ਤਾਜਾ ਵੱਡੀ ਖਬਰ
ਭਾਰਤ ਦੇਸ਼ ਦੇ ਵਿਚ ਬੀਤੇ ਸਾਲ ਇੱਕ ਅਜਿਹਾ ਮੁੱਦਾ ਸ਼ੁਰੂ ਹੋਇਆ ਸੀ ਜਿਸ ਨੇ ਹੌਲੀ ਹੌਲੀ ਇੱਕ ਵੱਡਾ ਰੂਪ ਅਖਤਿਆਰ ਕਰ ਲਿਆ। ਸ਼ੁਰੂਆਤ ਵਿੱਚ ਜਿੱਥੇ ਇਹ ਮਾਮਲਾ ਸਿਰਫ਼ ਉੱਤਰ ਭਾਰਤ ਦੇ ਨਾਲ ਸਬੰਧਤ ਸੀ। ਓਥੇ ਹੁਣ ਇਹ ਪੂਰੇ ਦੇਸ਼ ਦੇ ਅੰਦਰ ਫੈਲਦਾ ਹੋਇਆ ਦਿਖਾਈ ਦੇ ਰਿਹਾ ਹੈ। ਰੋਜ਼ਾਨਾ ਹੀ ਭਾਰੀ ਤਾਦਾਦ ਦੇ ਵਿੱਚ ਲੋਕ ਇਸ ਮਾਮਲੇ ਤਹਿਤ ਸ਼ੁਰੂ ਹੋਏ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮਸਲੇ ਦੀ ਪਹੁੰਚ ਹੁਣ ਦੇਸ਼ ਤੋਂ ਬਾਹਰ ਵਿਦੇਸ਼ਾਂ ਤੱਕ ਵੀ ਪੁੱਜ ਗਈ ਹੈ।
ਜਿੱਥੋਂ ਦੇ ਉੱਚੇ ਰੁਤਬੇ ਵਾਲੇ ਲੋਕ ਵੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਇਸ ਨਾਲ ਜੁੜ ਚੁੱਕੇ ਹਨ। ਭਾਰਤ ਦੇਸ਼ ਦੇ ਵਿਚ ਚੱਲ ਰਿਹਾ ਇਹ ਮਸਲਾ ਖੇਤੀ ਕਾਨੂੰਨਾਂ ਦੇ ਨਾਲ ਜੁੜਿਆ ਹੋਇਆ ਖੇਤੀ ਅੰਦੋਲਨ ਹੈ ਜਿਸ ਨੇ ਹੁਣ ਤੱਕ ਲਗਾਤਾਰ ਲੋਕਾਂ ਦਾ ਧਿਆਨ ਆਪਣੇ ਵੱਲ ਕੇਂਦ੍ਰਿਤ ਰੱਖਿਆ ਹੋਇਆ ਹੈ। ਕੌਮੀ ਰਾਜਧਾਨੀ ਦੀਆਂ ਵੱਖ ਵੱਖ ਸਰਹੱਦਾਂ ਉਪਰ ਡੇਰੇ ਜਮਾ ਕੇ ਬੈਠੇ ਹੋਏ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਸੰਘਰਸ਼ ਕਰ ਰਹੇ ਹਨ ਉਧਰ ਦੂਜੇ ਪਾਸੇ ਮੋਦੀ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਨਾ ਕਰਨ ਦੀ ਆਪਣੀ ਜ਼ਿੱਦ ਉਪਰ ਅੜੀ ਹੋਈ ਹੈ।
ਜਿਸ ਦੇ ਚੱਲਦੇ ਹੋਏ ਇੱਥੇ ਮੌਜੂਦ ਕਿਸਾਨ ਜਥੇ ਬੰਦੀਆਂ ਵੱਲੋਂ ਰੋਜ਼ਾਨਾ ਹੀ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚੋਂ ਹੀ ਸਿੰਘੂ ਬਾਰਡਰ ਉੱਪਰ ਬੈਠੇ ਹੋਏ ਕਿਸਾਨਾਂ ਦੀ ਇਕ ਪ੍ਰੈਸ ਕਾਨਫਰੰਸ ਹੋਈ ਹੈ ਜਿਸ ਤਹਿਤ ਕੁਝ ਅਹਿਮ ਐਲਾਨ ਕੀਤੇ ਗਏ ਹਨ। ਇਸ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨੀ ਮੁੱਦੇ ਉੱਪਰ ਵੱਖ-ਵੱਖ ਵਿਚਾਰ ਕੀਤੇ ਗਏ ਅਤੇ ਖੇਤੀ ਕਾਨੂੰਨਾਂ ਖਿਲਾਫ਼ ਸ਼ੁਰੂ ਕੀਤੇ ਗਏ ਸੰਘਰਸ਼ ਨੂੰ 28 ਫਰਵਰੀ ਤੋਂ ਬਾਅਦ ਹੋਰ ਜ਼ਿਆਦਾ ਤੇਜ਼ ਕਰਨ ਦਾ ਐਲਾਨ ਵੀ ਕੀਤਾ ਗਿਆ।
ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਆਖਿਆ ਕਿ ਉਹ 24 ਫਰਵਰੀ ਨੂੰ ਦਮਨ ਵਿਰੋਧੀ ਦਿਵਸ ਮਨਾਉਣਗੇ ਅਤੇ 26 ਫਰਵਰੀ ਨੂੰ ਨੌਜਵਾਨ ਕਿਸਾਨ ਦਿਵਸ ਮਨਾਇਆ ਜਾਵੇਗਾ। ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਵਾਸਤੇ ਸਰਹੱਦਾਂ ਉਪਰ ਬੈਠੇ ਹੋਏ ਕਿਸਾਨਾਂ ਉੱਪਰ ਪੁਲਿਸ ਵੱਲੋਂ ਕੁਝ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਸਬੰਧ ਵਿਚ ਕਿਸਾਨ ਜਲਦ ਹੀ ਰਾਸ਼ਟਰਪਤੀ ਨੂੰ ਇਕ ਮੈ-ਮੋ-ਰੰ-ਡ-ਮ ਵੀ ਸੌਂਪਣਗੇ।
Previous Postਵਿਰਾਟ ਕੋਹਲੀ ਅਤੇ ਅਨੁਸ਼ਕਾ ਦੇ ਘਰ ਦੇ ਬਾਰੇ ਚ ਅਜਿਹਾ ਅਨੋਖਾ ਖੁਲਾਸਾ ਹੋਇਆ ,ਹਰ ਕੋਈ ਰਹਿ ਗਿਆ ਹੈਰਾਨ
Next Postਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਦੇਖਣ ਵਾਲਿਆਂ ਦੇ ਉਡੇ ਹੋਸ਼, ਛਾਈ ਸੋਗ ਦੀ ਲਹਿਰ