ਹੀ ਅਜਿਹੇ ਹਾਦਸੇ ਸਾਹਮਣੇ ਆ ਰਹੇ ਹਨ। ਜਿਸ ਵਿਚ ਬਹੁਤ ਸਾਰੇ ਲੋਕ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ । ਵਿਦੇਸ਼ਾਂ ਵਿਚ ਵਸਣ ਵਾਲੇ ਨੌਜਵਾਨਾਂ ਬਾਰੇ ਵੀ ਬਹੁਤ ਸਾਰੀਆਂ ਅਜਿਹੀਆਂ ਦੁਖਦਾਈ ਖਬਰਾਂ ਸਾਹਮਣੇ ਆਈਆਂ ਹਨ। ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਅਮਰੀਕਾ ਤੋਂ ਕਿਸਾਨ ਸੰਘਰਸ਼ ਲਈ 4.5 ਲੱਖ ਦੀ ਮਦਦ ਭੇਜਣ ਵਾਲੇ ਸਰਦਾਰ ਬਾਰੇ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਹੋਏ ਸੜਕ ਹਾਦਸੇ ਦੌਰਾਨ ਇਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।

ਜਿਸ ਨਾਲ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇਹ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਨੌਜਵਾਨ ਟੈਕਸਾਸ ਤੋਂ ਕੈਲੇਫੋਰਨੀਆਂ ਟਰੱਕ ਲੋਡ ਕਰਕੇ ਵਾਪਸ ਆ ਰਿਹਾ ਸੀ। ਉਸ ਸਮੇਂ ਅਚਾਨਕ ਰਸਤੇ ਵਿੱਚ ਕਿਸੇ ਕਾਰਨ ਟਰਾਲਾ ਪਲਟ ਗਿਆ। ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਪੰਜਾਬੀ ਨੌਜਵਾਨ ਕੈਲੇਫੋਰਨੀਆਂ ਦੇ ਫੋਨਟੈਨਾ ਵਿਚ ਰਹਿੰਦਾ ਸੀ ਤੇ ਜਿਥੇ ਟਰਾਲਾ ਚਾਲਕ ਦਾ ਕੰਮ ਕਰਦਾ ਸੀ। ਮ੍ਰਿਤਕ ਦੀ ਪਹਿਚਾਣ ਹਲਕਾ ਭੁਲੱਥ ਦੇ 29 ਸਾਲਾ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਆਉਣ ਤੇ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਇਸ ਨੌਜਵਾਨ ਵੱਲੋਂ ਪਿਛਲੇ ਦਿਨੀਂ ਹੀ ਦਿੱਲੀ ਸੰਘਰਸ਼ ਕਰ ਰਹੇ ਕਿਸਾਨਾਂ ਲਈ 4.5 ਲੱਖ ਦੀ ਸੇਵਾ ਕੀਤੀ ਗਈ ਸੀ। ਸਿੱਖੀ ਸਰੂਪ ਵਾਲਾ ਇਹ ਨੌਜਵਾਨ ਮਿਹਨਤ ਮਜਦੂਰੀ ਦੇ ਨਾਲ-ਨਾਲ ਸਮਾਜ ਸੇਵੀ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਸਤਨਾਮ ਸਿੰਘ ਵੱਲੋਂ ਦੱਸਿਆ ਗਿਆ ਕਿ ਉਸ ਦਾ ਪੁੱਤਰ ਬਹੁਤ ਹੀ ਨੇਕ ਸੁਭਾਅ ਦਾ ਮਾਲਕ ਸੀ। ਜਿਸ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ 2010 ਵਿੱਚ ਅਮਰੀਕਾ ਗਿਆ ਸੀ।