ਆਈ ਤਾਜਾ ਵੱਡੀ ਖਬਰ
ਪਿਛਲੇ ਸਾਲ ਤੋਂ ਸ਼ੁਰੂ ਹੋਈ ਕਰੋਨਾ ਦੇ ਕਾਰਨ ਦੇਸ਼ ਇਸ ਸਮੇਂ ਆਰਥਿਕ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਲੋਕਾਂ ਨੂੰ ਆਪਣਾ ਰੋਜ਼ਾਨਾ ਦਾ ਰੁਜ਼ਗਾਰ ਕਮਾਉਣ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਸਮੇਂ ਵਿਚ ਇਕ ਛੋਟੀ ਜਿਹੀ ਮੁਸ਼ਕਿਲ ਵੀ ਇਨਸਾਨ ਵਾਸਤੇ ਕਾਫੀ ਵੱਡੀ ਸਾਬਤ ਹੋ ਜਾਂਦੀ ਹੈ। ਯਾਤਰਾ ਵਾਸਤੇ ਕਈ ਤਰ੍ਹਾਂ ਦੇ ਮਾਰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਵਿਚ ਹਵਾਈ ਮਾਰਗ ਰਾਹੀਂ ਵੀ ਬਹੁਤ ਸਾਰੇ ਯਾਤਰੀ ਸਫਰ ਕਰਦੇ ਹਨ। ਇਸ ਕਾਰਨ ਹੀ ਵੱਖ ਵੱਖ ਸਮੇਂ ਦੌਰਾਨ ਏਅਰਲਾਈਨ ਵੱਲੋਂ ਕਈ ਤਰ੍ਹਾਂ ਦੇ ਨਵੇਂ ਨਿਰਦੇਸ਼ ਆਪਣੀ ਯਾਤਰੀਆਂ ਨੂੰ ਦਿੱਤੇ ਜਾਂਦੇ ਹਨ ਤਾਂ ਜੋ ਉਨ੍ਹਾਂ ਦਾ ਸੰਪਰਕ ਸਫ਼ਰ ਕਰਨ ਵਾਲੇ ਲੋਕਾਂ ਨਾਲ ਨਾ ਟੁੱਟ ਸਕੇ।
ਕਰੋਨਾ ਦੇ ਸਮੇਂ ਕੁਝ ਖਾਸ ਉਡਾਣਾਂ ਨੂੰ ਸ਼ੁਰੂ ਕੀਤਾ ਗਿਆ ਸੀ ਜਿਸ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਕੀਤਾ ਗਿਆ ਸੀ। ਹੁਣ ਕੇਂਦਰ ਸਰਕਾਰ ਵੱਲੋਂ ਇਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ, ਜਿਸ ਐਲਾਨ ਨਾਲ ਲੋਕਾਂ ਦੀਆਂ ਜੇਬਾਂ ਢਿੱਲੀਆਂ ਹੋਣਗੀਆ। ਹੁਣ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਇੱਕ ਐਲਾਨ ਦੇ ਅਨੁਸਾਰ ਸਰਕਾਰ ਵੱਲੋਂ ਘਰੇਲੂ ਹਵਾਈ ਯਾਤਰਾ ਦੇ ਕਿਰਾਏ ਦੀ ਹੇਠਲੀ ਅਤੇ ਉਪਰਲੀ ਹੱਦ ਵਿੱਚ 10 ਤੋਂ 30 ਫੀਸਦੀ ਵਾਧਾ ਕਰ ਦਿੱਤਾ ਗਿਆ ਹੈ।
ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਘਰੇਲੂ ਜਹਾਜ਼ਾਂ ਵਿੱਚ ਯਾਤਰੀਆਂ ਦੀ ਵੱਧ ਤੋਂ ਵੱਧ ਗਿਣਤੀ ਉਨ੍ਹਾਂ ਦੀ ਕੁੱਲ ਸਮਰਥਾ ਦੇ 80 ਫੀਸਦੀ ਤੋਂ ਜ਼ਿਆਦਾ ਨਹੀਂ ਹੋਵੇਗੀ। 31 ਮਾਰਚ ਤੱਕ ਇਹ ਫੈਸਲਾ ਅਗਲੇ ਆਦੇਸ਼ਾਂ ਤੱਕ ਜਾਰੀ ਰਹੇਗਾ। ਨਵੀਂ ਲਾਗੂ ਕੀਤੀ ਗਈ ਵਿਵਸਥਾ ਅਨੁਸਾਰ ਉਡਾਣ ਸਮੇਂ ਵਾਲੀ ਯਾਤਰਾ ਲਈ ਘੱਟੋ ਘੱਟ ਕਿਰਾਇਆ ਹੁਣ 2200 ਰੁਪਏ ਕਰ ਦਿੱਤਾ ਗਿਆ ਹੈ ਜਿਹੜਾ ਪਹਿਲਾਂ 2,000 ਰੁਪਏ ਸੀ।
ਇਸ ਤਰ੍ਹਾਂ ਹੀ ਵੱਧ ਤੋਂ ਵੱਧ ਕਰਾਇਆ ਪਹਿਲਾਂ 6,000 ਰੁਪਏ ਸੀ ਜੋ ਹੁਣ ਵਧ ਕੇ 7800 ਹੋ ਗਿਆ ਹੈ। 40 ਤੋਂ 60 ਮਿੰਟ ਵਾਲੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਘੱਟ ਤੋਂ ਘੱਟ 2800 ਰੁਪਏ ਅਤੇ ਵੱਧ ਤੋਂ ਵੱਧ 9800 ਰੁਪਏ ਕਿਰਾਇਆ ਦੇਣਾ ਹੋਵੇਗਾ। ਉਥੇ ਹੀ ਕੁਝ ਕੰਪਨੀਆਂ ਵੱਧ ਤੋਂ ਵੱਧ 13,000 ਰੁਪਏ ਵਸੂਲ ਕਰ ਸਕਣਗੀਆਂ।
Previous Postਹੁਣ ਪੰਜਾਬ ਚ ਇਥੇ ਇਸ ਸਕੂਲ ਦਾ ਅਧਿਆਪਕ ਨਿਕਲਿਆ ਕੋਰੋਨਾ ਪੌਜੇਟਿਵ, ਪਈਆਂ ਭਾਜੜਾਂ
Next Postਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਕਰਨ ਜਾ ਰਹੇ ਇਹ ਕੰਮ – ਆਈ ਤਾਜਾ ਵੱਡੀ ਖਬਰ