ਤਾਜਾ ਵੱਡੀ ਖਬਰ
ਰੋਜ਼ਾਨਾ ਵਰਤੋਂ ਦੇ ਵਿੱਚ ਆਉਣ ਵਾਲੀਆਂ ਚੀਜ਼ਾਂ ਵਿਚ ਬਿਜਲੀ ਦਾ ਰੋਲ ਅਹਿਮ ਹੁੰਦਾ ਹੈ। ਇਸ ਦੇ ਜ਼ਰੀਏ ਅਸੀਂ ਆਪਣੇ ਘਰ ਦੇ ਕਈ ਕੰਮ-ਕਾਜ ਨੇਪਰੇ ਚੜਾਉਂਦੇ ਆਉਂਦੇ ਹਾਂ। ਅਜੋਕੇ ਸਮੇਂ ਦੇ ਵਿਚ ਜੇਕਰ ਅਸੀਂ ਇਸ ਤੋਂ ਬਿਨਾਂ ਆਪਣੇ ਜੀਵਨ ਨੂੰ ਸੰਭਵ ਸਮਝੀਏ ਤਾਂ ਇਹ ਕਿਸੇ ਵੀ ਹਾਲਾਤ ਵਿੱਚ ਮੁਮਕਿਨ ਨਹੀਂ ਹੋ ਸਕਦਾ। ਸਾਡੇ ਨਿੱਤ ਦੇ ਕੰਮ ਕਾਜ ਵਿੱਚ ਬਿਜਲੀ ਦੀ ਇੱਕ ਅਹਿਮੀਅਤ ਹੈ ਅਤੇ ਇਸ ਤੋਂ ਬਿਨਾਂ ਅਸੀਂ ਆਪਣੇ ਰੋਜ਼ਾਨਾ ਦੇ ਕੰਮ ਕਾਜ ਨਹੀਂ ਕਰ ਸਕਦੇ। ਅੱਜ ਦਾ ਚੱਲ ਰਿਹਾ ਆਧੁਨਿਕ ਦੌਰ ਪੂਰੇ ਦਾ ਪੂਰਾ ਇਸ ਉਪਰ ਹੀ ਆਧਾਰਿਤ ਹੈ।
ਜਿਸ ਕਾਰਨ ਬਿਜਲੀ ਵਿੱਚ ਆਈ ਹੋਈ ਹਲਕੀ ਜਿਹੀ ਤੰਗੀ ਵੀ ਬਹੁਤ ਵੱਡੀ ਪ੍ਰੇ-ਸ਼ਾ-ਨੀ ਨੂੰ ਉਤਪੰਨ ਕਰਦੀ ਹੈ। ਜਿਸ ਦੇ ਚਲਦੇ ਹੋਏ ਇਸ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਹੋਣ ਵਾਲੀਆਂ ਪ੍ਰੇ-ਸ਼ਾ-ਨੀ-ਆਂ ਦੇ ਬਾਰੇ ਵਿੱਚ ਪਹਿਲਾਂ ਹੀ ਸੁਚੇਤ ਕਰ ਦਿੱਤਾ ਜਾਂਦਾ ਹੈ। ਬਿਜਲੀ ਦੇ ਨਾਲ ਜੁੜੀ ਹੋਈ ਇਕ ਜਾਣਕਾਰੀ ਸ਼ਾਹਕੋਟ ਤੋਂ ਸਾਂਝੀ ਕੀਤੀ ਜਾ ਰਹੀ ਹੈ ਜਿੱਥੋਂ ਦੇ ਜੇ.ਈ. ਰੁਪਿੰਦਰਜੀਤ ਸਿੰਘ ਨੇ ਬਿਜਲੀ ਦੀ ਸਪਲਾਈ ਸਬੰਧੀ ਸੁਚੇਤ ਕਰਦੇ ਹੋਏ ਆਖਿਆ ਕਿ ਗਰਿੱਡ ਦੀ ਜ਼ਰੂਰੀ ਮੁਰੰਮਤ ਕਰਨ ਦੇ ਵਾਸਤੇ ਬਿਜਲੀ ਸਪਲਾਈ ਨੂੰ ਬੰਦ ਕੀਤਾ ਜਾ ਰਿਹਾ ਹੈ।
ਬਿਜਲੀ ਦੀ ਇਹ ਸਪਲਾਈ ਢੰਡੋਵਾਲ ਦੇ ਬਿਜਲੀ ਘਰ ਤੋਂ ਜਾਂਦੀ ਹੈ ਜਿਸ ਨੂੰ 15 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰੱਖਿਆ ਜਾਵੇਗਾ। ਜ਼ਿਕਰ ਯੋਗ ਹੈ ਕਿ ਇਸ ਖੇਤਰ ਦੇ ਵਿਚ ਬਿਜਲੀ ਵਿਭਾਗ ਵੱਲੋਂ 8 ਘੰਟੇ ਦਾ ਲੰਬਾ ਕੱਟ ਲਗਾਇਆ ਜਾ ਰਿਹਾ ਹੈ। ਇਸ ਕੱਟ ਦੇ ਦੌਰਾਨ ਗਰਿੱਡ ਦੀ ਜ਼ਰੂਰੀ ਮੁਰੰਮਤ ਕੀਤੀ ਜਾਵੇਗੀ। ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਖੇਤਰ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਬਿਜਲੀ ਦੀ ਤੰਗੀ ਦੇ ਨਾਲ ਜੂਝਣਾ ਨਾ ਪਵੇ।
ਦੱਸਣ ਯੋਗ ਹੈ ਕਿ ਪਹਿਲਾਂ ਵੀ ਅਜਿਹੇ ਬਿਜਲੀ ਦੇ ਲੰਬੇ ਕੱਟ ਲਗਾਏ ਜਾਂਦੇ ਤਾਂ ਜੋ ਰੁਟੀਨ ਦੇ ਵਿਚ ਗਰਿੱਡ ਦੀ ਮੁਰੰਮਤ ਕੀਤੀ ਜਾ ਸਕੇ ਅਤੇ ਜੇਕਰ ਇਸ ਦੇ ਵਿੱਚ ਕੋਈ ਨੁਕਸਾਨ ਮਿਲਦਾ ਹੈ ਤਾਂ ਉਸ ਨੂੰ ਮੌਕੇ ਉੱਪਰ ਹੀ ਹੱਲ ਕੀਤਾ ਜਾ ਸਕੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸਾਨੂੰ ਵੱਡੇ ਬਿਜਲੀ ਸੰਕਟ ਦੇ ਨਾਲ ਜੂਝਣਾ ਪੈ ਸਕਦਾ ਹੈ।
Previous Postਹੁਣੇ ਹੁਣੇ ਪੰਜਾਬ ਦੇ ਮੌਸਮ ਦੀ ਆਈ ਇਹ ਤਾਜਾ ਤਾਜਾ ਜਾਣਕਾਰੀ
Next Postਹੁਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਬਾਰੇ ਆਖੀ ਇਹ ਗਲ੍ਹ – ਤਾਜਾ ਵੱਡੀ ਖਬਰ