ਹੁਣ ਗੱਡੀਆਂ ਤੇ ਫਾਸਟੈਗ ਲਗਵਾਉਣ ਦੇ ਬਾਰੇ ਚ ਆਈ ਵੱਡੀ ਖਬਰ – ਹੋਇਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਲੋਕਾਂ ਨੂੰ ਆਉਣ ਵਾਲੀਆਂ ਮੁ-ਸ਼-ਕ-ਲਾਂ ਤੋਂ ਬਚਾਇਆ ਜਾ ਸਕੇ ਤੇ ਇਸ ਸਹੂਲਤ ਤੇ ਨਾਲ ਉਨ੍ਹਾਂ ਦੀ ਜ਼ਿੰਦਗੀ ਬਹੁਤ ਸੁਖਾਲੀ ਹੋ ਸਕੇ। ਲੋਕਾਂ ਨੂੰ ਆਵਾਜਾਈ ਲਈ ਵਾਹਨਾਂ ਦੀ ਬਹੁਤ ਜ਼ਰੂਰਤ ਪੈਂਦੀ ਹੈ। ਇੱਕ ਜਗਾਹ ਤੋਂ ਦੂਸਰੀ ਜਗਾਹ ਜਾਣ ਲਈ ਇਨਸਾਨ ਵਾਹਨ ਦੀ ਵਰਤੋਂ ਕਰਦਾ ਹੈ। ਇਸ ਆਵਾਜਾਈ ਨੂੰ ਆਸਾਨ ਬਣਾਉਣ ਲਈ ਸਰਕਾਰ ਵੱਲੋਂ ਸੜਕਾਂ ਨੂੰ ਇਸ ਢੰਗ ਨਾਲ ਬਣਾਇਆ ਗਿਆ ਹੈ। ਜਿਸ ਨਾਲ ਇਨਸਾਨ ਕੋਹਾਂ ਮੀਲ ਦੀ ਦੂਰੀ ਕੁਝ ਸਮੇਂ ਵਿੱਚ ਹੀ ਤੈਅ ਕਰ ਸਕੇ।

ਸੜਕੀ ਮਾਰਗ ਨੂੰ ਵਧੇਰੇ ਸੁਰੱਖਿਅਤ ਮੰਨਿਆ ਜਾ ਰਿਹਾ ਹੈ। ਉਥੇ ਹੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁ-ਸ਼-ਕ-ਲਾਂ ਪੇਸ਼ ਆਉਂਦੀਆਂ ਹਨ। ਹੁਣ ਗੱਡੀਆਂ ਤੇ ਫਾਸਟੈਗ ਲਗਵਾਉਣ ਦੇ ਬਾਰੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਸਰਕਾਰ ਵੱਲੋਂ ਟੋਲ ਪਲਾਜ਼ਾ ਦੇ ਉੱਪਰ ਲੋਕਾਂ ਦੇ ਸਮੇਂ ਦੀ ਬਚਤ ਕਰਨ ਲਈ ਹੀ ਫਾਸਟੈਗ ਸੁਵਿਧਾ ਸ਼ੁਰੂ ਕੀਤੀ ਗਈ ਸੀ। ਇਹ ਸੁਵਿਧਾ ਪਹਿਲਾਂ ਚਾਰ ਪਹੀਆ ਵਾਹਨ ਉਪਰ ਲਾਗੂ ਕੀਤੀ ਗਈ ਸੀ। ਹੁਣ ਇਸ ਸੁਵਿਧਾ ਨੂੰ ਸਭ ਲਈ ਲਾਗੂ ਕਰ ਦਿੱਤਾ ਗਿਆ ਹੈ। ਇਸ ਸੁਵਿਧਾ ਨਾਲ ਟੋਲ ਟੈਕਸ ਨੂੰ ਕੈਸ਼ ਲੈੱਸ ਬਣਾਉਣ ਦੀ ਪਹਿਲ ਕੀਤੀ ਜਾ ਰਹੀ ਹੈ।

ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਫਰੀ ਵਿੱਚ ਫਾਸਟੈਗ, ਟੋਲ ਟੈਕਸ ਤੇ ਮੁਹਈਆ ਕਰਵਾਏ ਜਾ ਰਹੇ ਹਨ। ਫਾਸਟੈਗ ਦਾ ਬੈਲਸ ਚੈੱਕ ਕਰਨ ਲਈ ਮੋਬਾਈਲ ਵਿੱਚ ਵੀ ਤੁਸੀਂ ਮਾਈ ਫਾਸਟ ਟੈਗ ਡਾਊਨਲੋਡ ਕਰ ਸਕਦੇ ਹੋ। ਜਿਸ ਦੇ ਜ਼ਰੀਏ ਤੁਸੀਂ ਆਪਣਾ ਬੈਲਸ ਚੈਕ ਕਰ ਸਕਦੇ ਹੋ। ਇਸ ਦੇ ਨਾਲ ਹੀ ਇੱਕ ਨੰਬਰ 8884333331 ਉਪਰ ਮਿਸ ਕਾਲ ਦੇ ਕੇ ਵੀ ਆਪਣਾ ਬੈਲਸ ਚੈੱਕ ਕਰ ਸਕਦੇ ਹੋ। NHAI ਵੱਲੋਂ ਵਾਹਨ ਚਾਲਕਾਂ ਨੂੰ ਮਿਸ ਕਾਲ ਅਲਰਟ ਸੁਵਿਧਾ ਦਿੱਤੀ ਗਈ ਹੈ। ਇਸ ਤੋਂ ਬਿਨਾਂ NHAI ਵੱਲੋਂ ਰੀਚਾਰਜ ਕਰਨ ਵਾਸਤੇ 40 ਹਜ਼ਾਰ ਤੋਂ ਜ਼ਿਆਦਾ ਬੂਥ ਬਣਾਏ ਗਏ ਹਨ। ਜਿੱਥੇ ਤੁਸੀਂ ਆਨ-ਲਾਈਨ ਐਪ ਦੇ ਨਾਲ ਵੀ ਰੀਚਾਰਜ ਕਰਵਾ ਸਕਦੇ ਹੋ।

ਦੋ ਦਿਨਾਂ ਵਿਚ ਢਾਈ ਲੱਖ ਤੋਂ ਵਧੇਰੇ ਫਾਸਟੈਗ ਲੋਕਾਂ ਵੱਲੋਂ ਖਰੀਦੇ ਗਏ ਹਨ। NHAI ਵੱਲੋਂ ਇਹ ਫਾਸਟੈਗ 1 ਮਾਰਚ ਤੱਕ ਪੂਰੀ ਤਰ੍ਹਾਂ ਦਿੱਤੇ ਜਾਣਗੇ। ਜਿਨ੍ਹਾਂ ਲੋਕਾਂ ਵੱਲੋਂ ਅਜੇ ਤੱਕ ਫਾਸਟ ਟੈਗ ਨਹੀਂ ਖ਼ਰੀਦੇ ਗਏ ਉਹ ਇਸ ਸੁਵਿਧਾ ਦਾ ਫਾਇਦਾ ਲੈ ਸਕਦੇ ਹਨ। 17 ਫਰਵਰੀ ਸਭ ਤੋਂ ਜ਼ਿਆਦਾ ਆਨਲਾਇਨ ਕਲੈਕਸ਼ਨ ਦਾ ਰਿਕਾਰਡ ਬਣ ਗਿਆ ਹੈ। ਉਸ ਦਿਨ ਫਾਸਟੈਗ ਦੀ ਸਹਾਇਤਾ ਨਾਲ 95 ਕਰੋੜ ਰੁਪਏ ਦੀ ਵਸੂਲੀ ਹੋਈ।