ਤਾਜਾ ਵੱਡੀ ਖਬਰ
ਮੌਜੂਦਾ ਸਮੇਂ ਦੇਸ਼ ਅੰਦਰ ਇੱਕ ਅਜਿਹਾ ਮਸਲਾ ਭਖਿਆ ਪਿਆ ਹੈ ਜਿਸ ਨੇ ਹਰ ਇੱਕ ਤਰਾਂ ਦੇ ਨਤੀਜੇ ਨੂੰ ਪ੍ਰਭਾਵਿਤ ਕੀਤਾ ਹੈ। ਇਸ ਮਸਲੇ ਦਾ ਸੰਬੰਧ ਦੇਸ਼ ਦੀਆਂ ਦੋ ਅਹਿਮ ਧਿਰਾਂ ਦੇ ਨਾਲ ਹੈ ਜਿਸ ਤੋਂ ਬਿਨਾਂ ਦੇਸ਼ ਨੂੰ ਚਲਾਉਂਦੇ ਰੱਖਣ ਦੇ ਲਈ ਵੱਡੀ ਤੋਂ ਵੱਡੀ ਚੀਜ਼ ਦੀ ਥੋੜੀ ਪੈ ਜਾਂਦੀ ਹੈ। ਇਨ੍ਹਾਂ ਦੋਹਾਂ ਧਿਰਾਂ ਦੇ ਦਰਮਿਆਨ ਚੱਲ ਰਹੇ ਇਸ ਮਸਲੇ ਦਾ ਅਸਰ ਆਮ ਜਨਤਾ ਉਪਰ ਵੀ ਹੋ ਰਿਹਾ ਹੈ ਪਰ ਸਭ ਤੋਂ ਵੱਡਾ ਅਸਰ ਦੇਸ਼ ਉੱਪਰ ਪੈ ਰਿਹਾ ਹੈ।
ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਹੋ ਰਹੀਆਂ ਚੋਣਾਂ ਦੇ ਨਤੀਜੇ ਵੀ ਇਸ ਮਸਲੇ ਦੇ ਕਾਰਨ ਕਾਫੀ ਪ੍ਰਭਾਵਿਤ ਹੋਏ ਹਨ। ਇਹ ਮਸਲਾ ਕੋਈ ਹੋਰ ਨਹੀਂ ਸਗੋਂ ਕਿਸਾਨਾਂ ਦਾ ਬੀਤੇ ਸਾਲ ਸ਼ੁਰੂ ਕੀਤਾ ਗਿਆ ਖੇਤੀ ਅੰਦੋਲਨ ਹੈ ਜਿਸ ਵਿਚ ਵਿਰੋਧੀ ਧਿਰ ਕੇਂਦਰ ਸਰਕਾਰ ਨੂੰ ਹੁਣ ਇਸ ਦੀ ਚਿੰਤਾ ਹੋਰ ਵੀ ਵਧੇਰੇ ਸਤਾਉਣ ਲੱਗ ਪਈ ਹੈ। ਕਿਉਂਕਿ ਕਿਸਾਨ ਜਥੇਬੰਦੀਆਂ ਵੱਲੋਂ ਮਹਾਂਪੰਚਾਇਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਨਾਲ ਇਸ ਅੰਦੋਲਨ ਨੂੰ ਨਵੀਂ ਤਾਕਤ ਮਿਲ ਰਹੀ ਹੈ।
ਇਨ੍ਹਾਂ ਦੇ ਕਾਰਨ ਹੀ ਇਸ ਅੰਦੋਲਨ ਦਾ ਪ੍ਰਚਾਰ ਹੋਰ ਵੀ ਵਧੇਰੇ ਹੋ ਰਿਹਾ ਹੈ ਜਿਸ ਨੇ ਭਾਜਪਾ ਪਾਰਟੀ ਦੀਆਂ ਮੁਸ਼ਕਲਾਂ ਹੋਰ ਵੀ ਵਧਾ ਦਿੱਤੀਆਂ ਹਨ। ਆਉਣ ਵਾਲੀਆਂ ਚੋਣਾਂ ਸੰਬੰਧੀ ਹੁਣ ਭਾਜਪਾ ਪਾਰਟੀ ਨੂੰ ਹਰਿਆਣਾ ਵਿਖੇ ਜਾਟ ਭਾਈਚਾਰੇ ਦੇ ਵੋਟਰਾਂ ਦਾ ਡਰ ਸਤਾਉਣ ਲੱਗ ਪਿਆ ਹੈ। ਸਿੱਟੇ ਵਜੋਂ ਹੁਣ ਪਾਰਟੀ ਪ੍ਰਧਾਨ ਜੇਪੀ ਨੱਢਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਕਮਾਨ ਸੰਭਾਲ ਲਈ ਹੈ। ਭਾਜਪਾ ਦੇ ਕਈ ਆਗੂਆਂ ਵੱਲੋਂ ਹਰਿਆਣਾ ਅਤੇ ਪੱਛਮੀ-ਉੱਤਰ ਪ੍ਰਦੇਸ਼ ਦੇ ਪ੍ਰਮੁੱਖ ਕਿਸਾਨਾਂ ਅਤੇ ਜਥੇਬੰਦੀਆਂ ਦੇ ਨਾਲ ਸੰਪਰਕ ਕਰਨ ਵਾਸਤੇ ਕਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਇੱਥੇ ਭਾਜਪਾ ਪਾਰਟੀ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੇ ਸਿਆਸੀ ਲਾਭ ਲੈਣ ਦੇ ਲਈ ਇਸ ਅੰਦੋਲਨ ਨੂੰ ਜਾਟ ਭਾਈਚਾਰੇ ਲਈ ਭਾਵਨਾਤਮਕ ਮੁੱਦਾ ਬਣਾ ਦਿੱਤਾ ਹੈ। ਇਸੇ ਸਬੰਧ ਵਿੱਚ ਬੀਜੇਪੀ ਦੇ ਪ੍ਰਧਾਨ ਜੇਪੀ ਨੱਢਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੋਮਵਾਰ ਨੂੰ ਪਾਰਟੀ ਆਗੂਆਂ, ਸੰਸਦ ਮੈਂਬਰਾਂ ਅਤੇ ਹੋਰ ਵਿਧਾਇਕਾਂ ਦੇ ਨਾਲ ਇੱਕ ਮੀਟਿੰਗ ਵੀ ਕੀਤੀ ਗਈ। ਜਿਸ ਵਿਚ ਵਿਚਾਰ ਵਟਾਂਦਰਾ ਕਰਦੇ ਹੋਏ ਅਗਲੇਰੀ ਯੋਜਨਾ ਬਾਰੇ ਧਿਆਨ ਦੇਣ ਦੇ ਨਾਲ-ਨਾਲ ਕਿਸਾਨਾਂ ਨਾਲ ਤਾਲਮੇਲ ਬਣਾਈ ਰੱਖਣ ਦੇ ਲਈ ਵੀ ਗੱਲ ਆਖੀ ਗਈ।
Previous Postਪੰਜਾਬ: ਇਥੇ ਭਿਆਨਕ ਹਾਦਸੇ ਚ ਹੋਈਆਂ ਨੌਜਵਾਨਾਂ ਦੀਆਂ ਮੌਤਾਂ, ਸਾਰੇ ਇਲਾਕੇ ਚ ਛਾਈ ਸੋਗ ਦੀ ਲਹਿਰ
Next Postਪੰਜਾਬ ਚ ਇਥੇ ਸਕੂਲ ਦੇ 15 ਵਿਦਿਆਰਥੀ ਨਿਕਲੇ ਕੋਰੋਨਾ ਪੌਜੇਟਿਵ , ਸਕੂਲ ਨੂੰ ਕੀਤਾ ਫੋਰਨ ਏਨੇ ਦਿਨਾਂ ਲਈ ਬੰਦ