ਆਈ ਤਾਜਾ ਵੱਡੀ ਖਬਰ
ਇਸ ਸਮੇਂ ਦੇਸ਼ ਦੇ ਹਾਲਾਤ ਕੋਰੋਨਾ ਕਾਰਨ ਠੀਕ ਨਹੀਂ ਚੱਲ ਰਹੇ ਜਿਸ ਕਾਰਨ ਇਸ ਸਾਲ ਅਤੇ ਪਿਛਲੇ ਸਾਲ ਦੌਰਾਨ ਦੇਸ਼ ਨੇ ਆਰਥਿਕਤਾ ਦੀ ਬਹੁਤ ਵੱਡੀ ਮਾ-ਰ ਨੂੰ ਸਹਿਣ ਕੀਤਾ ਹੈ। ਪਰ ਦੇਸ਼ ਅਜੇ ਤੱਕ ਇਸ ਵਿੱਚੋਂ ਪੂਰੀ ਤਰ੍ਹਾਂ ਉਭਰ ਨਹੀਂ ਪਾਇਆ। ਇਸ ਤੋਂ ਪਹਿਲਾਂ ਵੀ ਦੇਸ਼ ਵਿੱਚ ਕਈ ਲੋਕ ਨੋਟ-ਬੰ-ਦੀ ਅਤੇ ਜੀਐਸਟੀ ਦੀ ਮਾ-ਰ ਝੱਲ ਰਹੇ ਹਨ ਅਤੇ ਕੋਰੋਨਾ ਕਾਲ ਦੌਰਾਨ ਜਾਰੀ ਕੀਤੇ ਗਏ ਲਾਕ ਡਾਊਨ ਨੇ ਟ੍ਰੇਡ ਯੂਨੀਅਨਾਂ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਇਸ ਕਾਰਨ ਬਹੁਤ ਸਾਰੇ ਲੋਕਾਂ ਦੇ ਵਪਾਰ ਠੱਪ ਹੋ ਚੁੱਕੇ ਹਨ ਜਾਂ ਹੋਣ ਦੀ ਕਗਾਰ ਤੇ ਪਹੁੰਚ ਚੁੱਕੇ ਹਨ। ਇਸ ਦੁਰ ਪ੍ਰਭਾਵ ਦਾ ਸੰਤਾਪ ਝੱਲ ਰਹੀਆਂ ਕੰਨਫਡਰੇਸ਼ਨ ਆਫ ਆਲ ਇੰਡੀਆ ਟ੍ਰੇਡਜ਼ ਵੱਲੋਂ ਕੇਂਦਰ ਦੀਆਂ ਆਰਥਿਕ ਨੀਤੀਆਂ ਖਿਲਾਫ਼ 26 ਫਰਵਰੀ ਨੂੰ ਭਾਰਤ ਬੰ-ਦ ਕਰਨ ਦਾ ਐਲਾਨ ਕੀਤਾ ਗਿਆ ਹੈ। ਵਪਾਰੀਆਂ ਵੱਲੋਂ ਚੁੱਕੇ ਗਏ ਇਸ ਕਦਮ ਦੇ ਮੱਦੇਨਜ਼ਰ ਕੇਂਦਰ ਸਰਕਾਰ, ਵਪਾਰੀਆਂ ਅਤੇ ਆਲ ਇੰਡੀਆ ਟ੍ਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੀ ਸੋਮਵਾਰ ਨੂੰ ਇਕ ਬੈਠਕ ਕੋਈ ਪਰ ਵਿੱਤ ਮੰਤਰਾਲੇ ਦੇ ਵਿੱਚ ਹੋਈ
ਇਸ ਬੈਠਕ ਦੌਰਾਨ ਕੋਈ ਵੀ ਨਤੀਜੇ ਨਿਕਲ ਕੇ ਸਾਹਮਣੇ ਨਹੀਂ ਆਇਆ। ਜਿਸ ਤੋਂ ਬਾਅਦ ਵਪਾਰੀਆਂ ਨੇ 26 ਫਰਵਰੀ ਨੂੰ ਭਾਰਤ ਬੰ-ਦ ਦਾ ਐਲਾਨ ਕਰ ਦਿੱਤਾ। ਵਪਾਰੀਆਂ ਵੱਲੋਂ ਕੀਤੇ ਜਾ ਰਹੇ ਇਸ ਭਾਰਤ ਬੰਦ ਦਾ ਸਮਰਥਨ ਕਰ ਰਹੀ ਏਟਵਾ ਵੱਲੋਂ ਦੇਸ਼ ਭਰ ਦੇ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਇਸ ਮੀਟਿੰਗ ਦੇ ਵਿਚ ਵਿੱਤ ਸਕੱਤਰ ਅਜੈ ਭੂਸ਼ਣ ਪਾਂਡੇ, ਕੇਂਦਰੀ ਡਾਇਰੈਕਟ ਟੈਕਸ (ਸੀ.ਬੀ.ਡੀ.ਟੀ.) ਦੇ ਚੇਅਰਮੈਨ ਪੀ.ਸੀ. ਮੋਦੀ ਅਤੇ ਕੇਂਦਰੀ ਅਗਾਮੀ ਟੈਕਸ ਬੋਰਡ (ਸੀ.ਬੀ.ਆਈ.ਸੀ.) ਦੇ ਚੇਅਰਮੈਨ ਐਮ. ਅਜੀਤ ਕੁਮਾਰ ਵੀ ਵਿੱਚ ਮੌਜੂਦ ਸਨ।
ਵਪਾਰੀਆਂ ਦੇ ਵਲੋਂ ਕੈਟ ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ, ਏਟਵਾ ਦੇ ਚੇਅਰਮੈਨ ਪ੍ਰਦੀਪ ਸਿੰਘਲ ਅਤੇ ਕੈਟ ਜੀਐਸਟੀ ਕਮੇਟੀ ਦੇ ਚੇਅਰਮੈਨ ਪੂਨਮ ਜੋਸ਼ੀ ਸ਼ਾਮਲ ਹੋਏ। ਇਸ ਵਫ਼ਦ ਨੇ ਦੇਸ਼ ਭਰ ਦੇ ਜੀਐਸਟੀ ਅਤੇ ਟੈਕਸ ਪ੍ਰਸ਼ਾਸਨ ਦੀ ਕਾਰਜਸ਼ੈਲੀ ਨਾਲ ਜੁੜੇ ਵਪਾਰੀਆਂ ਅਤੇ ਟਰਾਂਸਪੋਰਟਰਾਂ ਦੀਆਂ ਸਮੱਸਿਆਵਾਂ ਬਾਰੇ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਹੈ। ਕੇਂਦਰ ਸਰਕਾਰ ਅਤੇ ਕਾਰੋਬਾਰੀਆਂ ਵਿਚਾਲੇ ਹੁਣ ਅਗਲੀ ਬੈਠਕ ਮਾਰਚ ਦੇ ਪਹਿਲੇ ਹਫ਼ਤੇ ਵਿਚ ਹੋਵੇਗੀ।
Previous PostIPL ਚ ਪੰਜਾਬ ਦੀ ਟੀਮ ਦਾ ਨਾਮ ਬਦਲਣ ਜਾ ਰਿਹਾ, ਇਸ ਨਾਮ ਦੀ ਹੋ ਰਹੀ ਚਰਚਾ – ਆਈ ਤਾਜਾ ਵੱਡੀ ਖਬਰ
Next Postਹੁਣ ਪੰਜਾਬ ਚ ਇਥੇ ਸਕੂਲ ਚ 7 ਅਧਿਆਪਕ ਨਿਕਲੇ ਕੋਰੋਨਾ ਪੌਜੇਟਿਵ ਏਨੇ ਦਿਨਾਂ ਲਈ ਸਕੂਲ ਕੀਤਾ ਬੰਦ