ਆਈ ਤਾਜਾ ਵੱਡੀ ਖਬਰ
ਇਸ ਸੰਸਾਰ ਦੇ ਵਿਚ 190 ਤੋਂ ਵੱਧ ਦੇਸ਼ ਹਨ ਜਿਹਨਾਂ ਦੇ ਵਿਚੋਂ ਕਈ ਅਜਿਹੇ ਮੋਹਰੀ ਦੇਸ਼ ਹਨ ਜੋ ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕੇ ਹਨ। ਇਨ੍ਹਾਂ ਦੇਸ਼ਾਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਦੁਨੀਆਂ ਦੀ ਸੁਪਰ ਪਾਵਰ ਮੰਨੇ ਜਾਣ ਵਾਲੇ ਦੇਸ਼ ਅਮਰੀਕਾ ਦਾ ਨਾਮ ਆਪ ਮੁਹਾਰੇ ਹੀ ਸਾਹਮਣੇ ਆ ਜਾਂਦਾ ਹੈ। ਅਮਰੀਕਾ ਦੇਸ਼ ਦੇ ਵਿਚ ਇਸ ਵਰ੍ਹੇ ਇਕ ਨਵੀਂ ਸ਼ੁਰੂਆਤ ਹੋਈ ਹੈ ਜਿਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ।
ਇੱਕ ਨਵੇਂ ਸ਼ਾਸ਼ਨ ਕਾਲ ਦੀ ਸ਼ੁਰੂਆਤ ਦੇ ਨਾਲ ਬਹੁਤ ਸਾਰੀਆਂ ਨੀਤੀਆਂ ਬਦਲੀਆਂ ਜਾ ਚੁੱਕੀਆਂ ਹਨ। ਇਸ ਸਾਲ ਜਨਵਰੀ ਮਹੀਨੇ ਦੀ 20 ਤਰੀਖ ਵਾਲੇ ਦਿਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਕੇ ਅਨੈਤਿਕ ਨੀਤੀਆਂ ਨੂੰ ਬਦਲਣ ਦੀ ਸ਼ੁਰੂਆਤ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਕਰ ਦਿੱਤੀ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਸਭ ਤੋਂ ਪਹਿਲਾ ਫੈਸਲਾ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਲੈ ਕੇ ਕੀਤਾ ਸੀ ਜਿਸ ਦੌਰਾਨ ਕਈ ਵੀਜ਼ਾ ਸ਼੍ਰੇਣੀਆਂ ਦੇ ਵਿੱਚ ਸੁਧਾਰ ਕੀਤੇ ਗਏ ਸਨ। ਇਮੀਗ੍ਰੇਸ਼ਨ ਪ੍ਰਣਾਲੀ ਦੀ ਵਿਵਸਥਾ ਨੂੰ ਬਣਾਏ ਰੱਖਣ ਦੇ ਲਈ ਅਤੇ ਇਸ ਵਿੱਚ ਸੁਧਾਰ ਕਰਨ ਦੇ ਲਈ ਹੀ ਜੋਅ ਬਾਈਡਨ ਵੱਲੋਂ ਇਹ ਉਚੇਚੇ ਕਦਮ ਉਠਾਏ ਗਏ ਹਨ।
ਇਸ ਸਬੰਧੀ ਵੀਰਵਾਰ ਨੂੰ ਵ੍ਹਾਈਟ ਹਾਊਸ ਨੇ ਆਖਿਆ ਕਿ ਰਾਸ਼ਟਰਪਤੀ ਜੋਅ ਬਾਈਡਨ ਇਸ ਮੁੱਦੇ ਉਪਰ ਬਿਲਕੁਲ ਸਪੱਸ਼ਟ ਹਨ ਅਤੇ ਸਾਰਾ ਕੁਝ ਨੋਟ ਕੀਤਾ ਗਿਆ ਹੈ। ਪਿਛਲੇ ਕੁਝ ਹਫਤਿਆਂ ਵਿੱਚ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਕਾਰਜ ਕਾਰਵਾਈਆਂ ਦੀ ਲੜੀ ਦੀ ਸਿਰਫ਼ ਇੱਕ ਸ਼ਰੂਆਤ ਹਨ। ਨਿਊਜ਼ ਏਜੰਸੀ ਪੀਟੀਆਈ ਨੂੰ ਵ੍ਹਾਈਟ ਹਾਊਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਸ਼ਟਰਪਤੀ ਵੱਲੋਂ ਹਸਤਾਖਰ ਕੀਤੇ ਗਏ ਕਾਰਜਕਾਰੀ ਕਾਰਜਾਂ ਦੀ ਇਹ ਸਿਰਫ ਇਕ ਛੋਟੀ ਜਿਹੀ ਸ਼ੁਰੂਆਤ ਹੈ। ਪਿਛਲੇ ਤਕਰੀਬਨ ਚਾਰ ਸਾਲਾਂ ਦੇ ਵਿੱਚ ਵੱਖਵਾਦ ਫੈਲਾਉਣ ਵਾਲੇ, ਅਣਮਨੁੱਖੀ ਅਤੇ ਅਨੈਤਿਕ ਨੀਤੀਆਂ ਨੂੰ ਠੀਕ ਕਰਨਾ ਸਾਡੇ ਲਈ ਇਹ ਮੁੱਦਾ ਹੈ।
ਇਨ੍ਹਾਂ ਸਾਰਿਆਂ ਦੇ ਵਿਚ ਆਉਣ ਵਾਲੇ ਸਮੇਂ ਦੌਰਾਨ ਜਲਦ ਹੀ ਸੁਧਾਰ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਇਨ੍ਹਾਂ ਸੁਧਾਰਾਂ ਦਾ ਸਭ ਤੋਂ ਵੱਡਾ ਫਾਇਦਾ ਭਾਰਤੀਆਂ ਨੂੰ ਹੋਣ ਵਾਲਾ ਹੈ ਕਿਉਂਕਿ ਭਾਰਤ ਦੇ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੀਆਂ ਯੋਗਤਾਵਾਂ ਨੂੰ ਪੂਰਾ ਕਰਨ ਵਾਲਿਆਂ ਦੀ ਬਹੁਤਾਤ ਹੈ।
Previous Postਇੰਡੀਆ ਲਈ ਅੰਤਰਾਸ਼ਟਰੀ ਫਲਾਈਟਾਂ ਦੇ ਬਾਰੇ ਚ ਹੁਣ ਹੋ ਗਿਆ ਇਹ ਵੱਡਾ ਐਲਾਨ
Next Postਆਈ ਮਾੜੀ ਖਬਰ – ਕਿਸਾਨਾਂ ਲਈ ਧਰਨੇ ਤੇ ਲੰਗਰ ਦੀ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ ਨੂੰ ਏਦਾਂ ਮਿਲੀ ਮੌਤ