ਕੋਰੋਨਾ ਵਾਇਰਸ ਦੇ ਬਾਰੇ ਚ ਆਖਰ ਹੁਣ ਖੁਲ ਗਿਆ ਇਹ ਰਾਜ – WHO ਨੇ ਕਰਤਾ ਇਹ ਵੱਡਾ ਖੁਲਾਸਾ

ਤਾਜਾ ਵੱਡੀ ਖਬਰ

ਸਾਲ 2019 ਵਿੱਚ ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਈ ਕਰੋਨਾ ਨੇ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਸੀ। ਜਿਸ ਕਾਰਨ ਸਭ ਦੇਸ਼ਾਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਤਾਲਾਬੰਦੀ ਕੀਤੀ ਗਈ ਸੀ। ਤਾਂ ਜੋ ਇਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਅਜੇ ਵੀ ਕੁਝ ਦੇਸ਼ਾਂ ਵਿਚ ਕਰੋਨਾ ਦੇ ਨਵੇਂ ਸਟਰੇਨ ਅਤੇ ਕਰੋਨਾ ਦੀ ਅਗਲੀ ਲਹਿਰ ਦੇ ਕਾਰਨ ਤਾਲਾਬੰਦੀ ਕੀਤੀ ਹੋਈ ਹੈ। ਅਮਰੀਕਾ ਵੱਲੋਂ ਕਰੋਨਾ ਨੂੰ ਲੈ ਕੇ ਚੀਨ ਦੇ ਖ਼ਿਲਾਫ਼ ਕਾਫੀ ਸਖ਼ਤ ਰੁਖ਼ ਅਪਣਾਇਆ ਜਾ ਰਿਹਾ ਹੈ। ਕਿਉਂਕਿ ਅਮਰੀਕਾ ਕਰੋਨਾ ਲਈ ਚੀਨ ਨੂੰ ਹੀ ਜ਼ਿੰਮੇਵਾਰ ਠਹਿਰਾ ਰਿਹਾ ਹੈ।

ਜਿਸ ਕਾਰਨ ਸਭ ਦੇਸ਼ਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਹੁਣ ਤੱਕ ਕਰੋਨਾ ਦੇ ਕਾਰਨ ਸਭ ਦੇਸ਼ਾਂ ਵਿੱਚ ਬਹੁਤ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਜਿੱਥੇ ਕਿ ਕਰੋਨਾ ਦੀ ਵੈਕਸੀਨ ਸਭ ਦੇਸ਼ਾਂ ਵਿੱਚ ਮੁਹਈਆ ਕਰਵਾਈ ਜਾ ਰਹੀ ਹੈ। ਉਥੇ ਹੀ ਕੁਝ ਦੇਸ਼ਾਂ ਵਿੱਚ ਮੁੜ ਤੋਂ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਕਰੋਨਾ ਵਾਇਰਸ ਦੇ ਬਾਰੇ ਵਿਚ ਆਖ਼ਰ ਖੁੱਲ ਗਿਆ ਇਹ ਰਾਜ ਡਬਲਿਊ ਐਚ ਓ ਵੱਲੋਂ ਕੀਤਾ ਗਿਆ ਖੁਲਾਸਾ। ਡਬਲਿਊ ਐਚ ਓ ਦੀ ਟੀਮ ਕਰੋਨਾ ਵਾਇਰਸ ਦੀ ਹੋਂਦ ਦਾ ਪਤਾ ਲਗਾਉਣ ਲਈ ਚੀਨ ਦੇ ਸ਼ਹਿਰ ਵੁਹਾਨ ਪਹੁੰਚੀ ਸੀ। ਜਿੱਥੇ ਇਸ ਟੀਮ ਵੱਲੋਂ ਲੈਬ ਅਤੇ ਮਾਰਕੀਟ ਦਾ ਦੌਰਾ ਕੀਤਾ ਗਿਆ ਹੈ।

ਹੁਣ ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨਕਾਂ ਦੀ ਟੀਮ ਵੱਲੋਂ ਚੀਨ ਵਿੱਚ ਕਰੋਨਾ ਦੇ ਸਰੋਤ ਦਾ ਪਤਾ ਕਰਨ ਬਾਰੇ ਚਾਰ ਹਫਤਿਆਂ ਦੌਰਾਨ ਇਕੱਠੀ ਕੀਤੀ ਗਈ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਟੀਮ ਵੱਲੋਂ ਵੁਹਾਨ ਦੀ ਮਾਰਕੀਟ ਵਿੱਚ ਜਾਂਚ ਕਰਨ ਤੋ ਬਾਅਦ ਦੱਸਿਆ ਗਿਆ ਹੈ ਕਿ ਇਸ ਮਾਰਕੀਟ ਵਿਚ ਵਿਕਣ ਵਾਲੇ ਖਰਗੋਸ਼ ਜਾਤੀਆਂ ਦੇ ਜਾਨਵਰਾਂ ਤੋਂ ਹੀ ਇਹ ਵਾਇਰਸ ਇਨਸਾਨਾਂ ਵਿੱਚ ਆਇਆ ਹੈ। ਜਾਂਚ ਕਰ ਰਹੀ ਟੀਮ ਵੱਲੋਂ ਆਖਿਆ ਗਿਆ ਹੈ ਕਿ ਮਾਰਕੀਟ ਵਿੱਚ ਜਾਨਵਰਾਂ ਦੀ ਸਪਲਾਈ ਕਰਨ ਵਾਲਿਆਂ ਅਤੇ ਹੋਰ ਜਾਨਵਰਾਂ ਦੀ ਜਾਂਚ ਕਰਨ ਦੀ ਜ਼ਰੂਰਤ ਹੈ।

ਉਥੇ ਹੀ ਟੀਮ ਵੱਲੋਂ ਲੈਬ ਵਿੱਚੋ ਕੋਈ ਵੀ ਕਰੋਨਾ ਵਾਇਰਸ ਨਾਲ ਸਬੰਧਤ ਸਬੂਤ ਨਾ ਮਿਲਣ ਦੀ ਗੱਲ ਵੀ ਆਖੀ ਗਈ ਹੈ। ਜਿੱਥੇ ਕਰੋਨਾ ਨੂੰ ਲੈ ਕੇ ਅਮਰੀਕਾ ਵੱਲੋਂ ਚੀਨ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਸੀ। ਹੁਣ ਚੀਨ ਵੱਲੋਂ ਵੀ ਅਮਰੀਕਾ ਵਿੱਚ ਇਸ ਵਾਇਰਸ ਦੀ ਹੋਂਦ ਦੀ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਚੀਨ ਵੱਲੋਂ ਇਹ ਗੱਲ ਡਬਲਿਊ ਐਚ ਓ ਵੱਲੋਂ ਕੀਤੀ ਗਈ ਟਿੱਪਣੀ ਤੋਂ ਬਾਅਦ ਸਾਹਮਣੇ ਆਈ ਹੈ।