ਤਾਜਾ ਵੱਡੀ ਖਬਰ
ਹਰ ਇੱਕ ਚੀਜ਼ ਦਾ ਆਪਣਾ ਇਕ ਅਲੱਗ ਪ੍ਰਭਾਵ ਹੁੰਦਾ ਹੈ ਜਿਸ ਦੇ ਜ਼ਰੀਏ ਉਸ ਚੀਜ਼ ਦੀ ਪਹਿਚਾਣ ਹੁੰਦੀ ਹੈ। ਇਸ ਦਾ ਪ੍ਰਭਾਵ ਕਿੰਨਾ ਵਿਸ਼ਾਲ ਹੈ ਅਤੇ ਇਹ ਕਿੰਨੇ ਲੋਕਾਂ ਨੂੰ ਪ੍ਰਭਾਵਤ ਕਰ ਸਕਦੀ ਹੈ ਅਜਿਹੇ ਤੱਤ ਵੀ ਉਸ ਚੀਜ਼ ਬਾਰੇ ਹੋਰ ਜਾਣਕਾਰੀ ਦਿੰਦੇ ਹਨ। ਉਸ ਤੋਂ ਬਾਅਦ ਹੀ ਇਨਸਾਨ ਉਸ ਸ਼ੈਅ ਨੂੰ ਲੈ ਕੇ ਆਪਣੀ ਇੱਕ ਰਾਏ ਬਣਾਉਂਦਾ ਹੈ ਕਿ ਇਹ ਉਸ ਵਾਸਤੇ ਸਹੀ ਹੈ ਜਾਂ ਗਲਤ। ਸਾਲ 2019 ਦੇ ਅਖੀਰਲੇ ਮਹੀਨਿਆਂ ਦੌਰਾਨ ਇਕ ਅਜਿਹੀ ਖਾਸ ਚੀਜ਼ ਨੇ ਇਸ ਸੰਸਾਰ ਦੇ ਵਿੱਚ ਦਸਤਕ ਦਿੱਤੀ ਸੀ ਜਿਸ ਦੇ ਕਈ ਦੁਖਦਾਈ ਨਤੀਜੇ ਦੇਖਣ ਨੂੰ ਮਿਲੇ।
ਕੋਰੋਨਾ ਵਾਇਰਸ ਨਾਮ ਦੀ ਇਸ ਭਿਆਨਕ ਬਿਮਾਰੀ ਨੇ ਕੁਝ ਮਹੀਨਿਆਂ ਦੇ ਵਕਫੇ ਬਾਅਦ ਹੀ ਇਸ ਪੂਰੇ ਸੰਸਾਰ ਨੂੰ ਆਪਣੀ ਚਪੇਟ ਦੇ ਵਿਚ ਲੈ ਲਿਆ ਸੀ ਜਿਸ ਤੋਂ ਬਚਾਅ ਵਾਸਤੇ ਹਰ ਇੱਕ ਦੇਸ਼ ਨੇ ਕਈ ਤਰ੍ਹਾਂ ਦੇ ਉਚਿਤ ਪ੍ਰਬੰਧ ਕੀਤੇ ਸਨ। ਭਾਰਤ ਦੇਸ਼ ਦੇ ਅੰਦਰ ਵੀ ਇਸ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਤੱਕ ਕੀਤੇ ਗਏ ਪ੍ਰਬੰਧਾਂ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾ ਚੁੱਕੇ ਹਨ।
ਕੁਝ ਹੋਰ ਨਵੇਂ ਦਿਸ਼ਾ ਨਿਰਦੇਸ਼ ਭਾਰਤ ਦੇ ਹਵਾਬਾਜ਼ੀ ਮੰਤਰਾਲੇ ਵੱਲੋਂ ਨਾਗਰਿਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਜਾਰੀ ਕੀਤੇ ਹਨ। ਧਿਆਨ ਦੇਣ ਯੋਗ ਹੈ ਕਿ ਇਹ ਦਿਸ਼ਾ ਨਿਰਦੇਸ਼ ਕੋਰੋਨਾ ਵਾਇਰਸ ਦੇ ਨਵੇਂ ਖਤਰੇ ਨੂੰ ਭਾਂਪਦੇ ਹੋਏ ਅੰਤਰਰਾਸ਼ਟਰੀ ਯਾਤਰੀਆ ਵਾਸਤੇ ਜਾਰੀ ਕੀਤੇ ਗਏ ਹਨ। ਇਨ੍ਹਾਂ ਨਵੇਂ ਦਿਸ਼ਾ ਨਿਰਦੇਸ਼ਾਂ ਨੂੰ 23 ਫਰਵਰੀ ਨੂੰ 23:59 ਤੋਂ ਲਾਗੂ ਕਰ ਦਿੱਤਾ ਜਾਵੇਗਾ ਜਿਸ ਤਹਿਤ ਯੂਨਾਈਟਡ ਕਿੰਗਡਮ, ਯੂਰਪ ਅਤੇ ਮੱਧ-ਪੂਰਬ ਤੋਂ ਹਵਾਈ ਯਾਤਰਾ ਕਰਕੇ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਇਸ ਗੱਲ ਨੂੰ ਪੱਕਾ ਕਰਨਾ ਪਵੇਗਾ ਕਿ ਉਹ ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ।
ਯਾਤਰੀਆਂ ਨੂੰ ਉਡਾਨ ਵਿੱਚ ਬੈਠਣ ਤੋਂ ਪਹਿਲਾਂ www.newdelhiairport.in ਦੇ ਪੋਰਟਲ ‘ਤੇ ਜਾ ਕੇ ਆਪਣਾ ਸਵੈ ਘੋਸ਼ਣਾ ਪੱਤਰ ਅਪਲੋਡ ਕਰਨਾ ਪਵੇਗਾ ਅਤੇ ਇਸ ਦੇ ਨਾਲ ਹੀ ਕੋਰੋਨਾ ਦੀ ਨੈਗਟਿਵ ਟੈਸਟ ਰਿਪੋਰਟ ਨੂੰ ਵੀ ਲਾਜ਼ਮੀ ਅਪਲੋਡ ਕਰਨਾ ਪਵੇਗਾ। ਯਾਦ ਰਹੇ ਕਿ ਇਹ ਟੈਸਟ ਰਿਪੋਰਟ ਸਫ਼ਰ ਕਰਨ ਤੋਂ 72 ਘੰਟੇ ਪਹਿਲਾਂ ਲਈ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ 23 ਮਾਰਚ 2020 ਤੋਂ ਹੀ ਕੋਰੋਨਾ ਵਾਇਰਸ ਦੇ ਕਾਰਨ ਅੰਤਰਰਾਸ਼ਟਰੀ ਉਡਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਏਅਰ ਬੱਬਲ ਸਮਝੌਤੇ ਤਹਿਤ 24 ਦੇਸ਼ਾਂ ਦੇ ਨਾਲ ਉਡਾਨਾਂ ਚਲਾਈਆਂ ਜਾ ਰਹੀਆਂ ਹਨ।
Previous Postਕਿਸਾਨ ਸੰਘਰਸ਼ : 3 ਖੇਤੀ ਕਨੂੰਨਾਂ ਦੇ ਬਾਰੇ ਚ ਕੇਂਦਰ ਵਲੋਂ ਹੁਣ ਆਈ ਇਹ ਵੱਡੀ ਖਬਰ
Next Postਘਰ ਦੇ ਬਾਹਰ ਬੈਠੀਆਂ ਔਰਤਾਂ ਨਾਲ ਇਸ ਤਰਾਂ ਹੋਇਆ ਮੌਤ ਦਾ ਤਾਂਡਵ , ਛਾਈ ਇਲਾਕੇ ਚ ਸੋਗ ਦੀ ਲਹਿਰ